ਪਟਿਆਲਾ, 18 ਮਈ (ਭਗਵਾਨ ਦਾਸ)-ਫ਼ਸਲੀ ਘਣਤਾ ਵਧਣ ਨਾਲ ਫ਼ਸਲਾਂ ਬਿਮਾਰੀਆਂ ਅਤੇ ਹਾਨੀਕਾਰਕ ਕੀੜੇ-ਮਕੌੜਿਆਂ ਦਾ ਸ਼ਿਕਾਰ ਹੋ ਰਹੀਆਂ ਹਨ | ਇਨ੍ਹਾਂ ਬਿਮਾਰੀਆਂ ਨਾਲ ਉਤਪਾਦਨ ਪ੍ਰਭਾਵਿਤ ਹੁੰਦਾ ਹੈ | ਬਿਮਾਰੀਆਂ ਤੋਂ ਫ਼ਸਲ ਬਚਾਉਣ ਅਤੇ ਕਣਕ ਦੀ ਸਾਂਭ-ਸੰਭਾਲ ਲਈ ਕੀਟਨਾਸ਼ਕਾਂ ਦਾ ਪ੍ਰਯੋਗ ਜ਼ਰੂਰੀ ਹੋ ਗਿਆ ਹੈ | ਯੂ.ਪੀ.ਐਲ. ਦੇ ਚੇਅਰਮੈਨ ਜੈ ਸ਼ਰੌਫ ਤੇ ਪੌਦ ਸੁਰੱਖਿਆ ਦੇ ਤਜ਼ਰਬੇਕਾਰ ਉਦਯੋਗਪਤੀ ਤੇ ਕਰਾਪ ਕੇਅਰ ਫੈਡਰੇਸ਼ਨ ਆਫ-ਇੰਡੀਆ ਦੇ ਸਾਬਕਾ ਚੇਅਰਮੈਨ ਪਦਮ ਭੂਸ਼ਣ ਰਾਜੂ ਸ਼ਰੌਫ ਦੇ ਉਪਰਾਲਿਆਂ ਨਾਲ ਭਾਰਤ 'ਚ ਕੀਟਨਾਸ਼ਕ ਤੇ ਨਦੀਨ ਨਾਸ਼ਕ ਉਦਯੋਗ ਨੇ ਬੜੀ ਤਰੱਕੀ ਕੀਤੀ ਹੈ | ਐਗਰੋਕੈਮੀਕਲਜ਼ ਉਦਯੋਗ ਨੂੰ 'ਚੈਂਪੀਅਨ ਸੈਕਟਰ' ਐਲਾਨਿਆ ਗਿਆ ਹੈ | ਭਾਰਤ ਕੀਟਨਾਸ਼ਕ 135 ਮੁਲਕਾਂ ਨੰੂ ਬਰਾਮਦ ਕਰ ਰਿਹਾ ਹੈ | ਫੇਰ ਵੀ ਭਾਰਤ 'ਚ ਕੁੱਝ ਵਿਦੇਸ਼ੀ ਕੰਪਨੀਆਂ ਵਲੋਂ ਦਰਾਮਦ ਕਰਕੇ ਕੀਟਨਾਸ਼ਕ ਕਿਸਾਨਾਂ ਨੂੰ ਬੜੇ ਮਹਿੰਗੇ ਭਾਅ ਵੇਚ ਰਹੇ ਹਨ ਅਤੇ ਇਹ ਕੰਪਨੀਆਂ 200 ਫੀਸਦੀ ਤੱਕ ਵੀ ਮੁਨਾਫਾ ਕਮਾ ਰਹੀਆਂ ਹਨ | ਰਾਜੂ ਸ਼ਰਾਫ ਨੇ ਭਾਰਤ ਸਰਕਾਰ ਨੂੰ ਇਹ ਦਰਾਮਦ ਕੀਤੇ ਜਾ ਰਹੇ ਦਵਾਈਆਂ ਦੇ ਫਾਰਮੂਲੇਸ਼ਨਾਂ ਤੇ ਇੰਪੋਰਟ ਡਿਊਟੀ ਵਧਾਉਣ ਦਾ ਸੁਝਾਅ ਦਿੱਤਾ ਸੀ | ਭਾਰਤ ਦਾ ਐਗਰੋ-ਕੈਮੀਕਲਜ਼ ਉਦਯੋਗ ਕਿਸਾਨਾਂ ਦੀ ਮੰਗ ਪੂਰੀ ਕਰਨ ਦੇ ਯੋਗ ਹੋ ਗਿਆ ਹੈ | ਚੇਅਰਮੈਨ ਜੈ ਸ਼ਰੌਫ ਵਲੋਂ ਯੂ.ਪੀ.ਐਲ. ਦੇ ਮਾਹਿਰਾਂ ਦੀਆਂ ਟੀਮਾਂ ਵੀ ਕਿਸਾਨਾਂ ਨਾਲ ਸੰਪਰਕ ਕਰਨ ਲਈ ਤਾਇਨਾਤ ਕੀਤੀਆਂ ਗਈਆਂ ਹਨ | ਉਤਪਾਦਨ ਵਧਾਉਣ ਵਿਚ ਜਿੱਥੇ ਕਣਕ, ਝੋਨੇ ਤੇ ਬਾਸਮਤੀ ਦੀਆਂ ਖੋਜ ਕੀਤੀਆਂ ਜਾ ਰਹੀਆਂ ਕਿਸਮਾਂ ਦੇ ਬੀਜਾਂ ਦਾ ਯੋਗਦਾਨ ਹੈ, ਉੱਥੇ ਕੀਟਨਾਸ਼ਕਾਂ ਅਤੇ ਨਦੀਨ ਨਾਸ਼ਕਾਂ ਦਾ ਵੀ ਬੜਾ ਰੋਲ ਹੈ | ਸਬਜ਼ ਇਨਕਲਾਬ ਤੋਂ ਬਾਅਦ ਤਾਂ ਐਗਰੋ-ਕੈਮੀਕਲਜ਼ ਖੇਤਰ ਵਿਚ ਬੜੀ ਤਰੱਕੀ ਹੋਈ ਹੈ ਤੇ ਕੀਟਨਾਸ਼ਕ ਤੇ ਨਦੀਨ ਨਾਸ਼ਕ ਕਣਕ, ਝੋਨਾ ਅਤੇ ਬਾਸਮਤੀ ਦਾ ਉਤਪਾਦਨ ਵਧਾਉਣ ਵਿਚ ਕਾਫੀ ਕਾਰਗਰ ਹੋਏ ਹਨ | ਅਨਾਜ ਭੰਡਾਰਨ ਵਿਚ ਵੀ ਇਨ੍ਹਾਂ ਦਾ ਪ੍ਰਭਾਵਸ਼ਾਲੀ ਯੋਗਦਾਨ ਹੈ |
ਸਬਜ਼ ਇਨਕਲਾਬ ਤੋਂ ਬਾਅਦ ਉਤਪਾਦਨ ਨੂੰ ਐਗਰੋਕੈਮੀਕਲਜ਼ ਨੇ ਦਿੱਤਾ ਵੱਡਾ ਹੁੰਗਾਰਾ
ਅਜੀਤ ਡੈਸਕ
19-05-2026