23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਅੰਤਾਂ ਦੀ ਗਰਮੀ ਨੇ ਵਧਾਈ ਕਿਸਾਨਾਂ ਦੀ ਚਿੰਤਾ

ਅਜੀਤ ਡੈਸਕ 20-05-2026

ਝੋਨੇ ਦੀ ਪਨੀਰੀ ਤੇ ਫ਼ਸਲ ਚੋਣ ਨੂੰ ਲੈ ਕੇ ਪੰਜਾਬ ਦੇ ਕਿਸਾਨ ਦੁਚਿੱਤੀ 'ਚ
ਮੂਨਕ, 19 ਮਈ (ਕੇਵਲ ਸਿੰਗਲਾ)-ਇਸ ਸਾਲ ਐਲ ਨੀਨੋ ਦੇ ਪ੍ਰਭਾਵ ਅਤੇ ਵਧ ਰਹੀ ਗਰਮੀ ਨੇ ਖ਼ਰੀਫ਼ ਸੀਜ਼ਨ ਤੋਂ ਪਹਿਲਾਂ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ | ਪੰਜਾਬ ਸਮੇਤ ਕਈ ਰਾਜਾਂ ਵਿਚ ਝੋਨੇ ਦੀ ਪਨੀਰੀ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ, ਪਰ ਮੌਸਮ ਦੀ ਅਨਿਸ਼ਚਿਤਤਾ, ਘੱਟ ਬਾਰਸ਼ ਦੇ ਖ਼ਤਰੇ ਅਤੇ ਲੰਬੇ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਕਾਰਨ ਕਿਸਾਨ ਫ਼ਸਲ ਚੋਣ ਨੂੰ ਲੈ ਕੇ ਦੁਚਿੱਤੀ ਵਿਚ ਹਨ | ਇਸ ਦਰਮਿਆਨ ਭਾਰਤੀ ਖੇਤੀਬਾੜੀ ਅਨੁਸੰਧਾਨ ਪਰਿਸ਼ਦ (ਆਈ. ਸੀ. ਏ. ਆਰ.) ਨਾਲ ਜੁੜੇ ਵਿਗਿਆਨੀਆਂ ਦੀ ਇੱਕ ਤਾਜ਼ਾ ਸਟੱਡੀ ਨੇ ਚਿੰਤਾ ਹੋਰ ਵਧਾ ਦਿੱਤੀ ਹੈ | ਐਲ ਨੀਨੋ ਦੌਰਾਨ ਖ਼ਰੀਫ਼ ਫ਼ਸਲਾਂ ਨੂੰ ਨੁਕਸਾਨ ਅਧਿਐਨ ਅਨੁਸਾਰ ਐਲ ਨੀਨੋ ਪ੍ਰਭਾਵ ਵਾਲੇ ਸਾਲਾਂ ਵਿਚ ਦੇਸ਼ ਦੇ ਕਈ ਜ਼ਿਲਿ੍ਹਆਂ ਵਿੱਚ ਖ਼ਰੀਫ਼ ਫ਼ਸਲਾਂ ਦੀ ਪੈਦਾਵਾਰ ਵਿਚ 10 ਫ਼ੀਸਦੀ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ | ਧਾਨ ਤੇ ਮੱਕੀ ਸਭ ਤੋਂ ਵੱਧ ਪ੍ਰਭਾਵਿਤ ਫ਼ਸਲਾਂ ਵਜੋਂ ਸਾਹਮਣੇ ਆਈਆਂ ਹਨ | ਹਾਲਾਂਕਿ ਪੰਜਾਬ ਵਿਚ ਟਿਊਬਵੈੱਲ ਅਤੇ ਨਹਿਰੀ ਪਾਣੀ ਦੀ ਉਪਲਬਧਤਾ ਹੋਰ ਸੂਬਿਆਂ ਨਾਲੋਂ ਵੱਧ ਹੋਣ ਕਰਕੇ ਸੋਕੇ ਦਾ ਅਸਰ ਕੁੱਝ ਘੱਟ ਰਹਿੰਦਾ ਹੈ | ਪੰਜਾਬ ਵਿਚ ਇਸ ਵਾਰ ਮਈ ਤੋਂ ਹੀ ਅਸਧਾਰਨ ਗਰਮੀ ਪੈ ਰਹੀ ਹੈ ਤੇ ਮੌਸਮ ਵਿਭਾਗ ਨੇ ਆਉਣ ਵਾਲੇ ਹਫ਼ਤਿਆਂ ਵਿਚ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਜਤਾਈ ਹੈ | ਇਸ ਕਾਰਨ ਕਿਸਾਨ ਝੋਨੇ ਦੀਆਂ ਕਿਸਮਾਂ ਦੀ ਚੋਣ ਨੂੰ ਲੈ ਕੇ ਚਿੰਤਤ ਹਨ | ਵੱਧ ਝਾੜ ਵਾਲੀਆਂ ਕਈ ਕਿਸਮਾਂ ਨੂੰ ਪੱਕਣ ਲਈ ਵੱਧ ਸਮਾਂ ਤੇ ਪਾਣੀ ਦੀ ਲੋੜ ਹੁੰਦੀ ਹੈ, ਜੋ ਮੌਜੂਦਾ ਹਾਲਤਾਂ ਵਿਚ ਜ਼ੋਖ਼ਮ ਭਰਿਆ ਹੋ ਸਕਦਾ ਹੈ | ਬਾਸਮਤੀ ਨੂੰ ਲੈ ਕੇ ਅਸਮੰਜਸ ਬਾਸਮਤੀ ਕਿਸਮਾਂ ਬਾਰੇ ਵੀ ਕਿਸਾਨ ਅਨਿਸ਼ਚਿਤਤਾ ਵਿਚ ਹਨ | ਬਾਸਮਤੀ 'ਤੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਨਾ ਹੋਣ ਕਾਰਨ ਕਿਸਾਨ ਪੂਰੀ ਤਰ੍ਹਾਂ ਨਿਸ਼ਚਿੰਤ ਨਹੀਂ ਹਨ | ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਐਲ ਨੀਨੋ ਤੇ ਵਧਦੀ ਗਰਮੀ ਦੇ ਮੱਦੇਨਜ਼ਰ ਕਿਸਾਨਾਂ ਨੂੰ ਘੱਟ ਸਮੇਂ ਵਿਚ ਫਸਲ ਪੱਕਣ ਤੇ ਘੱਟ ਪਾਣੀ ਖਪਤ ਕਰਨ ਵਾਲੀਆਂ ਕਿਸਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ | ਇਸ ਨਾਲ ਪਾਣੀ ਦੀ ਬੱਚਤ ਹੋਵੇਗੀ, ਗਰਮੀ ਅਤੇ ਬਿਮਾਰੀਆਂ ਦਾ ਅਸਰ ਘੱਟ ਪਵੇਗਾ ਅਤੇ ਪਰਾਲੀ ਪ੍ਰਬੰਧਨ ਲਈ ਵੀ ਵਧੇਰੇ ਸਮਾਂ ਮਿਲੇਗਾ | ਵਿਗਿਆਨੀਆਂ ਦੀਆਂ ਸਿਫ਼ਾਰਸ਼ਾਂ ਮਾਹਿਰਾਂ ਨੇ ਸਰਕਾਰ ਅਤੇ ਨੀਤੀ ਨਿਰਧਾਰਕਾਂ ਨੂੰ ਸੁਝਾਅ ਦਿੱਤਾ ਹੈ ਕਿ ਸੁੱਕਾ-ਸਹਿਨਸ਼ੀਲ ਅਤੇ ਘੱਟ ਸਮੇਂ ਵਿੱਚ ਤਿਆਰ ਹੋਣ ਵਾਲੇ ਬੀਜਾਂ ਨੂੰ ਉਤਸ਼ਾਹਿਤ ਕੀਤਾ ਜਾਵੇ | ਮਾਹਿਰਾਂ ਤੇ ਖੇਤੀਬਾੜੀ ਵਿਭਾਗ ਦੀਆਂ ਸਿਫ਼ਾਰਸ਼ਾਂ ਅਨੁਸਾਰ ਯੋਜਨਾਬੰਦੀ ਕਰਕੇ ਖੇਤੀ ਨੁਕਸਾਨ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ ਅਤੇ ਕਿਸਾਨਾਂ ਦੀ ਆਮਦਨ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ |

ਪਿਛਲੀ ਖ਼ਬਰ ਨਸ਼ਾ ਦੇਣ ਤੋਂ ਇਨਕਾਰ ਕਰਨ 'ਤੇ ਨੌਜਵਾਨ ਦਾ ਕਤਲ ਅਗਲੀ ਖ਼ਬਰ ਸਿੱਖਿਆ ਸਮਾਜ ਅਤੇ ਰਾਸ਼ਟਰ ਨਿਰਮਾਣ ਦੀ ਸਭ ਤੋਂ ਮਜ਼ਬੂਤ ਨੀਂਹ ਹੈ - ਸੁਭਾਸ਼ ਬਰਾਲਾ ਸ਼ਾਨਦਾਰ ਪ੍ਰੀਖਿਆ ਨਤੀਜੇ ਪ੍ਰਾਪਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।