21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਈਰਾਨ-ਅਮਰੀਕਾ 'ਚ ਵਧਦੇ ਤਣਾਅ ਵਿਚਕਾਰ ਪਾਕਿ ਦੇ ਵਿਦੇਸ਼ ਮੰਤਰੀ ਪਹੁੰਚੇ ਸੰਯੁਕਤ ਰਾਸ਼ਟਰ ਡਾਰ ਨੇ ਗੁਟਰੇਸ ਨਾਲ ਮੱਧ ਪੂਰਬ ਦੀ ਸਥਿਤੀ 'ਤੇ ਕੀਤੀ ਚਰਚਾ <br/>

ਅਜੀਤ ਡੈਸਕ 29-05-2026
ਅੰਮਿ੍ਤਸਰ, 28 ਮਈ (ਸੁਰਿੰਦਰ ਕੋਛੜ)-ਈਰਾਨ 'ਤੇ ਤਾਜ਼ਾ ਅਮਰੀਕੀ ਹਮਲਿਆਂ ਕਾਰਨ ਨਾਜ਼ੁਕ ਸਥਿਤੀ 'ਚ ਪਹੁੰਚੀ ਜੰਗਬੰਦੀ ਦੇ ਮੱਦੇਨਜ਼ਰ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸੈਨੇਟਰ ਇਸਹਾਕ ਡਾਰ ਨੇ ਲੰਘੇ ਦਿਨ ਨਿਊਯਾਰਕ 'ਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਰੇਸ ਨਾਲ ਮੁਲਾਕਾਤ ਕੀਤੀ | ਇਸ ਤੋਂ ਪਹਿਲਾਂ ਈਰਾਨ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਨੇ ਹੋਰਮੁਜ਼ ਜਲਡਮਰੂ ਦੇ ਨੇੜੇ ਟੀਚਿਆਂ 'ਤੇ ਹਮਲਾ ਕਰਕੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ, ਜਿਸ ਨਾਲ ਪਾਕਿ ਦੀ ਅਗਵਾਈ 'ਚ ਈਰਾਨ-ਅਮਰੀਕਾ ਯੁੱਧ ਨੂੰ ਖ਼ਤਮ ਕਰਨ ਦੀਆਂ ਵਿਚੋਲਗੀ ਦੀਆਂ ਕੋਸ਼ਿਸ਼ਾਂ ਗੁੰਝਲਦਾਰ ਬਣ ਰਹੀਆਂ ਹਨ | ਪਾਕਿ ਵਿਦੇਸ਼ ਦਫ਼ਤਰ ਵਲੋਂ ਜਾਰੀ ਬਿਆਨ ਅਨੁਸਾਰ ਅਮਰੀਕਾ ਦੇ ਦੌਰੇ 'ਤੇ ਪਹੁੰਚੇ ਡਾਰ ਨੇ ਗੁਟਰੇਸ ਨਾਲ ਮੱਧ ਪੂਰਬ ਅਤੇ ਪੱਛਮੀ ਏਸ਼ੀਆ ਦੀ ਸਥਿਤੀ ਸਮੇਤ ਹਾਲੀਆ ਖੇਤਰੀ ਵਿਕਾਸ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ | ਮੀਟਿੰਗ 'ਚ ਆਪਣੀ ਪਿੱਠ ਖ਼ੁਦ ਥਪ-ਥਪਾਉਂਦਿਆਂ ਇਸਹਾਕ ਡਾਰ ਨੇ ਪਾਕਿਸਤਾਨ ਦੇ ਵਿਚੋਲਗੀ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਅਪ੍ਰੈਲ 'ਚ ਇਸਲਾਮਾਬਾਦ ਵਿਖੇ ਅਮਰੀਕੀ ਅਤੇ ਈਰਾਨੀ ਵਫ਼ਦ ਵਿਚਾਲੇ ਹੋਈ ਗੱਲਬਾਤ ਲਈ ਪਾਕਿ ਦੀ ਕਥਿਤ ਸਫਲ ਮੇਜ਼ਬਾਨੀ ਨੂੰ ਉਜਾਗਰ ਕੀਤਾ ਅਤੇ ਇਸ ਨੂੰ ਮਹੱਤਵਪੂਰਨ ਕੂਟਨੀਤਕ ਸਫਲਤਾ ਦੱਸਿਆ | ਹਾਲਾਂਕਿ, ਪਾਕਿ ਵਲੋਂ ਇਸਲਾਮਾਬਾਦ 'ਚ ਸ਼ਾਂਤੀ ਵਾਰਤਾ ਲਈ ਦੋ ਵਾਰੀ ਬੁਲਾਈ ਗਈ ਮੀਟਿੰਗ ਬੇਸਿੱਟਾ ਰਹੀ ਅਤੇ ਉਸ ਤੋਂ ਬਾਅਦ ਵੀ ਅਮਰੀਕਾ-ਈਰਾਨ 'ਚ ਟਕਰਾਅ ਲਗਾਤਾਰ ਜਾਰੀ ਹੈ |

ਪਿਛਲੀ ਖ਼ਬਰ ਬੰਬੀਹਾ ਗੈਂਗ ਨਾਲ ਜੁੜਿਆ ਜੱਸਾ ਹੁਸ਼ਿਆਰਪੁਰੀਆ ਮੁੰਬਈ ਪੁਲਿਸ ਵਲੋਂ ਕਾਬੂ ਪਰਿਵਾਰ ਵਲੋਂ ਇਨਸਾਫ਼ ਲਈ ਗੁਹਾਰ, ਝੂਠਾ ਮੁ... ਅਗਲੀ ਖ਼ਬਰ ਸਰਕਾਰਾਂ ਵਲੋਂ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਕੇ ਸਿੱਖ ਕੌਮ ਨੂੰ ਗ਼ੁਲਾਮ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ-ਬਾਪੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।