21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਬੰਬੀਹਾ ਗੈਂਗ ਨਾਲ ਜੁੜਿਆ ਜੱਸਾ ਹੁਸ਼ਿਆਰਪੁਰੀਆ ਮੁੰਬਈ ਪੁਲਿਸ ਵਲੋਂ ਕਾਬੂ ਪਰਿਵਾਰ ਵਲੋਂ ਇਨਸਾਫ਼ ਲਈ ਗੁਹਾਰ, ਝੂਠਾ ਮੁਕਾਬਲਾ ਕਰਨ ਦਾ ਜਤਾਇਆ ਖ਼ਦਸ਼ਾ <br/>

ਅਜੀਤ ਡੈਸਕ 29-05-2026
ਹੁਸ਼ਿਆਰਪੁਰ, 28 ਮਈ (ਬਲਜਿੰਦਰਪਾਲ ਸਿੰਘ)-ਦਵਿੰਦਰ ਬੰਬੀਹਾ ਗੈਂਗ ਨਾਲ ਜੁੜੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੱਡਲਾ ਦੇ ਇਕ ਨੌਜਵਾਨ ਨੂੰ ਮੁੰਬਈ ਪੁਲਿਸ ਵਲੋਂ ਛੱਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗਿ੍ਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ | ਉਸ ਦੀ ਗਿ੍ਫ਼ਤਾਰੀ ਤੋਂ ਬਾਅਦ ਪਰਿਵਾਰ ਨੇ ਸਰਕਾਰ ਤੋਂ ਉਸ ਦੀ ਸਲਾਮਤੀ ਲਈ ਮਦਦ ਦੀ ਗੁਹਾਰ ਲਗਾਈ ਹੈ | ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ 'ਤੇ 'ਜੱਸਾ ਹੁਸ਼ਿਆਰਪੁਰੀਆ' ਨਾਂਅ ਦਾ ਪੇਜ ਚਲਾਉਣ ਵਾਲੇ ਨੌਜਵਾਨ ਜਸਵੰਤ ਸਿੰਘ ਜੱਸਾ ਨੇ ਗਿ੍ਫ਼ਤਾਰੀ ਤੋਂ ਬਾਅਦ ਪਰਿਵਾਰ ਨੂੰ ਇਕ ਵੀਡੀਓ ਸੰਦੇਸ਼ ਭੇਜਿਆ, ਜਿਸ 'ਚ ਉਸ ਨੇ ਪੁਲਿਸ ਵਲੋਂ ਆਪਣਾ ਝੂਠਾ ਮੁਕਾਬਲਾ ਕੀਤੇ ਜਾਣ ਦਾ ਖ਼ਦਸ਼ਾ ਜਤਾਇਆ ਹੈ | ਇਸ ਸੰਬੰਧੀ ਪਿੰਡ ਬੱਡਲਾ ਦੀ ਰਹਿਣ ਵਾਲੀ ਪੂਜਾ ਨੇ ਦੱਸਿਆ ਕਿ ਉਸ ਦਾ ਭਰਾ ਜਸਵੰਤ ਸਿੰਘ ਜੱਸਾ, ਜੋ ਪਹਿਲਾਂ ਫ਼ੌਜ 'ਚ ਭਰਤੀ ਹੋਣ ਦੀ ਤਿਆਰੀ ਕਰ ਰਿਹਾ ਸੀ ਅਤੇ ਉਸ ਦੀ ਤਾਇਨਾਤੀ ਵੀ ਹੋਣ ਵਾਲੀ ਸੀ, ਪਰ ਕੁੱਝ ਹਾਲਾਤ ਕਾਰਨ ਉਹ ਕਥਿਤ ਤੌਰ 'ਤੇ ਜੁਰਮ ਦੀ ਦੁਨੀਆਂ 'ਚ ਫਸ ਗਿਆ | ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜੱਸਾ 'ਦਵਿੰਦਰ ਬੰਬੀਹਾ ਗੈਂਗ ਅਤੇ ਜੱਸਾ ਹੁਸ਼ਿਆਰਪੁਰੀਆ' ਗਰੁੱਪ ਦਾ ਇਕ ਐਕਟਿਵ ਮੈਂਬਰ ਰਿਹਾ ਹੈ, ਪਰ ਹੁਣ ਉਹ ਇਸ ਦਲ-ਦਲ 'ਚੋਂ ਬਾਹਰ ਨਿਕਲ ਕੇ ਇਕ ਚੰਗਾ ਇਨਸਾਨ ਬਣਨਾ ਚਾਹੁੰਦਾ ਸੀ ਅਤੇ ਆਪਣੀ ਜ਼ਿੰਦਗੀ ਨੂੰ ਬਦਲਣ ਲਈ ਵਿਦੇਸ਼ ਜਾ ਰਿਹਾ ਸੀ | ਪੂਜਾ ਨੇ ਦੱਸਿਆ ਕਿ ਉਸ ਨੂੰ ਰਾਤ ਦੇ ਕਰੀਬ 12:30 ਵਜੇ ਉਸ ਦੇ ਭਰਾ ਜੱਸਾ ਦੇ ਫ਼ੋਨ ਤੋਂ ਸੰਦੇਸ਼ ਆਇਆ ਕਿ ਮੁੰਬਈ ਪੁਲਿਸ ਵਲੋਂ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਇਸ ਮੌਕੇ ਪਿਤਾ ਮਹਿੰਦਰ ਸਿੰਘ ਤੇ ਮਾਤਾ ਬਖਸ਼ੋ ਨੇ ਦੱਸਿਆ ਕਿ ਜੱਸਾ ਆਪਣੀਆਂ ਚਾਰ ਭੈਣਾਂ ਦਾ ਇਕਲੌਤਾ ਭਰਾ ਹੈ |

ਪਿਛਲੀ ਖ਼ਬਰ 328 ਪਾਵਨ ਸਰੂਪਾਂ ਦੇ ਮਾਮਲੇ 'ਚ ਐਸ.ਆਈ.ਟੀ. ਤੇ ਸ਼੍ਰੋਮਣੀ ਕਮੇਟੀ ਆਹਮੋ-ਸਾਹਮਣੇ <br/> ਅਗਲੀ ਖ਼ਬਰ ਈਰਾਨ-ਅਮਰੀਕਾ 'ਚ ਵਧਦੇ ਤਣਾਅ ਵਿਚਕਾਰ ਪਾਕਿ ਦੇ ਵਿਦੇਸ਼ ਮੰਤਰੀ ਪਹੁੰਚੇ ਸੰਯੁਕਤ ਰਾਸ਼ਟਰ ਡਾਰ ਨੇ ਗੁਟਰੇਸ ਨਾਲ ਮੱਧ ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।