21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸੁਿਲੰਦਰ ਸਿੰਘ ਨੇ ਸਾਥੀਆਂ ਸਮੇਤ ਮਾਊਾਟ ਐਵਰੈਸਟ ਕੀਤੀ ਫ਼ਤਹਿ <br/>

ਅਜੀਤ ਡੈਸਕ 29-05-2026
ਭੰਗਾਲਾ (ਹੁਸ਼ਿਆਰਪੁਰ), 28 ਮਈ (ਬਲਵਿੰਦਰਜੀਤ ਸਿੰਘ ਸੈਣੀ)-ਵਿਧਾਨ ਸਭਾ ਹਲਕਾ ਮੁਕੇਰੀਆਂ ਅਧੀਨ ਪੈਂਦੇ ਪਿੰਡ ਬਹਾਦੁਰਪੁਰ ਕਲੋਤਾ ਦੇ ਸੈਨਿਕ ਸੁਿਲੰਦਰ ਸਿੰਘ ਜੋ ਦੇਸ਼ ਦੀ ਸਭ ਤੋਂ ਵੱਡੀ ਅੱਤਵਾਦ ਵਿਰੋਧੀ ਫੋਰਸ (ਐਨ. ਐਸ. ਜੀ.) 'ਚ ਆਪਣੀ ਡਿਊਟੀ ਨਿਭਾਅ ਰਹੇ ਹਨ, ਉਨ੍ਹਾਂ ਨੇ ਆਪਣੇ ਸਾਥੀਆਂ ਸਮੇਤ ਮਾਊਾਟ ਐਵਰੇਸਟ ਸਰ ਕਰਕੇ ਆਪਣੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਇਹ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੀ 16 ਮੈਂਬਰੀ ਟੀਮ 'ਚ ਮਾੳਾੂਟ ਐਵਰੇਸਟ ਦੀ ਚੋਟੀ 'ਤੇ ਦਸ ਕਮਾਂਡੋ ਚੜ੍ਹੇ ਸਨ, ਜਿਨ੍ਹਾਂ ਨੇ ਇਹ ਯਾਤਰਾ ਸਿਰਫ਼ 20 ਦਿਨਾਂ 'ਚ ਪੂਰੀ ਕੀਤੀ | ਉਨ੍ਹਾਂ ਦੀ 16 ਮੈਂਬਰੀ ਟੀਮ 'ਚ ਦਸ ਭਾਰਤੀ ਸਿਖਰ ਆਰੋਹੀ ਅਤੇ ਛੇ ਨਿਪਾਲੀ ਸ਼ੇਰਪਾ ਗਾਈਡ ਸਨ, ਜੋ ਲੈਫ਼ਟੀਨੈਂਟ ਕਰਨਲ ਰਾਮ ਚੰਦਰ ਥਾਪਾ ਦੀ ਕਮਾਂਡ ਹੇਠ ਕੰਮ ਕਰ ਰਹੇ ਸਨ | ਉਨ੍ਹਾਂ ਕਿਹਾ ਸੁਿਲੰਦਰ ਸਿੰਘ ਦੀ ਇਸ ਉਪਲਬਧੀ 'ਤੇ ਉਨ੍ਹਾਂ ਦੇ ਪਰਿਵਾਰ ਅਤੇ ਇਲਾਕੇ 'ਚ ਖ਼ੁਸ਼ੀ ਦਾ ਮਾਹੌਲ ਹੈ |

ਪਿਛਲੀ ਖ਼ਬਰ ਲੁਧਿਆਣਾ ਦਾ ਦਿਨੇਸ਼ ਸਿੱਕਮ ਮਈ ਦਿਵਸ ਬੰਪਰ 'ਚ ਕਰੋੜਪਤੀ ਬਣਿਆ <br/> ਅਗਲੀ ਖ਼ਬਰ ਭਾਜਪਾ ਵਲੋਂ ਨਿਰਪੱਖ, ਸੁਤੰਤਰ ਅਤੇ ਪਾਰਦਰਸ਼ੀ ਵੋਟਾਂ ਦੀ ਗਿਣਤੀ ਦੀ ਮੰਗ ਕੇਵਲ ਸਿੰਘ ਢਿੱਲੋਂ ਦੀ ਅਗਵਾਈ 'ਚ ਵਫ਼ਦ ਵਲੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।