20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਗਲੀ 'ਚ ਥਾਰ ਗੱਡੀ ਲਗਾਉਣ ਨੂੰ ਲੈ ਕੇ ਹੋਇਆ ਝਗੜਾ ਸੇਵਾਮੁਕਤ ਪੁਲਿਸ ਇੰਸਪੈਕਟਰ ਤੇ 'ਆਪ' ਆਗੂ ਵਿਚਕਾਰ ਚੱਲੀਆਂ ਗੋਲੀਆਂ-2 ਵਿਅਕਤੀ ਜ਼ਖ਼ਮੀ <br/>

ਅਜੀਤ ਡੈਸਕ 29-05-2026
ਅੰਮਿ੍ਤਸਰ, 28 ਮਈ (ਰੇਸ਼ਮ ਸਿੰਘ)-ਗਲੀ 'ਚ ਥਾਰ ਗੱਡੀ ਖੜੀ ਕਰਨ ਨੂੰ ਲੈ ਕੇ ਸੇਵਾਮੁਕਤ ਪੁਲਿਸ ਇੰਸਪੈਕਟਰ ਤੇ 'ਆਪ' ਦੇ ਸੀਨੀ: ਆਗੂ ਵਿਚਾਲੇ ਹੋਈ ਲੜਾਈ ਖ਼ੂਨੀ ਰੂਪ ਧਾਰਨ ਕਰ ਗਈ, ਜਦੋਂ ਕਿ ਦੋਵਾਂ ਪਾਸਿਆਂ ਤੋਂ ਲੜਾਈ ਝਗੜਾ ਦੌਰਾਨ ਦੋਵਾਂ ਧਿਰਾਂ 'ਚ ਗੋਲੀਆਂ ਵੀ ਚੱਲੀਆਂ | ਇਸ ਗੋਲੀਬਾਰੀ 'ਚ 'ਆਪ' ਆਗੂ ਸਮੇਤ 2 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ | ਇਹ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ 'ਚ ਵੀ ਕੈਦ ਹੋ ਗਈ | ਜ਼ਖ਼ਮੀਂ ਹੋਏ 'ਆਪ' ਆਗੂ ਦੀ ਸ਼ਨਾਖਤ ਜੈਪਾਲ ਸਿੰਘ ਵਾਸੀ ਵਾਰਡ ਨੰਬਰ 42 ਤੇੇ ਦੁਕਾਨਦਾਰ ਨਰਿੰਦਰ ਪੁੱਤਰ ਕੁਲਤਾਰ ਸਿੰਘ ਵਜੋਂ ਹੋਈ ਹੈ | ਇਹ ਘਟਨਾ ਅੱਜ ਦੁਪਹਿਰ ਵੇਲੇ ਦੀ ਹੈ ਜੋ ਕਿ ਕੋਟ ਆਤਮਾ ਰਾਮ ਥਾਣਾ ਬੀ. ਡਵੀਜ਼ਨ ਦੇ ਖੇਤਰ ਵਿਖੇ ਵਾਪਰੀ | ਘਟਨਾ ਬਾਰੇ ਏ.ਸੀ.ਪੀ. ਪੂਰਬੀ ਰਵਿੰਦਰ ਸਿੰਘ ਨੇ ਹੋਰ ਅਧਿਕਾਰੀਆਂ ਨਾਲ ਮੌਕੇ 'ਤੇ ਜਾਇਜ਼ਾ ਲਿਆ | ਉਨ੍ਹਾਂ ਦੱਸਿਆ ਕਿ ਇਥੇ ਘਟਨਾ ਵਾਲੀ ਥਾਂ 'ਤੇ ਸੇਵਾ ਮੁਕਤ ਪੁਲਿਸ ਅਧਿਕਾਰੀ ਤੇਜਿੰਦਰ ਸਿੰਘ ਦਾ ਘਰ ਹੈ ਜਿੱਥੇ 'ਆਪ' ਆਗੂ ਜੈਪਾਲ ਸਿੰਘ ਦਾ ਵੀ ਉਸ ਦੇ ਨਾਲ ਦੀ ਗਲੀ 'ਚ ਘਰ ਹੈ | ਅੱਜ ਦੁਪਹਿਰ ਵੇਲੇ ਜੈਪਾਲ ਸਿੰਘ ਦੇ ਲੜਕੇ ਨੇ ਤੇਜਿੰਦਰ ਸਿੰਘ ਦੇ ਘਰ ਮੂਹਰੇ ਆਪਣੀ ਥਾਰ ਗੱਡੀ ਖੜੀ ਕਰ ਦਿੱਤੀ ਜਦੋਂ ਤੇਜਿੰਦਰ ਸਿਘ ਨੇ ਰੋਕਿਆ ਤਾਂ ਝਗੜਾ ਹੋ ਗਿਆ ਤਾਂ ਇਸ ਵਿਚਾਲੇ ਜੈਪਾਲ ਸਿੰਘ ਨੇ ਗੋਲੀ ਚਲਾਈ ਜੋ ਦੁਕਾਨਦਾਰ ਨਰਿੰਦਰ ਸਿੰਘ ਦੇ ਲੱਗੀ ਤੇ ਪੁਲਿਸ ਅਧਿਕਾਰੀ ਵਲੋਂ ਚਲਾਈ ਗੋਲੀ ਜੈਪਾਲ ਸਿੰਘ ਦੇ ਲੱਗੀ | ਇਥੇ ਅਮਨਦੀਪ ਹਸਪਤਾਲ ਵਿਖੇ ਜ਼ੇਰੇ ਇਲਾਜ 'ਆਪ' ਆਗੂ ਜੈਪਾਲ ਸਿੰਘ ਦਾ ਹਾਲ ਚਾਲ ਜਾਨਣ ਲਈ ਪੁੱਜੇ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ 'ਚ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਅੰਮਿ੍ਤਸਰ ਦੇ ਇਤਿਹਾਸਕ ਰਾਮ ਬਾਗ ਖੇਤਰ 'ਚ ਲੱਗੀ ਭਿਆਨਕ ਅੱਗ ਤਿੰਨ ਦਰਜਨ ਦੇ ਕਰੀਬ ਦੁਕਾਨਾਂ ਅੱਗ ਦੀ ਲਪੇਟ 'ਚ, ਇਕ ਮੌ... ਅਗਲੀ ਖ਼ਬਰ ਭਾਜਪਾ ਸਰਕਾਰ ਦੇ 'ਅੰਮਿ੍ਤ ਕਾਲ' ਦੇ ਵੱਡੇ-ਵੱਡੇ ਦਾਅਵੇ ਫੇਲ੍ਹ-ਹਰਪਾਲ ਸਿੰਘ ਚੀਮਾ ਕਿਹਾ, ਭਾਰਤ ਵਿਸ਼ਵ ਦੇ ਚੋਟੀ ਦੇ 1...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।