19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਮੂਸੇਵਾਲਾ ਹੱਤਿਆ ਮਾਮਲੇ 'ਚ ਕੇਂਦਰ ਤੇ ਪੰਜਾਬ ਸਰਕਾਰ ਇਨਸਾਫ਼ ਦੇਣ 'ਚ ਨਾਕਾਮ-ਬਲਕੌਰ ਸਿੰਘ ਚੌਥੀ ਬਰਸੀ ਮੌਕੇ ਵੱਡੀ ਗਿਣਤੀ ਵਿਚ ਪਹੁੰਚੇ ਲੋਕ <br/>

ਅਜੀਤ ਡੈਸਕ 29-05-2026
ਮਾਨਸਾ, 28 ਮਈ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਚੌਥੀ ਬਰਸੀ ਪਿੰਡ ਮੂਸਾ ਵਿਖੇ ਮਨਾਈ ਗਈ | ਇਸ ਮੌਕੇ ਵੱਡੀ ਗਿਣਤੀ 'ਚ ਗਾਇਕ ਦੇ ਪ੍ਰਸੰਸਕਾਂ ਤੋਂ ਇਲਾਵਾ ਕਾਂਗਰਸ ਦੇ ਕਈ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਦੋਸ਼ ਲਗਾਇਆ ਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਉਸ ਦੇ ਪੁੱਤਰ ਦੀ ਹੱਤਿਆ ਦੇ ਮਾਮਲੇ 'ਚ ਇਨਸਾਫ਼ ਦੇਣ 'ਚ ਨਾਕਾਮ ਰਹੀਆਂ ਹਨ | ਉਨ੍ਹਾਂ ਕਿਹਾ ਕਿ ਉਹ ਅੱਜ ਵੀ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ | ਉਨ੍ਹਾਂ ਆਖਿਆ ਕਿ ਕੇਂਦਰ ਦੀ ਸੁਰੱਖਿਆ ਹੇਠ ਜੇਲ੍ਹ 'ਚ ਬੈਠਾ ਲਾਰੇਂਸ ਬਿਸ਼ਨੋਈ ਉਨ੍ਹਾਂ ਨੂੰ ਧਮਕੀਆਂ ਭੇਜ ਰਿਹਾ ਹੈ | ਉਨ੍ਹਾਂ ਕਿਹਾ ਕਿ ਉਸ ਦੇ ਪੁੱਤ ਦੀ ਕਮਾਈ ਖਾਣ ਵਾਲਿਆਂ 'ਤੇ ਪਰਚਾ ਦਰਜ ਕਰਨ ਤੋਂ ਬਾਅਦ ਵੀ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਰ ਕੇ ਨਿੱਤ-ਰੋਜ਼ ਮਿਲਦੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਸੰਬੰਧੀ ਪੁਲਿਸ ਅਤੇ ਸਰਕਾਰ ਕੋਲ ਸ਼ਿਕਾਇਤਾਂ ਕਰਨੀਆਂ ਛੱਡ ਦਿੱਤੀਆਂ ਹਨ | ਉਨ੍ਹਾਂ ਕਿਹਾ ਕਿ ਸਰਕਾਰਾਂ ਖ਼ੁਦ ਗੈਂਗਸਟਰਾਂ ਨੂੰ ਪਾਲ ਰਹੀਆਂ ਹਨ ਅਤੇ ਜੇਲ੍ਹਾਂ 'ਚ ਉਨ੍ਹਾਂ ਨੂੰ ਸਭ ਕੁਝ ਮੁਹੱਈਆ ਕਰਵਾਇਆ ਜਾ ਰਿਹਾ ਹੈ | ਵਿਧਾਇਕ ਪ੍ਰਗਟ ਸਿੰਘ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਦੋਸ਼ ਲਗਾਇਆ ਕਿ ਬੇਵੱਸ ਮਾਪਿਆਂ ਨੂੰ ਹਾਕਮ ਧਿਰਾਂ ਵਲੋਂ ਖ਼ੱਜਲ਼-ਖ਼ੁਆਰ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਦੋਵੇਂ ਸਰਕਾਰਾਂ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ | ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ, ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਕਾਂਗਰਸੀ ਆਗੂ ਕੁਲਵੰਤ ਰਾਏ ਸਿੰਗਲਾ ਨੇ ਵੀ ਸ਼ਰਧਾਂਜਲੀ ਭੇਟ ਕੀਤੀ | ਵਿਧਾਇਕ ਨੇ ਪਿੰਡ ਦੀ ਪੰਚਾਇਤ ਵਲੋਂ ਮੂਸੇਵਾਲਾ ਦੇ ਨਾਂਅ 'ਤੇ ਬਣਾਏ ਗਏ ਖੇਡ ਸਟੇਡੀਅਮ ਦਾ ਵੀ ਉਦਘਾਟਨ ਕੀਤਾ | ਬਣਾਂਵਾਲੀ ਨੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ | ਇਸ ਮੌਕੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ, ਕਾਂਗਰਸੀ ਆਗੂ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਡਾ. ਰਣਵੀਰ ਕੌਰ ਮੀਆਂ, ਲਾਜਪਤ ਰਾਏ ਸ਼ਰਮਾ, ਚਮਕੌਰ ਸਿੰਘ ਸਿੱਧੂ, ਡਾ. ਮਨਜੀਤ ਸਿੰਘ ਰਾਣਾ, ਬਲਵਿੰਦਰ ਨਾਰੰਗ, ਮਾਨਕ ਗੋਇਲ, ਗਾਇਕ ਬਲਕਾਰ ਅਣਖੀਲਾ ਤੇ ਗੁਲਾਬ ਸਿੱਧੂ, ਸਰਪੰਚ ਗੁਰਸ਼ਰਨ ਸਿੰਘ ਮੂਸਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਰਲਡ ਯੂਨੀਵਰਸਿਟੀ ਵਲੋਂ 'ਸਿੱਖ ਯਾਦ ਵਿਚ 1984' ਵਿਸ਼ੇ ਤਹਿਤ ਦੋ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ <br/> ਅਗਲੀ ਖ਼ਬਰ ਝੋਨੇ ਤੋਂ ਬਾਅਦ ਬਹਾਰ ਰੁੱਤ ਦੀ ਮੱਕੀ ਨੇ ਧਰਤੀ ਹੇਠਲੇ ਪਾਣੀ ਦੇ ਸੰਕਟ ਨੂੰ ਕੀਤਾ ਹੋਰ 'ਡੂੰਘਾ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।