19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਜੋਗਿੰਦਰ ਕੌਰ ਨਕੱਈ ਨੂੰ ਵੱਖ-ਵੱਖ ਆਗੂਆਂ ਤੇ ਸੰਗਤ ਵਲੋਂ ਸ਼ਰਧਾਂਜਲੀਆਂ ਭੇਟ <br/>

ਅਜੀਤ ਡੈਸਕ 29-05-2026
ਸਮਾਣਾ, 28 ਮਈ (ਪ੍ਰੀਤਮ ਸਿੰਘ ਨਾਗੀ, ਸਾਹਿਬ ਸਿੰਘ)-ਗੁਰਦੁਆਰਾ ਥੜ੍ਹਾ ਸਾਹਿਬ ਸਮਾਣਾ ਵਿਖੇ ਸਰਦਾਰਨੀ ਜੋਗਿੰਦਰ ਕੌਰ ਨਕੱਈ ਨੂੰ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਪ੍ਰੋ. ਬਲਦੇਵ ਸਿੰਘ ਧਾਲੀਵਾਲ, ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਮੁਖੀ ਜਗਮੀਤ ਸਿੰਘ ਹਰਿਆਉ ਅਤੇ ਸ਼ੋ੍ਰਮਣੀ ਕਮੇਟੀ ਮੈਂਬਰ ਕੁਲਦੀਪ ਸਿੰਘ ਨਸੂਪੁਰ, ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ, ਨਗਰ ਕੌਂਸਲ ਸਮਾਣਾ ਦੇ ਸਾਬਕਾ ਪ੍ਰਧਾਨ ਯਸ਼ਪਾਲ ਸਿੰਗਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਰਧਾਂਜਲੀ ਭੇਟ ਕੀਤੀ | ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਦੀ ਨਿਵੇਕਲੀ ਸ਼ਖ਼ਸੀਅਤ ਤੋਂ ਕੋਈ ਵੀ ਜੀਵ ਪ੍ਰੇਰਣਾ ਹਾਸਿਲ ਕਰ ਸਕਦਾ ਹੈ | ਅਜਿਹੀਆਂ ਸਖਸ਼ੀਅਤਾਂ ਨਿਵੇਕਲੀਆਂ ਹੁੰਦੀਆਂ ਹਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਹੋਵੇ | ਜੋਗਿੰਦਰ ਕੌਰ ਨਕੱਈ ਨੇ 12 ਸਾਲ ਪਹਿਲਾਂ ਪਤੀ ਤਰਲੋਕ ਸਿੰਘ ਨਕੱਈ ਦੇ ਅਕਾਲ ਚਲਾਣਾ ਕਰਨ ਦੇ ਬਾਵਜੂਦ ਹੌਂਸਲਾ ਰੱਖ ਕੇ ਪਰਿਵਾਰ ਦਾ ਵਧੀਆ ਪਾਲਣ-ਪੋਸ਼ਣ ਕੀਤਾ | ਭਾਈ ਹਰਦੀਪ ਸਿੰਘ ਫ਼ਤਹਿਗੜ੍ਹ ਸਾਹਿਬ ਵਾਲਿਆਂ ਨੇ ਕੀਰਤਨ ਕੀਤਾ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਵਿਸ਼ਵਪ੍ਰਤਾਪ ਸਿੰਘ ਨੇ ਸਵ. ਜੋਗਿੰਦਰ ਕੌਰ ਦੇ ਲੜਕੇ ਪਿ੍ਤਪਾਲ ਸਿੰਘ, ਹਰਪਾਲ ਸਿੰਘ ਅਤੇ ਪੋਤਰੇ ਗੁਰਜੈਪਾਲ ਸਿੰਘ ਨੂੰ ਸਿਰੋਪਾਓ ਭੇਟ ਕੀਤਾ | ਸ਼ਰਧਾਂਜਲੀ ਸਮਾਗਮ ਵਿਚ ਸਵ. ਮਾਤਾ ਦੀਆਂ ਬੇਟੀਆਂ ਅੰਮਿ੍ਤਪਾਲ ਕੌਰ ਤੇ ਸੁਖਵਿੰਦਰਪਾਲ ਕੌਰ, ਵੱਡੇ ਜਵਾਈ ਸੁਖਵਿੰਦਰ ਸਿੰਘ, ਛੋਟੇ ਜਵਾਈ ਬਲਦੇਵ ਸਿੰਘ ਧਾਲੀਵਾਲ, ਦੋਹਤਾ ਆਸਵੰਤ ਸਿੰਘ ਧਾਲੀਵਾਲ ਪੁਲਿਸ ਕਪਤਾਨ ਪੰਜਾਬ ਪੁਲਿਸ ਅਤੇ ਮਾਤਾ ਜੀ ਦਾ ਪੋਤ ਜਵਾਈ ਗੋਕੁਲ ਸੇਤੀਆ ਸਿਰਸਾ (ਹਰਿਆਣਾ) ਵਿਧਾਇਕ ਕਾਂਗਰਸ ਨੇ ਵੀ ਸ਼ਮੂਲੀਅਤ ਕੀਤੀ | ਇਸ ਮੌਕੇ ਸਾਬਕਾ ਚੇਅਰਮੈਨ ਅਸ਼ੋਕ ਮੋਦਗਿੱਲ, ਨਿਸ਼ਾਨ ਸਿੰਘ ਸੰਧੂ, ਅਮਰਜੀਤ ਸਿੰਘ ਗੁਰਾਇਆ, ਭੁਪਿੰਦਰ ਸਿੰਘ ਖਾਲਸਾ ਪਾਤੜਾਂ, ਅਮਰਜੀਤ ਸਿੰਘ ਟੋਡਰਪੁਰ, ਗੋਪਾਲ ਸ਼ਰਮਾ, ਸੰਨੀ ਸਿੱਧੂ ਚੰਡੀਗੜ੍ਹ, ਪਿਪਲ ਸਿੰਘ ਜਰੀਕਪੁਰ, ਜੱਜਵੀਰ ਸਿੰਘ ਜਰੀਕਪੁਰ, ਹਰਜੀਤ ਸਿੰਘ ਮਨੀਆਵਾਲਾ, ਪਰਮਜੀਤ ਸਿੰਘ ਮਹਿਮੂਦਪੁਰ, ਸ਼ੈਲੀ ਗੜ੍ਹੀ ਸਾਹਿਬ, ਠਾਕਰਪਾਲ ਸਿੰਘ ਗੜ੍ਹੀ, ਭਾਈ ਜਸਵੰਤ ਸਿੰਘ, ਸੂਬਾ ਸਿੰਘ ਗਲੌਲੀ, ਬੇਅੰਤ ਸਿੰਘ ਪੱਪੀ, ਜਗਤਾਰ ਸਿੰਘ ਸੰਧੂ, ਡਾ. ਇੰਦਰਪਾਲ ਸਿੰਘ ਸੰਧੂ, ਬਲਕਾਰ ਸਿੰਘ ਜੱਟਾਂ ਪੱਤੀ, ਪਿ੍ੰਸੀਪਲ ਜੁੱਗਪ੍ਰਗਟ ਸਿੰਘ, ਕਰਤਾਰ ਸਿੰਘ ਸੰਧੂ, ਰਣਜੀਤ ਸਿੰਘ ਸੰਧੂ, ਅਰਜਨ ਸਿੰਘ ਭਿੰਡਰ, ਪਵਨ ਵਰਮਾ, ਬਾਬਾ ਜਗਨਜੋਤ ਸਿੰਘ, ਸੁਖਵਿੰਦਰ ਸਿੰਘ ਦਾਨੀਪੁਰ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਮਿਆਲ, ਪਰਮਜੀਤ ਸਿੰਘ ਬੱਬੂ ਲਾਹੌਰੀਆ ਅਤੇ ਕਰਮਜੀਤ ਸਿੰਘ ਐਡਵੋਕੇਟ ਅਤੇ ਸਾਹਿਬ ਸਿੰਘ ਐਡਵੋਕੇਟ, ਹੀਰਾ ਸਿੰਘ, ਜਗਤਾਰ ਸਿੰਘ ਬੰਮਣਾ ਨੇ ਵੀ ਮਾਤਾ ਜੀ ਨੂੰ ਸ਼ਰਧਾਜਲੀਆਂ ਭੇਟ ਕੀਤੀਆਂ |

ਪਿਛਲੀ ਖ਼ਬਰ ਅਜੈਪਾਲ ਸਿੰਘ ਧਾਲੀਵਾਲ ਨੇ ਮਾਊਾਟ ਐਵਰੈੱਸਟ ਫ਼ਤਹਿ ਕਰ ਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ-ਰਾਹੁਲ ਚਾਬਾ <br/> ਅਗਲੀ ਖ਼ਬਰ ਵਰਲਡ ਯੂਨੀਵਰਸਿਟੀ ਵਲੋਂ 'ਸਿੱਖ ਯਾਦ ਵਿਚ 1984' ਵਿਸ਼ੇ ਤਹਿਤ ਦੋ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।