15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

'ਆਪ' ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਬਠਿੰਡਾ ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾਅ

ਅਜੀਤ ਡੈਸਕ 01-06-2026
ਬਠਿੰਡਾ, 31 ਮਈ (ਸੱਤਪਾਲ ਸਿੰਘ ਸਿਵੀਆਂ)- ਕੇਂਦਰੀ ਜੇਲ੍ਹ ਬਠਿੰਡਾ ਦੀ ਨਿਆਂਇਕ ਹਿਰਾਸਤ ਵਿਚ ਬੰਦ ਵਿਧਾਨ ਸਭਾ ਹਲਕਾ ਸਨੌਰ (ਪਟਿਆਲਾ) ਤੋਂ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲਣ ਉਪਰੰਤ ਅੱਜ ਬਠਿੰਡਾ ਜੇਲ੍ਹ ਤੋਂ ਰਿਹਾਅ ਹੋ ਗਏ ਹਨ | ਜੇਲੋਂ੍ਹ ਬਾਹਰ ਆਉਂਦਿਆਂ ਹੀ ਪਠਾਣ ਮਾਜਰਾ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਵਰ੍ਹਦਿਆਂ ਕਿਹਾ ਕਿ ਜੇਕਰ ਉਹ ਮੇਰੇ ਨਾਲ ਰਿਸ਼ਤੇਦਾਰੀ ਸਮਝਦੇ ਤਾਂ ਮੈਨੂੰ ਆਪਣੇ ਕੋਲ ਸੱਦ ਦੇ ਸਮਝਾ ਸਕਦੇ ਸੀ ਕਿ ਤੂੰ ਗਲਤ ਕੀਤਾ ਤੇ ਮੁਆਫ਼ੀ ਵੀ ਹੋ ਸਕਦੀ ਸੀ ਪਰ ਮੈਨੂੰ ਖ਼ਾਸਕਰ ਮੇਰੀ ਪਤਨੀ ਨਾਲ ਸਬੰਧਿਤ ਝੂਠੇ ਮੁਕੱਦਮੇ ਵਿਚ ਫਸਾ ਕੇ ਬਹੁਤ ਗਲਤ ਕੀਤਾ | ਮੈਨੂੰ ਉਸ ਕੰਮ ਦੀ ਸਜ਼ਾ ਮਿਲੀ ਜੋ ਮੈਂ ਕੀਤਾ ਨਹੀਂ | ਜੇਕਰ ਉਸ ਨੇ ਆਪਣੇ ਹਲਕੇ ਨਾਜਾਇਜ਼ ਮਾਇਨਿੰਗ ਜਾਂ ਲੋਕਾਂ ਨਾਲ ਠੱਗੀਆਂ ਮਾਰੀਆਂ ਹੁੰਦੀਆਂ ਤਾਂ ਹੁਣ ਤੱਕ ਉਸ ਖਿਲਾਫ ਹਲਫ਼ੀਆ ਬਿਆਨਾਂ ਦਾ ਢੇਰ ਲੱਗ ਜਾਣਾ ਸੀ ਪਰ ਇਕ ਸਾਲ ਅੰਦਰ ਸਰਕਾਰ ਨੂੰ ਮੇਰੇ ਖਿਲਾਫ ਦੋ ਗਵਾਹ ਵੀ ਨਹੀਂ ਮਿਲੇ | ਪਠਾਣਮਾਜਰਾ ਨੇ ਕਿਹਾ ਕਿ ਸਰਕਾਰ ਨੂੰ ਝੂਠੇ ਪਰਚੇ ਕਰਨ ਦੀ ਬਜਾਏ ਆਪਣੇ ਹਲਕੇ ਦੇ ਮਸਲੇ ਉਠਾਉਣ ਵਾਲੇ ਵਿਧਾਇਕ ਦੀ ਗੱਲ ਸੁਣ ਕੇ ਉਸ ਦੇ ਮਸਲੇ ਹੱਲ ਕਰਨੇ ਚਾਹੀਦੇ ਹਨ | ਉਨ੍ਹਾਂ ਇਹ ਵੀ ਝੁਠਲਾਇਆ ਕਿ ਉਸ ਨੇ ਆਪ ਦੇ 15 ਵਿਧਾਇਕ ਭਾਜਪਾ ਨਾਲ ਮਿਲਾਏ, ਕਿਹਾ ਮੈਂ ਜਿਸ ਪਾਰਟੀ 'ਚ ਰਿਹਾ, ਇਮਾਨਦਾਰੀ ਨਾਲ ਕੰਮ ਕੀਤਾ ਪਰ ਪਾਰਟੀ ਨੇ ਮੇਰੇ ਨਾਲ ਮਾੜਾ ਕੀਤਾ, ਜੇਲ੍ਹ 'ਚ ਉਸ ਦੇ ਮੁੰਡੇ ਤੋਂ ਇਲਾਵਾ ਕਿਸੇ ਨੂੰ ਮਿਲਣ ਨਹੀਂ ਦਿੱਤਾ ਤੇ ਉਸ ਨਾਲ ਅੰਦਰ ਬਹੁਤ ਮਾੜਾ ਵਰਤਾਓ ਕੀਤਾ ਗਿਆ | ਉਨ੍ਹਾਂ ਹਿੱਕ ਥਾਪੜਦੇ ਹੋਏ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਅਤੇ ਪੰਜਾਬ ਦੀ ਗੱਲ ਕਰਦੇ ਰਹਿਣਗੇ, ਕਿਸੇ ਤੋਂ ਡਰਨ ਵਾਲੇ ਨਹੀਂ | ਇਸ ਬਾਅਦ ਆਪ ਜਾਂ ਹੋਰ ਕਿਸੇ ਸਿਆਸੀ ਧਿਰ ਨਾਲ ਚੱਲਣ ਦੇ ਸਵਾਲ ਦੇ ਜਵਾਬ 'ਚ ਪਠਾਣ ਮਾਜਰਾ ਨੇ ਕਿਹਾ ਕਿ ਬਹੁਤ ਪਾਰਟੀਆਂ ਨੇ ਉਸ ਨਾਲ ਸੰਪਰਕ ਕੀਤਾ ਪਰ ਇਸ ਬਾਰੇ ਫੈਸਲਾ ਉਹ ਆਪਣੇ ਹਲਕੇ ਦੇ ਵਰਕਰਾਂ ਦੀ ਮਰਜ਼ੀ ਨਾਲ ਲੈਣਗੇ | ਇਸ ਦੌਰਾਨ ਉਨ੍ਹਾਂ ਦੇ ਵੱਡੀ ਗਿਣਤੀ ਪੁੱਜੇ ਸਮਰਥਕਾਂ ਨੇ ਲੱਡੂ ਵੰਡ ਕੇ ਪਠਾਣਮਾਜਰਾ ਦੀ ਰਿਹਾਈ ਦੀ ਖ਼ੁਸ਼ੀ ਮਨਾਈ | ਇਸ ਉਪਰੰਤ ਪਠਾਣ ਮਾਜਰਾ ਗੁਰਦੁਆਰਾ ਸਾਹਿਬ ਬਾਬਾ ਬੁੱਢਾ ਜੀ ਵਿਖੇ ਨਤਮਸਤਕ ਹੋਣ ਲਈ ਰਵਾਨਾ ਹੋ ਗਏ |
ਪਿਛਲੀ ਖ਼ਬਰ ਤਿੰਨ ਰੋਜ਼ਾ ਪੰਜਾਬ ਦੌਰੇ 'ਤੇ ਆਈ ਸੰਸਦੀ ਸਟੈਂਡਿੰਗ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਗਲੀ ਖ਼ਬਰ ਹੁਣ ਪੰਜਾਬ ਦੇ ਬੱਚਿਆਂ ਨੂੰ ਵਿਦੇਸ਼ਾਂ ਵੱਲ ਨਹੀਂ ਤੱਕਣਾ ਪਵੇਗਾ, ਸੂਬੇ 'ਚ ਹੀ ਮਿਲੇਗੀ ਵਿਸ਼ਵ ਪੱਧਰੀ ਸਿੱਖਿਆ-ਭਗਵੰਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।