15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪਾਕਿ ’ਚ ਹਾੜ੍ਹੀ ਦੀਆਂ ਫ਼ਸਲਾਂ ਲਈ ਪਾਣੀ ਦਾ ਵੱਡਾ ਸੰਕਟ, ਲਹਿੰਦੇ ਪੰਜਾਬ ਤੇ ਸਿੰਧ ’ਚ 22 ਫ਼ੀਸਦੀ ਕਟੌਤੀ

ਮ੍ਰਿਤਸਰ, 14 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਹਾੜ੍ਹੀ (ਰਬੀ) ਦੇ ਸੀਜ਼ਨ ਦੌਰਾਨ ਖੇਤੀਬਾੜੀ ਲਈ ਪਾਣੀ ਦੀ ਭਾਰੀ ਕਿੱਲਤ ਹੋਣ ਦਾ ਖ਼ਦਸ਼ਾ ਹੈ । ਪਾਕਿਸਤਾਨ ਦੀ ਜਲ ਪ੍ਰਬੰਧਨ ਸੰਸਥਾ ਇੰਡਸ ਰਿਵਰ ਸਿਸਟਮ ਅਥਾਰਿਟੀ (ਆਈ.

ਤਰਬੇਲਾ ਡੈਮ ਵਿਖੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਦ੍ਰਿਸ਼। ਤਸਵੀਰ ਰਾਹੀਂ : ਸੁਰਿੰਦਰ ਕੋਛੜ 15-10-2026
ਮ੍ਰਿਤਸਰ, 14 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਹਾੜ੍ਹੀ (ਰਬੀ) ਦੇ ਸੀਜ਼ਨ ਦੌਰਾਨ ਖੇਤੀਬਾੜੀ ਲਈ ਪਾਣੀ ਦੀ ਭਾਰੀ ਕਿੱਲਤ ਹੋਣ ਦਾ ਖ਼ਦਸ਼ਾ ਹੈ । ਪਾਕਿਸਤਾਨ ਦੀ ਜਲ ਪ੍ਰਬੰਧਨ ਸੰਸਥਾ ਇੰਡਸ ਰਿਵਰ ਸਿਸਟਮ ਅਥਾਰਿਟੀ (ਆਈ.ਆਰ.ਐੱਸ.ਏ.) ਅਨੁਸਾਰ ਲਹਿੰਦੇ ਪੰਜਾਬ ਅਤੇ ਸਿੰਧ ਸੂਬਿਆਂ ਨੂੰ ਸਿੰਜਾਈ ਲਈ 22 ਫ਼ੀਸਦੀ ਘੱਟ ਪਾਣੀ ਮਿਲ ਸਕਦਾ ਹੈ । ਇਸ ਨਾਲ ਕਣਕ, ਸਰ੍ਹੋਂ, ਜੌਂ ਅਤੇ ਛੋਲਿਆਂ ਦੀ ਬਿਜਾਈ ਤੇ ਪੈਦਾਵਾਰ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਰਿਪੋਰਟ ਮੁਤਾਬਕ ਦਰਿਆਵਾਂ ’ਚ ਪਾਣੀ ਦੀ ਆਮਦ ਅਨੁਮਾਨ ਨਾਲੋਂ 8 ਫ਼ੀਸਦੀ ਤੇ ਪਿਛਲੇ ਸਾਲ ਦੇ ਮੁਕਾਬਲੇ 22 ਫ਼ੀਸਦੀ ਘੱਟ ਰਹੀ ਹੈ । 30 ਸਤੰਬਰ ਤੱਕ ਡੈਮਾਂ ’ਚ 120.14 ਲੱਖ ਏਕੜ ਫੁੱਟ ਪਾਣੀ ਜਮ੍ਹਾਂ ਹੋਣ ਦੀ ਉਮੀਦ ਸੀ, ਪਰ ਅਸਲ ਭੰਡਾਰ ਸਿਰਫ਼ 93.43 ਲੱਖ ਏਕੜ ਫੁੱਟ ਰਿਹਾ । ਤਰਬੇਲਾ ਡੈਮ ’ਚ ਨਿਰਮਾਣ ਕਾਰਜਾਂ ਕਾਰਨ ਪਾਣੀ ਦਾ ਭੰਡਾਰਨ ਪ੍ਰਭਾਵਿਤ ਹੋਇਆ । ਇਸ ਤੋਂ ਇਲਾਵਾ ਸੁਰੰਗਾਂ 4 ਤੇ 5 ਦੇ ਪਣ-ਬਿਜਲੀ ਪ੍ਰੋਜੈਕਟਾਂ ’ਚ ਦੇਰੀ ਨੇ ਵੀ ਸੰਕਟ ਵਧਾਇਆ । ਪਾਕਿਸਤਾਨੀ ਆਗੂ ਇਸ ਸਥਿਤੀ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ, ਪਰ ਰਿਪੋਰਟ ’ਚ ਭਾਰਤ ਦਾ ਜ਼ਿਕਰ ਨਹੀਂ ਹੈ । ਮਾਹਿਰਾਂ ਅਨੁਸਾਰ ਡੈਮਾਂ ਦੀ ਸਾਂਭ-ਸੰਭਾਲ, ਨਹਿਰੀ ਪ੍ਰਬੰਧ ਤੇ ਅਧੂਰੇ ਪ੍ਰਾਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨਾ ਪਾਕਿਸਤਾਨ ਲਈ ਜ਼ਰੂਰੀ ਹੈ ।
ਪਿਛਲੀ ਖ਼ਬਰ ਨੀਲਾ ਡਰੱਮ ਹੱਤਿਆ ਮਾਮਲਾ ਪਤੀ ਦੀ ਹੱਤਿਆ ਕਰਨ ਵਾਲੀ ਮੁਸਕਾਨ ਤੇ ਉਸ ਦੇ ਸਾਥੀ ਨੂੰ ਮੌਤ ਦੀ ਸਜ਼ਾ ਅਗਲੀ ਖ਼ਬਰ ਲਾਹੌਰ ਦੇ ਪਿੰਡ ਪਢਾਣਾ ’ਚ ਸਥਾਪਿਤ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਦੀ ਕਰਵਾਈ ਜਾ ਰਹੀ ਉਸਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।