15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਮੀਤ ਪ੍ਰਧਾਨ, ਜਨ: ਸਕੱਤਰ, ਪ੍ਰਚਾਰ ਸਕੱਤਰ ਤੇ ਜਥੇਬੰਦਕ ਨਿਯੁਕਤ <br/>

ਅਜੀਤ ਡੈਸਕ 05-06-2026

ਅੰਮਿ੍ਤਸਰ, 4 ਜੂਨ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ ਅਨੁਸਾਰ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ 7 ਮੀਤ ਪ੍ਰਧਾਨਾਂ ਤੇ 4 ਜਨਰਲ ਸਕੱਤਰਾਂ ਸਮੇਤ 18 ਵੱਖ-ਵੱਖ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ | ਦਫ਼ਤਰ ਸਕੱਤਰ ਜਗਜੀਤ ਸਿੰਘ ਕੋਹਲੀ ਤੇ ਮੀਡੀਆ ਇੰਚਾਰਜ ਤਜਿੰਦਰ ਸਿੰਘ ਪੰਨੂ ਵਲੋਂ ਜਾਰੀ ਸੂਚਨਾ ਅਨੁਸਾਰ ਨਵੇਂ ਨਿਯੁਕਤ ਕੀਤੇ ਗਏ 7 ਮੀਤ ਪ੍ਰਧਾਨਾਂ ਵਿਚ ਤਰਸੇਮ ਸਿੰਘ ਪੁਰੇਵਾਲ, ਗੁਰਜੰਟ ਸਿੰਘ ਸਿਰਸੜੀ, ਬੂਟਾ ਸਿੰਘ ਰੋਮਾਣਾ, ਕਰਨੈਲ ਸਿੰਘ ਜੋਧਪੁਰੀ, ਜਗਜੀਤ ਸਿੰਘ ਸਾਂਘਣਾ, ਬਲਦੇਵ ਸਿਘ ਐੱਮ. ਏ. ਅਤੇ ਜਥੇਦਾਰ ਊਧਮ ਸਿੰਘ ਸ਼ਾਮਿਲ ਹਨ | ਜਦੋਂਕਿ ਚਾਰ ਜਨਰਲ ਸਕੱਤਰਾਂ ਵਿਚ ਸੁਖਵੀਰ ਸਿੰਘ ਸਮਰਾ, ਜਰਨੈਲ ਸਿੰਘ ਕਰਤਾਰਪੁਰ, ਸ਼ਸ਼ਪਾਲ ਸਿੰਘ ਪੰਨੂੰ ਅਤੇ ਮਹਿੰਦਰਪਾਲ ਸਿੰਘ ਸੋਢੀ, ਪੰਜ ਨਿਯੁਕਤ ਕੀਤੇ ਨਵੇਂ ਪ੍ਰਚਾਰ ਸਕੱਤਰਾਂ ਵਿਚ ਰਾਜੇਸ਼ ਸਿੰਗਲਾ ਬੱਸੀ, ਇੰਦਰਜੀਤ ਸਿੰਘ ਖੰਨਾ, ਗੁਰਜੀਤ ਸਿੰਘ ਬੂੜੇਚੱਕ, ਜਗਦੀਸ਼ ਸਿੰਘ ਰਤਨਗੜ੍ਹ ਅਤੇ ਪਾਲਾ ਰਾਮ ਢਾਬੀ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਨਵੇਂ ਬਣਾਏ ਗਏ ਜਥੇਬੰਦਕ ਸਕੱਤਰਾਂ ਵਿਚ ਜਗਦੇਵ ਸਿੰਘ ਤੇ ਹਰਜੀਤ ਸਿੰਘ ਪੁਰੇਵਾਲ ਸ਼ਾਮਿਲ ਹਨ |

ਪਿਛਲੀ ਖ਼ਬਰ ਜੂਨ '84 ਘੱਲੂਘਾਰਾ : ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਆਰੰਭ <br/> ਅਗਲੀ ਖ਼ਬਰ ਮਾਨਸਾ ਵਿਖੇ ਪਲੇਸਮੈਂਟ ਕੈਂਪ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।