25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਲਹਿੰਦੇ ਪੰਜਾਬ 'ਚ ਸ਼ੇਰ-ਏ-ਪੰਜਾਬ ਦੀ ਰਾਣੀ ਮੌਰਾਂ ਨੂੰ 'ਮਾਈ' ਕਹਿ ਕੇ ਕੀਤਾ ਜਾ ਰਿਹਾ ਸੰਬੋਧਿਤ

ਅਜੀਤ ਡੈਸਕ 10-06-2026

ਸੁਰਿੰਦਰ ਕੋਛੜ

ਅੰਮਿ੍ਤਸਰ, 9 ਜੂਨ-ਸਰਹੱਦ ਪਾਰ ਲਾਹੌਰ ਦੀ ਪਾਪੜ ਮੰਡੀ (ਸ਼ਾਹ ਆਲਮੀ ਗੇਟ ਦੇ ਅੰਦਰ) 'ਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਮੋਰਾਂ ਦੇ ਨਾਂਅ 'ਤੇ ਉਸਾਰੀ ਮਸਜਿਦ ਨੂੰ ਦੇਸ਼ ਦੀ ਵੰਡ ਤੋਂ ਪਹਿਲਾਂ ਇਸ ਨੂੰ ਮਸਜਿਦ-ਏ-ਤਵਾਇਫਾਂ ਕਹਿਕੇ ਸੰਬੋਧਿਤ ਕੀਤਾ ਜਾਂਦਾ ਸੀ, ਪਰ ਸਾਲ 1998 'ਚ ਲਾਹੌਰ ਦੇ ਸਥਾਨਕ ਲੋਕਾਂ ਅਤੇ ਲਹਿੰਦੇ ਪੰਜਾਬ ਦੀ ਸਰਕਾਰ ਨੇ ਅਧਿਕਾਰਤ ਤੌਰ 'ਤੇ ਇਸ ਦਾ ਨਾਮ ਬਦਲ ਕੇ 'ਮਸਜਿਦ ਮਾਈ ਮੋਰਾਂ' ਰੱਖ ਦਿੱਤਾ | ਉਕਤ ਮਸਜਿਦ ਦੇ ਮੁੱਖ ਦਰਵਾਜ਼ੇ 'ਤੇ ਅਰਬੀ ਭਾਸ਼ਾ 'ਚ ਦਰਜ ਇਬਾਰਤ ਦੇ ਅਨੁਸਾਰ ਇਹ ਮਸਜਿਦ ਮਹਾਰਾਜਾ ਰਣਜੀਤ ਸਿੰਘ ਨੇ ਰਾਣੀ ਮੋਰਾਂ ਦੀ ਫ਼ਰਮਾਇਸ਼ 'ਤੇ ਸੰਨ 1824 'ਚ ਬਣਵਾਈ | ਪਾਪੜ ਮੰਡੀ ਬਾਜ਼ਾਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮਾਈ ਮੋਰਾਂ ਇਕ ਨੇਕ ਦਿਲ ਔਰਤ ਸੀ ਤੇ ਉਸ ਨੇ ਲਾਹੌਰ 'ਚ ਨੇਕੀ ਦੇ ਕਈ ਕੰਮ ਕਰਵਾਏ ਜਿਸ ਦੇ ਬਾਅਦ ਉਸ ਨੂੰ 'ਮਾਂ' (ਮਾਈ) ਕਹਿਕੇ ਸੰਬੋਧਿਤ ਕੀਤਾ ਜਾਣਾ ਹੀ ਉਚਿੱਤ ਹੈ | ਜਦਕਿ ਦੂਜੇ ਪਾਸੇ, ਭਾਰਤੀ ਪੰਜਾਬ ਦੇ ਵਿਰਾਸਤ ਪ੍ਰੇਮੀਆਂ ਦੀ ਲੰਬੀ ਜੱਦੋ-ਜਹਿਦ ਦੇ ਬਾਅਦ ਵੀ ਸੂਬੇ ਦੇ ਸੈਰ ਸਪਾਟਾ ਵਿਭਾਗ ਵਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਮੋਰਾਂ ਦੇ ਨਾਂਅ ਨਾਲੋਂ ਅੰਮਿ੍ਤਸਰ ਦੇ ਸਰਹੱਦੀ ਪਿੰਡ 'ਚ ਮੌਜੂਦ ਪੁਰਾਣੇ ਇਤਿਹਾਸਕ ਤਲਾਬ ਅਤੇ ਬੇ-ਆਬਾਦ ਸ਼ਿਵਾਲੇ ਦੇ ਇਤਿਹਾਸ ਬਾਰੇ ਲਿਖੇ ਬੋਰਡ ਸਮੇਤ ਕੁੱਝ ਸੂਚਨਾ ਬੋਰਡਾਂ 'ਤੇ ਅਜੇ ਵੀ ਰਾਣੀ ਮੋਰਾਂ ਨੂੰ 'ਕੰਜਰੀ' ਸ਼ਬਦ ਨਾਲ ਸੰਬੋਧਿਤ ਕੀਤਾ ਗਿਆ ਹੈ | ਅੰਮਿ੍ਤਸਰ ਦੇ ਸਰਹੱਦੀ ਪਿੰਡ ਮੱਖਣਪੁਰ ਦੀ ਰਹਿਣ ਵਾਲੀ ਮੋਰਾਂ ਨਾਲ ਮਹਾਰਾਜਾ ਨੇ ਸੰਨ 1802 'ਚ ਵਿਆਹ ਕੀਤਾ ਤੇ ਲਾਹੌਰ ਚਲੇ ਗਈ ਸੀ |

ਪਿਛਲੀ ਖ਼ਬਰ ਮਨਪ੍ਰੀਤ ਸਿੰਘ ਇਆਲੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਜ਼ਿੰਮੇਵਾਰੀ ਤੋਂ ਕੀਤਾ ਕਿਨਾਰਾ-ਵਡਾਲਾ, ਛੋਟੇਪੁਰ <br/>... ਅਗਲੀ ਖ਼ਬਰ ਕੈਨਮ ਪੇਸ਼ ਕਰਦਾ ਹੈ ਅੰਤਰਰਾਸ਼ਟਰੀ ਸਿੱਖਿਆ ਮੇਲਾ 2026 <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।