25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਕੈਨਮ ਪੇਸ਼ ਕਰਦਾ ਹੈ ਅੰਤਰਰਾਸ਼ਟਰੀ ਸਿੱਖਿਆ ਮੇਲਾ 2026 <br/>

ਅਜੀਤ ਡੈਸਕ 10-06-2026
ਚੰਡੀਗੜ੍ਹ, 9 ਜੂਨ (ਅ.ਬ.)-ਕੈਨਮ ਵਲੋਂ ਅੰਤਰਰਾਸ਼ਟਰੀ ਸਿੱਖਿਆ ਮੇਲਾ 2026 ਦਾ ਆਗਾਜ਼ ਕਰ ਦਿੱਤਾ ਗਿਆ ਹੈ, ਜੋ ਕਿ ਇੱਕ ਪ੍ਰਮੁੱਖ ਮਲਟੀ ਡੈਸਟੀਨੈਸ਼ਨ ਵਾਲਾ ਵਿਦੇਸ਼ ਅਧਿਐਨ ਪ੍ਰੋਗਰਾਮ ਹੈ | ਵਿਸ਼ਵਵਿਆਪੀ ਸਿੱਖਿਆ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਭਾਰਤੀ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ ਇਹ ਮੇਲਾ 2 ਜੂਨ ਤੋਂ 14 ਜੂਨ 2026 ਤੱਕ ਭਾਰਤ ਦੇ ਪ੍ਰਮੁੱਖ ਸ਼ਹਿਰਾਂ 'ਚ ਕਰਵਾਇਆ ਜਾਵੇਗਾ, ਜਿਸ 'ਚ ਦੁਨੀਆ ਭਰ ਦੇ ਯੂਨੀਵਰਸਿਟੀ ਤੇ ਕਾਲਜ ਡੈਲੀਗੇਟ ਮੌਜੂਦ ਹੋਣਗੇ | 10 ਦੇਸ਼ਾਂ ਦੀਆਂ 120 ਯੂਨੀਵਰਸਿਟੀਆਂ ਦੀ ਭਾਗੀਦਾਰੀ ਦੇ ਨਾਲ, ਇਹ ਮੇਲਾ ਵਿਦਿਆਰਥੀਆਂ ਨੂੰ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਯੂ.ਕੇ., ਅਮਰੀਕਾ, ਜਰਮਨੀ, ਫਰਾਂਸ, ਆਇਰਲੈਂਡ, ਸਿੰਗਾਪੁਰ ਤੇ ਦੁਬਈ ਸਮੇਤ ਪ੍ਰਮੁੱਖ ਸਥਾਨਾਂ ਵਿਚ ਅਧਿਐਨ ਦੇ ਮੌਕਿਆਂ ਦੀ ਪੜਚੋਲ ਕਰਨ ਵਿਚ ਮਦਦ ਕਰੇਗਾ | ਵਿਦਿਆਰਥੀਆਂ ਨੂੰ ਅਧਿਕਾਰਤ ਪ੍ਰਤੀਨਿਧੀਆਂ ਨਾਲ ਸਿੱਧੇ ਤÏਰ 'ਤੇ ਗੱਲਬਾਤ ਕਰਨ, ਦਾਖਲੇ ਦੀਆਂ ਜ਼ਰੂਰਤਾਂ ਨੂੰ ਸਮਝਣ, ਸਕਾਲਰਸ਼ਿਪ ਤੇ ਇੰਟਰਨਸ਼ਿਪਾਂ ਦੀ ਪੜਚੋਲ ਕਰਨ ਤੇ 2026/2027 ਦੇ ਦਾਖਲੇ ਲਈ ਯੂ.ਜੀ./ਪੀ.ਜੀ. ਡਿਪਲੋਮੇ, ਬੈਚਲਰ, ਮਾਸਟਰ ਤੇ ਐਮ.ਬੀ.ਏ. ਡਿਗਰੀਆਂ ਲਈ ਅਰਜ਼ੀਆਂ 'ਤੇ ਮਾਹਰਾਂ ਦੇ ਮਾਰਗਦਰਸ਼ਨ ਪ੍ਰਾਪਤ ਕਰਨ ਦਾ ਮÏਕਾ ਮਿਲੇਗਾ | ਇਹ ਮੇਲਾ 2 ਜੂਨ ਨੂੰ ਬਰਨਾਲਾ 'ਚ ਸ਼ੁਰੂ ਹੋ ਗਿਆ ਹੈ, ਇਸ ਤੋਂ ਬਾਅਦ ਖੰਨਾ, ਹੈਦਰਾਬਾਦ, ਅਹਿਮਦਾਬਾਦ, ਬੈਂਗਲੁਰੂ, ਚੇਨਈ, ਕੋਲਕਾਤਾ, ਬਠਿੰਡਾ, ਅੰਮਿ੍ਤਸਰ, ਮੋਗਾ, ਜਲੰਧਰ, ਲੁਧਿਆਣਾ ਤੇ ਚੰਡੀਗੜ੍ਹ ਹੋਵੇਗਾ | ਇਹ 14 ਜੂਨ, 2026 ਨੂੰ ਵਰਚੁਅਲ ਅਤੇ ਨਵੀਂ ਦਿੱਲੀ ਸੈਸ਼ਨ ਨਾਲ ਸਮਾਪਤ ਹੋਵੇਗਾ, ਜਿਸ ਨਾਲ ਸਾਰੇ ਖੇਤਰਾਂ ਦੇ ਵਿਦਿਆਰਥੀਆਂ ਨੂੰ ਗਲੋਬਲ ਯੂਨੀਵਰਸਿਟੀ ਅਤੇ ਕਾਲਜ ਡੈਲੀਗੇਟਾਂ ਨਾਲ ਜੁੜਨ ਦਾ ਮÏਕਾ ਮਿਲੇਗਾ |
ਮੇਲੇ ਦੀਆਂ ਤਾਰੀਖਾਂ ਅਤੇ ਸਥਾਨ
ਅੰਮਿ੍ਤਸਰ-10 ਜੂਨ, ਬੁੱਧਵਾਰ, ਸਵੇਰੇ 11 ਵਜੇ ਤੋਂ ਸ਼ਾਮ 5 ਵਜੇ, ਹੋਟਲ ਐਮ.ਕੇ., ਰਣਜੀਤ ਐਵੇਨਿਊ
ਮੋਗਾ-10 ਜੂਨ, ਬੁੱਧਵਾਰ, ਸਵੇਰੇ 11 ਵਜੇ ਤੋਂ ਸ਼ਾਮ 5 ਵਜੇ, ਕੈਨਮ ਆਫਿਸ
ਜਲੰਧਰ-11 ਜੂਨ, ਵੀਰਵਾਰ, ਸਵੇਰੇ 11 ਵਜੇ ਤੋਂ ਸ਼ਾਮ 5 ਵਜੇ, ਸਰੋਵਰ ਪੋਰਟੀਕੋ, ਬੀ.ਐਸ.ਐਫ. ਚÏਕ
ਲੁਧਿਆਣਾ-12 ਜੂਨ, ਸ਼ੁੱਕਰਵਾਰ, ਸਵੇਰੇ 11 ਵਜੇ ਤੋਂ ਸ਼ਾਮ 5 ਵਜੇ, ਹੋਟਲ ਰੈਡੀਸਨ ਬਲੂ, ਐਮ.ਬੀ.ਡੀ. ਨਿਓਪੋਲਿਸ
ਚੰਡੀਗੜ੍ਹ-13 ਜੂਨ, ਸ਼ਨੀਵਾਰ, ਸਵੇਰੇ 11 ਵਜੇ ਤੋਂ ਸ਼ਾਮ 5 ਵਜੇ, ਕੈਨਮ ਆਫਿਸ
ਵਰਚੁਅਲ ਅਤੇ ਨਵੀਂ ਦਿੱਲੀ - 14 ਜੂਨ, ਐਤਵਾਰ, ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਦਾਖ਼ਲਾ ਮੁਫ਼ਤ

ਪਿਛਲੀ ਖ਼ਬਰ ਲਹਿੰਦੇ ਪੰਜਾਬ 'ਚ ਸ਼ੇਰ-ਏ-ਪੰਜਾਬ ਦੀ ਰਾਣੀ ਮੌਰਾਂ ਨੂੰ 'ਮਾਈ' ਕਹਿ ਕੇ ਕੀਤਾ ਜਾ ਰਿਹਾ ਸੰਬੋਧਿਤ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਕੇਂਦਰ ਨੂੰ ਮੁੜ ਲਿਖਿਆ ਪੱਤਰ-ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਦੇ ਦਰਸ਼ਨਾਂ ਲਈ ਵਿਸ਼ੇਸ਼ ਰੇਲ ਗੱਡੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।