25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਮਜੀਠੀਆ ਨੇ ਲਾਈ ਅਗਾਊਂ ਜ਼ਮਾਨਤ ਦੀ ਅਰਜ਼ੀ-ਸੁਣਵਾਈ ਅੱਜ

ਅਜੀਤ ਡੈਸਕ 10-06-2026

ਅੰਮ੍ਰਿਤਸਰ, 9 ਜੂਨ (ਰੇਸ਼ਮ ਸਿੰਘ)-ਮਜੀਠਾ ਥਾਣਾ 'ਚ ਦਰਜ ਮਾਮਲੇ 'ਚ ਗ੍ਰਿਫਤਾਰੀ ਤੋੋਂ ਬਚਾਅ ਲਈ ਅੱਜ ਸੀਨੀ: ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਆਖ਼ਰ ਅੱਜ ਆਪਣੀ ਜਮਾਨਤੀ ਅਰਜੀ ਇਥੇ ਦਾਖਲ ਕਰ ਦਿੱਤੀ ਗਈ ਹੈ। ਪੁਲਿਸ ਵਲੋਂ ਪਰਚਾ ਦਰਜ ਕੀਤੇ ਜਾਣ ਉਪਰੰਤ ਸ: ਮਜੀਠੀਆ ਰੂਪੋਸ਼ ਹੋ ਗਏ ਸਨ ਜਿਨ੍ਹਾਂ ਅੱਜ ਇਥੇ ਆਪਣੇ ਵਕੀਲਾਂ ਰਾਹੀਂ ਜ਼ਿਲ੍ਹਾ ਸ਼ੈਸਨ ਜੱਜ ਦੀ ਅਦਾਲਤ 'ਚ ਖ਼ੁਦ ਨੂੰ ਬੇਕਸੂਰ ਦੱਸਦਿਆਂ ਆਪਣੀ ਅਗਾਊਂ ਜਮਾਨਤੀ ਅਰਜ਼ੀ ਲਾਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਸਾਥੀ 'ਤੇ ਐੱਫ.ਆਈ.ਆਰ. 'ਚ ਨਾਮਜਦ ਕੀਤੇ ਸੀਨੀ: ਵਕੀਲ ਬਿਕਰਮਜੀਤ ਸਿੰਘ ਬਾਲ ਵਲੋਂ ਵੀ ਅਗਾਊਂ ਜਮਾਨਤ ਦੀ ਅਰਜੀ ਲਾਈ ਗਈ ਸੀ ਜਿਸ 'ਤੇ ਅਦਾਲਤ ਵਲੋਂ ਪੁਲਿਸ ਨੂੰ ਨੋਟਿਸ ਕੀਤਾ ਗਿਆ ਸੀ। ਇਹ ਦੋਵੇਂ ਅਰਜ਼ੀਆਂ ਇਥੇ ਮਾਣਯੋਗ ਮੋਨਿਕਾ ਸ਼ਰਮਾ ਵਧੀਕ ਜ਼ਿਲ੍ਹਾ ਸ਼ੈਸਨ ਜੱਜ ਦੀ ਅਦਾਲਤ ਦੇ ਵਿਚਾਰ ਅਧੀਨ ਜਿਸ 'ਤੇ ਭਲਕੇ ਸੁਣਵਾਈ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਰੇਲਵੇ ਰਿਟਾਇਰਡ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਟਰੈਕਟਰ ਟਰਾਲੀ ਦੇ ਹੇਠਾਂ ਆਉਣ ਨਾਲ ਵਿਦਿਆਰਥੀ ਗੰਭੀਰ ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।