27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਕਰ ਚੋਰੀ ਮਾਮਲੇ ਵਿਚ 145 ਤੋਂ ਜ਼ਿਆਦਾ ਵਾਹਨਾਂ ਸਮੇਤ 4.35 ਕਰੋੜ ਦਾ ਸਾਮਾਨ ਜ਼ਬਤ

ਅਜੀਤ ਡੈਸਕ 10-06-2026

ਜਲੰਧਰ, 9 ਜੂਨ (ਸ਼ਿਵ)-ਭਗਵੰਤ ਮਾਨ ਸਰਕਾਰ ਨੇ ਅੱਜ ਫਿਰ ਜੀ. ਐੱਸ. ਟੀ. ਚੋਰੀ ਦਾ ਖ਼ੁਲਾਸਾ ਕੀਤਾ ਹੈ | ਜੀ. ਐੱਸ. ਟੀ. ਵਿਭਾਗ ਵਲੋਂ ਕਰ ਚੋਰੀ ਮਾਮਲਿਆਂ ਵਿਚ ਕਾਰਵਾਈ ਕਰਦੇ ਹੋਏ ਅੱਜ ਲੋਹਾ ਅਤੇ ਸਟੀਲ ਖੇਤਰ ਵਿਚ 145 ਤੋਂ ਵੱਧ ਵਾਹਨ ਜ਼ਬਤ ਕਰਨ ਤੋਂ ਇਲਾਵਾ ਕਰੀਬ 4.35 ਕਰੋੜ ਰੁਪਏ ਦੀ ਬਾਜ਼ਾਰੀ ਕੀਮਤ ਵਾਲਾ ਸਮਾਨ ਕਬਜ਼ੇ ਵਿਚ ਲਿਆ ਗਿਆ ਹੈ¢ ਇਹ ਕਾਰਵਾਈ ਐਨਫੋਰਸਮੈਂਟ ਡਰਾਈਵ ਜਾਅਲੀ ਬਿਲਿੰਗ ਅਤੇ ਬਿਨਾਂ ਸਹੀ ਦਸਤਾਵੇਜ਼ਾਂ ਦੇ ਸਮਾਨ ਦੀ ਆਵਾਜਾਈ ਨੂੰ ਰੋਕਣ ਲਈ ਕੀਤਾ ਗਿਆ ਸੀ¢ ਸ਼ੁਰੂਆਤੀ ਜਾਂਚ ਵਿਚ ਵੱਡੀਆਂ ਟੈਕਸ ਉਲੰਘਣਾਵਾਂ ਸਾਹਮਣੇ ਆਈਆਂ ਹਨ ਅਤੇ ਅੰਦਾਜ਼ਾ ਹੈ ਕਿ ਜੁਰਮਾਨਾ 2.5 ਕਰੋੜ ਰੁਪਏ ਤੋਂ ਵੱਧ ਹੋ ਸਕਦਾ ਹੈ¢ 5 ਜੂਨ ਦੀ ਤਰਾਂ ਟੈਕਸ ਵਿਭਾਗ ਦੀਆਂ ਸਟੇਟ ਇਨਵੈਸਟੀਗੇਸ਼ਨ ਅਤੇ ਪ੍ਰੀਵੇਂਸ਼ਨ ਯੂਨਿਟਾਂ (ਸੀ. ਆਈ. ਪੀ. ਯੂ.) ਨੇ ਮੰਡੀ ਗੋਬਿੰਦਗੜ੍ਹ, ਖੰਨਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਇੱਕ ਹੋਰ ਵੱਡਾ ਅਪਰੇਸ਼ਨ ਸਫਲਤਾਪੂਰਵਕ ਅੰਜਾਮ ਦਿੱਤਾ¢ ਇਹ ਕਾਰਵਾਈ ਲੁਧਿਆਣਾ, ਜਲੰਧਰ, ਸ਼ੰਭੂ, ਪਟਿਆਲਾ ਅਤੇ ਬਠਿੰਡਾ ਦੀਆਂ ਟੀਮਾਂ ਦੇ ਸਾਂਝੇ ਸਹਿਯੋਗ ਨਾਲ ਕੀਤੀ ਗਈ¢ ਸ਼ੁਰੂਆਤੀ ਜਾਂਚ ਵਿਚ ਕਈ ਮਾਮਲੇ ਸਾਹਮਣੇ ਆਏ ਹਨ ਜਿੱਥੇ ਸਮਾਨ ਬਿਨਾਂ ਸਹੀ ਇਨਵਾਇਸ ਅਤੇ ਈ-ਵੇ ਬਿੱਲਾਂ ਦੇ ਲਿਜਾਇਆ ਜਾ ਰਿਹਾ ਸੀ ਜਾਂ ਸ਼ੱਕੀ ਅਤੇ ਅਸਪਸ਼ਟ ਦਸਤਾਵੇਜ਼ਾਂ ਦੇ ਆਧਾਰ 'ਤੇ ਸੀ¢ ਇਸ ਸਬੰਧੀ ਵਿਸਥਾਰਪੂਰਵਕ ਜਾਂਚ ਜਾਰੀ ਹੈ ਅਤੇ ਜੀ. ਐੱਸ. ਟੀ. ਐਕਟ ਅਧੀਨ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ¢

ਪਿਛਲੀ ਖ਼ਬਰ ਪੰਥ ਤੇ ਪੰਜਾਬ ਦੇ ਵਡੇਰੇ ਹਿਤਾਂ ਲਈ ਵਿਧਾਇਕ ਇਯਾਲੀ ਦਾ ਫ਼ੈਸਲਾ ਸ਼ਲਾਘਾਯੋਗ-ਅਕਾਲੀ ਆਗੂ <br/> ਅਗਲੀ ਖ਼ਬਰ ਪੀ.ਆਰ.ਟੀ.ਸੀ. ਵਲੋਂ ਅੱਜ 12 ਵਜੇ ਤੋਂ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।