ਗੁਰੂਸਰ ਸੁਧਾਰ, 9 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੀ ਅਗਵਾਈ ਵਾਲੀ ਜਥੇਬੰਦੀ 'ਅਕਾਲੀ ਦਲ ਵਾਰਿਸ ਪੰਜਾਬ ਦੇ' ਵਿਚ ਸ਼ਾਮਿਲ ਹੋਣ ਦਾ ਪਿੰਡ ਬੋਪਾਰਾਏ ਕਲਾਂ ਦੇ ਟਕਸਾਲੀ ਅਕਾਲੀ ਆਗੂਆਂ ਨੇ ਭਰਵਾਂ ਸਵਾਗਤ ਕੀਤਾ ਹੈ | ਵਿਧਾਇਕ ਇਯਾਲੀ ਦੇ ਕੱਟੜ ਹਮਾਇਤੀ ਤੇ ਪੁਰਾਣੇ ਸਾਥੀਆਂ ਵਿਚ ਸ਼ਾਮਿਲ ਮਾ: ਗੁਰਦੀਪ ਸਿੰਘ ਦਿਓਲ, ਮਾ: ਹਰਜਿੰਦਰਪਾਲ ਸਿੰਘ, ਗੁਰਮੇਲ ਸਿੰਘ ਦਿਓਲ, ਗੁਰਪ੍ਰੀਤ ਸਿੰਘ ਕਾਲਾ ਨੇ ਵਿਧਾਇਕ ਇਯਾਲੀ ਦੇ ਫ਼ੈਸਲੇ 'ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਸ: ਇਯਾਲੀ ਜਿਥੇ ਬੇਦਾਗ਼ ਤੇ ਇਮਾਨਦਾਰ ਸਿਆਸਤ ਸਦਕਾ ਹਲਕਾ ਦਾਖਾ ਵਿਚ ਹਰਮਨ ਪਿਆਰੇ ਨੇਤਾ ਸਿੱਧ ਹੋਣ ਸਦਕਾ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਆਪਣਾ ਡੰਕਾ ਵਜ਼ਾ ਚੁੱਕੇ ਹਨ ਉਥੇ ਉਨ੍ਹਾਂ ਵਲੋਂ ਹਮੇਸ਼ਾ ਨਿੱਜੀ ਹਿਤਾਂ ਨੂੰ ਛੱਡ ਕੇ ਪੰਥ ਤੇ ਪੰਜਾਬ ਦੇ ਵਡੇਰੇ ਹਿਤਾਂ ਨੂੰ ਤਰਜ਼ੀਹ ਦਿੱਤੀ ਗਈ ਹੈ | ਅਕਾਲੀ ਆਗੂਆਂ ਨੇ ਕਿਹਾ ਕਿ ਸ: ਇਯਾਲੀ ਦੀ ਸ਼ਮੂਲੀਅਤ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਸੂਬੇ ਭਰ ਵਿਚ ਚੰਗਾ ਹੁੰਗਾਰਾ ਮਿਲੇਗਾ ਤੇ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਇਕ ਇਤਿਹਾਸਕ ਉਪਲੱਬਧੀ ਹਾਸਲ ਕਰੇਗਾ | ਉਪਰੋਕਤ ਤੋਂ ਇਲਾਵਾ ਸੁਖਰਾਜ ਸਿੰਘ ਦਿਓਲ, ਠੇਕੇਦਾਰ ਪ੍ਰੇਮਜੀਤ ਸਿੰਘ ਰਾਜੂ, ਅਵਤਾਰ ਸਿੰਘ ਤਾਰੀ, ਪ੍ਰਧਾਨ ਪ੍ਰੇਮ ਸਿੰਘ ਦਿਓਲ, ਰਛਪਾਲ ਸਿੰਘ ਚੀਨਾ, ਮਹਿੰਦਰ ਸਿੰਘ ਬਾਈ, ਗੁਰਦੀਪ ਸਿੰਘ ਕਾਕੂ, ਅਰਵਿੰਦ ਕੁਮਾਰ, ਗੁਰਮੀਤ ਸਿੰਘ ਭੋਲਾ, ਮਨਦੀਪ ਸਿੰਘ ਮੰਨਾ ਆਦਿ ਸਮੇਤ ਹੋਰਨਾਂ ਸਮਰਥਕਾਂ ਨੇ ਵਿਧਾਇਕ ਇਯਾਲੀ ਦੇ ਰਾਜਨੀਤਿਕ ਫ਼ੈਸਲੇ ਦੀ ਪੁਰਜ਼ੋਰ ਸ਼ਬਦਾਂ ਵਿਚ ਸ਼ਲਾਘਾ ਕੀਤੀ |