29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਫ਼ਿਰੋਜ਼ਸ਼ਾਹ ਟੋਲ ਪਲਾਜ਼ਾ ਨਜ਼ਦੀਕ ਕਿਸਾਨ ਗੁਰਸੇਵਕ ਸਿੰਘ ਨੇ ਲਗਾਇਆ ਝੋਨਾ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਧਰਨਾ ਲਗਾ ਟੋਲ ਕੀਤਾ ਫ੍ਰੀ <br/>

ਅਜੀਤ ਡੈਸਕ 11-06-2026
ਫ਼ਿਰੋਜ਼ਸ਼ਾਹ, 10 ਜੂਨ (ਸਰਬਜੀਤ ਸਿੰਘ ਧਾਲੀਵਾਲ)-ਫ਼ਿਰੋਜ਼ਪੁਰ-ਮੋਗਾ ਨੈਸ਼ਨਲ ਹਾਈਵੇ 'ਤੇ ਫ਼ਿਰੋਜ਼ਸ਼ਾਹ ਨਜ਼ਦੀਕ ਸਥਿਤ ਟੋਲ ਪਲਾਜ਼ੇ ਨੇ ਉਸ ਸਮੇਂ ਹੈਰਾਨੀਜਨਕ ਸਥਿਤੀ ਪੈਦਾ ਹੋ ਗਈ, ਜਦ ਪਿੰਡ ਫ਼ਿਰੋਜ਼ਸ਼ਾਹ ਦੇ ਕਿਸਾਨ ਗੁਰਸੇਵਕ ਸਿੰਘ ਸੈਣੀ ਵਲੋਂ ਭਾਰਤੀ ਕਿਸਾਨ ਯੂਨੀਅਨ(ਉਗਰਾਹਾਂ) ਤੇ ਹੋਰਨਾਂ ਕਿਸਾਨਾਂ ਨਾਲ ਟੋਲ ਪਲਾਜ਼ਾ 'ਤੇ ਕੁੱਝ ਜਗ੍ਹਾ 'ਤੇ ਮਿੱਟੀ ਪਾ ਉਸ 'ਚ ਪਾਣੀ ਭਰ ਕੇ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਅਤੇ ਟੋਲ ਦੀਆਂ ਤਿੰਨ ਲਾਈਨਾਂ ਬਦ ਕਰ ਦਿੱਤੀਆਂ | ਇਹ ਵੀ ਸ਼ਾਇਦ ਇਤਿਹਾਸ 'ਚ ਪਹਿਲੀ ਵਾਰ ਹੋਵੇਗਾ ਕਿ ਕਿਸੇ ਕਿਸਾਨ ਨੇ ਨੈਸ਼ਨਲ ਹਾਈਵੇ 'ਤੇ ਮਿੱਟੀ ਪਾ ਝੋਨਾ ਲਾਇਆ ਹੋਵੇ | ਗੱਲਬਾਤ ਕਰਦਿਆਂ ਫ਼ਿਰੋਜ਼ਸ਼ਾਹ ਵਾਸੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਕਤ ਲਗਭਗ ਚਾਰ ਕਨਾਲ ਜ਼ਮੀਨ ਮੇਰੇ ਤੇ ਮੇਰੇ ਭਰਾ ਸਤਨਾਮ ਸਿੰਘ ਦੇ ਨਾਮ ਹੈ | ਜਿਸ ਸਬੰਧੀ ਅਸੀਂ ਨੈਸ਼ਨਲ ਹਾਈਵੇ ਨੂੰ ਪਾਰਟੀ ਬਣਾ ਪਿਛਲੇ 7-8 ਸਾਲ ਤੋਂ ਆਪਣਾ ਹੱਕ ਲੈਣ ਲਈ ਜੱਦੋ ਜਹਿਦ ਕਰ ਰਹੇ ਹਾਂ | ਹੁਣ ਸਾਰਾ ਕੇਸ ਸਾਡੇ ਹੱਕ 'ਚ ਹੈ ਤੇ ਬਕਾਇਦਾ ਨਿਸ਼ਾਨਦੇਹੀ ਵੀ ਹੋ ਚੁੱਕੀ ਹੈ | ਅਸੀਂ ਪ੍ਰਸ਼ਾਸਨ ਨਾਲ 1 ਜੂਨ ਨੂੰ ਗੱਲਬਾਤ ਕੀਤੀ ਸੀ | ਉਨ੍ਹਾਂ ਇਕ ਹਫ਼ਤੇ ਦਾ ਸਮਾਂ ਮੰਗਿਆ ਸੀ, ਪਰ ਜਦੋਂ ਇਕ ਹਫ਼ਤੇ ਬਾਅਦ ਮਿਲੇ ਤਾਂ ਸਿਵਾਏ ਕਾਗ਼ਜ਼ਾਂ ਦੇ ਆਦਾਨ ਪ੍ਰਦਾਨ ਸਾਨੂੰ ਕੋਈ ਇਨਸਾਫ਼ ਨਹੀਂ ਮਿਲਿਆ | ਜਿਸ 'ਤੇ ਅਸੀਂ ਜੋ ਵੀਡੀਓ ਪਾ ਝੋਨਾ ਲਾਉਣ ਦੀ ਗੱਲ ਕੀਤੀ ਸੀ, ਉਹ ਅੱਜ ਪੂਰੀ ਕੀਤੀ ਹੈ ਅਤੇ ਹੋਲੀ-ਹੋਲੀ ਜਿੰਨੀ ਸਾਡੀ ਜਗ੍ਹਾ ਬਣਦੀ ਹੈ, ਉਸ ਸਾਰੀ 'ਤੇ ਝੋਨਾ ਲਗਾਵਾਂਗੇ | ਉਨ੍ਹਾਂ ਨਾਲ ਕਿਸਾਨ ਆਗੂ ਮਹਿੰਦਰ ਸਿੰਘ ਫ਼ਿਰੋਜ਼ਸ਼ਾਹ ਨੇ ਕਿਹਾ ਕਿ ਅਸੀਂ ਸਮੂਹ ਪਿੰਡ ਵਾਸੀ ਅਤੇ ਭਾਰਤੀ ਕਿਸਾਨ ਯੂਨੀਅਨ(ਉਗਰਾਹਾਂ) ਕਿਸਾਨ ਦੇ ਨਾਲ ਖੜੇ ਹਾਂ | ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਕਿਸਾਨ ਗੁਰਸੇਵਕ ਸਿੰਘ, ਸਤਨਾਮ ਸਿੰਘ ਦੀ ਹੀ ਜ਼ਮੀਨ ਹੈ | ਜੇਕਰ ਪ੍ਰਸ਼ਾਸਨ ਇਸ ਸਬੰਧੀ ਕੋਈ ਗੱਲ ਕਰਨਾ ਚਾਹੁੰਦਾ ਹੈ ਹੁਣ ਦੇ ਮਾਰਕੀਟ ਰੇਟ ਅਤੇ ਪਿਛਲੇ 8 ਸਾਲ ਦੀ ਭਰਪਾਈ ਦੇ ਸਬੰਧੀ ਕਿਸਾਨ ਨਾਲ ਗਲ ਕੀਤੀ ਜਾਵੇ ਫਿਰ ਹੀ ਮਸਲੇ ਦਾ ਹੱਲ ਹੋ ਸਕਦਾ ਹੈ | ਖ਼ਬਰ ਲਿਖੇ ਜਾਣ ਤੱਕ ਨਾਇਬ ਤਹਿਸੀਲਦਾਰ ਫ਼ਿਰੋਜ਼ਪੁਰ ਨੇ ਕਿਸਾਨ ਕੋਲ ਪਹੁੰਚ ਵੀਰਵਾਰ 10 ਵਜੇ ਏ.ਡੀ.ਸੀ. ਫ਼ਿਰੋਜ਼ਪੁਰ ਨਾਲ ਮੀਟਿੰਗ ਕਰਨ ਦਾ ਭਰੋਸਾ ਦਿੱਤਾ | ਜਿਸ 'ਚ ਸੀ.ਡਬਲਯੂ.ਡੀ. ਅਤੇ ਨੈਸ਼ਨਲ ਹਾਈਵੇ ਦੇ ਅਧਿਕਾਰੀ ਸ਼ਾਮਿਲ ਹੋਣਗੇ | ਕਿਸਾਨ ਆਗੂਆਂ ਨੇ ਦੱਸਿਆ ਕਿ ਉਕਤ ਭਰੋਸੇ ਬਾਅਦ ਧਰਨਾ ਸਮਾਪਤ ਕੀਤਾ ਜਾ ਰਿਹਾ ਹੈ ਪਰ ਮਸਲੇ ਦਾ ਕੋਈ ਠੋਸ ਹੱਲ ਨਾ ਹੋਣ ਤੱਕ ਟੋਲ ਫ਼ਰੀ ਰਹੇਗਾ |

ਪਿਛਲੀ ਖ਼ਬਰ ਫ਼ਾਜ਼ਿਲਕਾ 'ਚ ਭਾਜਪਾ ਤੇ 'ਆਪ' ਵਰਕਰਾਂ ਵਿਚਾਲੇ ਖ਼ੂਨੀ ਝੜਪ, ਹਲਕਾ ਕੋਆਰਡੀਨੇਟਰ ਜ਼ਖ਼ਮੀ 1000-1500 ਰੁਪਏ ਵਾਲੇ ਸਰਕ... ਅਗਲੀ ਖ਼ਬਰ ਠੇਕੇ ਦੇ ਕਰਿੰਦੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।