29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਫ਼ਾਜ਼ਿਲਕਾ 'ਚ ਭਾਜਪਾ ਤੇ 'ਆਪ' ਵਰਕਰਾਂ ਵਿਚਾਲੇ ਖ਼ੂਨੀ ਝੜਪ, ਹਲਕਾ ਕੋਆਰਡੀਨੇਟਰ ਜ਼ਖ਼ਮੀ 1000-1500 ਰੁਪਏ ਵਾਲੇ ਸਰਕਾਰੀ ਫਾਰਮ ਭਰਨ ਨੂੰ ਲੈ ਕੇ ਹੋਇਆ ਵਿਵਾਦ <br/>

ਅਜੀਤ ਡੈਸਕ 11-06-2026
ਫ਼ਾਜ਼ਿਲਕਾ, 10 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਸ਼ਹਿਰ ਵਿਚ ਪੰਜਾਬ ਸਰਕਾਰ ਵਲੋਂ ਔਰਤਾਂ ਨੂੰ ਪ੍ਰਤੀ ਮਹੀਨਾ ਦਿੱਤੇ ਜਾਣ ਵਾਲੇ 1000 ਅਤੇ 1500 ਰੁਪਏ ਦੇ ਫਾਰਮ ਭਰਨ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ | ਵਾਰਡ ਨੰਬਰ 9 ਵਿਚ ਇਸੇ ਯੋਜਨਾ ਦੇ ਫਾਰਮ ਭਰਨ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਵਰਕਰ ਆਪਸ ਵਿਚ ਭਿੜ ਗਏ | ਇਸ ਹਿੰਸਕ ਝੜਪ ਦੌਰਾਨ ਆਮ ਆਦਮੀ ਪਾਰਟੀ ਦੀ ਹਲਕਾ ਕੋਆਰਡੀਨੇਟਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ | ਦੂਜੇ ਪਾਸੇ ਭਾਜਪਾ ਆਗੂ ਵੀ ਵੱਡੀ ਗਿਣਤੀ ਵਿਚ ਥਾਣੇ ਪਹੁੰਚ ਗਏ ਹਨ | ਦੋਵੇਂ ਧਿਰਾਂ ਇਕ-ਦੂਜੇ 'ਤੇ ਹਮਲਾ ਕਰਨ ਦੇ ਦੋਸ਼ ਲਗਾ ਰਹੀਆਂ ਹਨ | ਸਰਕਾਰੀ ਹਸਪਤਾਲ ਵਿਚ ਇਲਾਜ ਅਧੀਨ ਆਮ ਆਦਮੀ ਪਾਰਟੀ ਦੀ ਹਲਕਾ ਕੋਆਰਡੀਨੇਟਰ ਮੰਜ਼ੂ ਸੇਤੀਆ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਵਾਰਡ ਵਿਚ ਸਰਕਾਰ ਵਲੋਂ ਅÏਰਤਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਦੇ ਫਾਰਮ ਭਰਨ ਲਈ ਵਿਸ਼ੇਸ਼ ਤੌਰ 'ਤੇ 'ਸਖੀਆਂ' ਦੀ ਡਿਊਟੀ ਲਗਾਈ ਗਈ ਹੈ | ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੇ ਲੋਕ ਨਿਯਮਾਂ ਦੇ ਉਲਟ ਜਾ ਕੇ ਔਰਤਾਂ ਕੋਲੋਂ ਨਾਜਾਇਜ਼ ਪੈਸੇ ਵਸੂਲ ਕੇ ਇਹ ਫਾਰਮ ਭਰ ਰਹੇ ਸਨ | ਲੋਕਾਂ ਵਲੋਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਜਦੋਂ ਉਹ ਮੌਕੇ 'ਤੇ ਪਹੁੰਚੇ ਅਤੇ ਉਕਤ ਭਾਜਪਾ ਵਰਕਰਾਂ ਨੂੰ ਸਵਾਲ ਕੀਤਾ ਤਾਂ ਉਨ੍ਹਾਂ ਨੇ ਤੈਸ਼ 'ਚ ਆ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ | ਮੰਜ਼ੂ ਸੇਤੀਆ ਦੇ ਪਤੀ ਬਿੱਟੂ ਸੇਤੀਆ ਨੇ ਵੀ ਦੋਸ਼ ਦੁਹਰਾਉਂਦਿਆਂ ਕਿਹਾ ਕਿ ਵਾਰਡ ਨੰਬਰ 9 ਤੋਂ ਭਾਜਪਾ ਦੇ ਜੇਤੂ ਉਮੀਦਵਾਰ ਵਲੋਂ ਇਹ ਧੱਕੇਸ਼ਾਹੀ ਕੀਤੀ ਜਾ ਰਹੀ ਸੀ ਤੇ ਵਿਰੋਧ ਕਰਨ 'ਤੇ ਉਨ੍ਹਾਂ ਦੀ ਪਤਨੀ 'ਤੇ ਹਮਲਾ ਕੀਤਾ ਗਿਆ | ਜਿਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ | ਦੂਜੇ ਪਾਸੇ ਦੂਜੀ ਧਿਰ ਵਲੋਂ ਵਾਰਡ ਨੰਬਰ 9 ਤੋਂ ਹਾਲ ਹੀ 'ਚ ਚੋਣ ਜਿੱਤੇ ਭਾਜਪਾ ਦੇ ਕੌਂਸਲਰ ਸੁਰੇਸ਼ ਕੁਮਾਰ ਟੋਨੀ ਨਰੂਲਾ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ | ਟੋਨੀ ਨਰੂਲਾ ਨੇ ਪਲਟਵਾਰ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਕੋਲੋਂ ਚੋਣਾਂ 'ਚ ਹੋਈ ਹਾਰ ਬਰਦਾਸ਼ਤ ਨਹੀਂ ਹੋ ਰਹੀ, ਜਿਸ ਕਾਰਨ ਉਹ ਅਜਿਹੇ ਘਟੀਆ ਹੱਥਕੰਡੇ ਅਪਣਾ ਕੇ ਉਨ੍ਹਾਂ 'ਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ | ਉਨ੍ਹਾਂ ਉਲਟਾ ਦੋਸ਼ ਲਾਇਆ ਕਿ 'ਆਪ' ਵਰਕਰਾਂ ਨੇ ਉਨ੍ਹਾਂ ਦੀ ਆਟਾ ਚੱਕੀ ਦੀ ਦੁਕਾਨ 'ਤੇ ਆ ਕੇ ਉਨ੍ਹਾਂ ਨਾਲ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਕੁੱਟਮਾਰ ਕੀਤੀ ਹੈ | ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫ਼ਾਜ਼ਿਲਕਾ ਦੇ ਐਸ.ਐਚ.ਓ. ਪਰਮਜੀਤ ਕੁਮਾਰ ਨੇ ਦੱਸਿਆ ਕਿ ਦੋਵਾਂ ਧਿਰਾਂ ਵਲੋਂ ਸ਼ਿਕਾਇਤਾਂ ਮਿਲੀਆਂ ਹਨ | ਫ਼ਿਲਹਾਲ ਹਸਪਤਾਲ ਵਿਚ ਦਾਖ਼ਲ ਜ਼ਖ਼ਮੀ ਮਹਿਲਾ ਆਗੂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ | ਪੁਲਿਸ ਵਲੋਂ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਪੰਜਾਬ ਦੇ 30,000 ਕੈਮਿਸਟਾਂ ਨੂੰ ਮਿਲੀ ਵੱਡੀ ਰਾਹਤ <br/> ਅਗਲੀ ਖ਼ਬਰ ਫ਼ਿਰੋਜ਼ਸ਼ਾਹ ਟੋਲ ਪਲਾਜ਼ਾ ਨਜ਼ਦੀਕ ਕਿਸਾਨ ਗੁਰਸੇਵਕ ਸਿੰਘ ਨੇ ਲਗਾਇਆ ਝੋਨਾ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਧਰਨਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।