29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪੰਜਾਬ ਦੇ 30,000 ਕੈਮਿਸਟਾਂ ਨੂੰ ਮਿਲੀ ਵੱਡੀ ਰਾਹਤ <br/>

ਅਜੀਤ ਡੈਸਕ 11-06-2026
ਸੰਗਰੂਰ, 10 ਜੂਨ (ਧੀਰਜ ਪਿਸੋਰੀਆ)-ਪੰਜਾਬ ਦੇ 30,000 ਕੈਮਿਸਟਾਂ ਨੂੰ ਡਰੱਗ ਵਿਭਾਗ ਵਲੋਂ ਇੱਕ ਮਹੱਤਵਪੂਰਨ ਰਾਹਤ ਪ੍ਰਦਾਨ ਕੀਤੀ ਗਈ ਹੈ | ਪੁਰਾਣਾ ਡਰੱਗ ਵਿਭਾਗ ਪੋਰਟਲ ਅਗਲੇ ਤਿੰਨ ਮਹੀਨਿਆਂ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ | ਇਹ ਸਹੂਲਤ ਸਿਰਫ਼ ਡਰੱਗ ਲਾਇਸੈਂਸ ਦੇ ਨਵੀਨੀਕਰਨ ਲਈ ਹੀ ਉਪਲਬਧ ਹੋਵੇਗੀ | ਇਸ ਫ਼ੈਸਲੇ ਨਾਲ ਸੂਬੇ ਭਰ ਦੇ ਹਜ਼ਾਰਾਂ ਕੈਮਿਸਟਾਂ ਨੂੰ ਆਪਣੇ ਲਾਇਸੈਂਸ ਨਵੀਨੀਕਰਨ ਦੀਆਂ ਕਾਰਵਾਈਆਂ ਸੁਚਾਰੂ ਤੇ ਆਸਾਨ ਢੰਗ ਨਾਲ ਪੂਰੀਆਂ ਕਰਨ ਵਿਚ ਵੱਡੀ ਸਹੂਲਤ ਮਿਲੇਗੀ | ਡਰੱਗ ਵਿਭਾਗ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਅਸ਼ੋਕ ਗੋਇਲ, ਜਰਨਲ ਸਕੱਤਰ ਮਨਮੋਹਨ ਸਿੰਘ, ਕੈਮਿਸਟ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਪ੍ਰੇਮ ਚੰਦ ਗਰਗ, ਸੈਕਟਰੀ ਪੰਕਜ ਗੁਪਤਾ ਅਤੇ ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਅਹੂਜਾ ਬੰਟੀ ਨੇ ਕਿਹਾ ਕਿ ਕੈਮਿਸਟ ਭਾਈਚਾਰੇ ਦੀਆਂ ਜਾਇਜ਼ ਚਿੰਤਾਵਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਰਾਹਤ ਸਮੇਂ ਸਿਰ ਪ੍ਰਦਾਨ ਕੀਤੀ ਗਈ ਹੈ | ਕੈਮਿਸਟ ਐਸੋਸੀਏਸ਼ਨ ਦੇ ਆਗੂਆਂ ਸਮਕਿ੍ਸ਼ਨ ਗਰਗ, ਡਾ. ਐਲਡੀ ਛਾਬੜਾ, ਨਰੇਸ਼ ਜਿੰਦਲ (ਬਾਲਾ ਜੀ) ਹੈਪੀ ਗੋਇਲ ਅਤੇ ਹੋਰਨਾਂ ਨੇ ਵੀ ਦਿੱਤੀ ਰਾਹਤ ਦਾ ਸਵਾਗਤ ਕੀਤਾ ਹੈ |

ਪਿਛਲੀ ਖ਼ਬਰ ਅਜੀਤ' ਖ਼ਬਰਾਂ, 12 ਜੂਨ 2026 ਅਗਲੀ ਖ਼ਬਰ ਫ਼ਾਜ਼ਿਲਕਾ 'ਚ ਭਾਜਪਾ ਤੇ 'ਆਪ' ਵਰਕਰਾਂ ਵਿਚਾਲੇ ਖ਼ੂਨੀ ਝੜਪ, ਹਲਕਾ ਕੋਆਰਡੀਨੇਟਰ ਜ਼ਖ਼ਮੀ 1000-1500 ਰੁਪਏ ਵਾਲੇ ਸਰਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।