26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਵਿਦੇਸ਼ੀ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ 3 ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ <br/>

ਅਜੀਤ ਡੈਸਕ 14-06-2026
ਖਰੜ, 13 ਜੂਨ (ਤਰਸੇਮ ਸਿੰਘ ਜੰਡਪੁਰੀ)-ਖਰੜ ਪੁਲਿਸ ਨੇ ਯੁਗਾਂਡਾ ਦੀ ਰਹਿਣ ਵਾਲੀ ਇਕ ਵਿਦੇਸ਼ੀ ਲੜਕੀ ਜੋ ਕਿ ਮੈਡੀਕਲ ਵੀਜ਼ਾ 'ਤੇ ਭਾਰਤ ਆਈ ਸੀ, ਨਾਲ ਲੱਸੀ ਵਿਚ ਨਸ਼ੀਲਾ ਪਦਾਰਥ ਪਿਲਾ ਕੇ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਲੀਬੇਰੀਆ ਦੇ ਰਹਿਣ ਵਾਲੇ 3 ਵਿਦੇਸ਼ੀ ਨੌਜਵਾਨਾਂ ਵਿਰੁੱਧ ਬੀ. ਐੱਨ. ਐੱਸ. ਦੀ ਧਾਰਾ 70 (1), 127 (2) ਅਤੇ 115 (2) ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਪੀੜਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਹੈ ਕਿ ਉਸ ਦੀ ਮੁਲਾਕਾਤ 2025 ਵਿਚ ਉਕਤ ਨੌਜਵਾਨਾਂ ਨਾਲ ਹੋਈ ਸੀ ਅਤੇ ਇਸ ਤੋਂ ਬਾਅਦ ਦਰਪਨ ਗਰੀਨ ਸੁਸਾਇਟੀ ਵਿਖੇ ਉਹ ਇਕੱਠੇ ਰਹਿਣ ਲੱਗ ਪਏ ਸਨ | ਇਸੇ ਦੌਰਾਨ ਇਕ ਦਿਨ ਉਸਨੂੰ ਲੱਸੀ ਵਿਚ ਨਸ਼ੀਲਾ ਪਦਾਰਥ ਪਿਲਾ ਕੇ ਉਕਤ ਨੌਜਵਾਨਾਂ ਨੇ ਉਸ ਨਾਲ ਜਬਰ-ਜਨਾਹ ਕੀਤਾ ਤੇ ਜਦੋਂ ਉਸਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ ਗਏ | ਇਸੇ ਦੌਰਾਨ ਉਸ ਵਲੋਂ ਰੌਲਾ ਪਾਉਣ 'ਤੇ ਜਦੋਂ ਗੁਆਂਢੀ ਇਕੱਠੇ ਹੋਏ ਤਾਂ ਮੁਲਜ਼ਮ ਉਸ ਨੂੰ ਜ਼ਬਰੀ ਬਿ੍ਟਸ ਸਕੂਲ ਸਹੌੜਾਂ ਦੇ ਪਿਛਲੇ ਪਾਸੇ ਲੈ ਗਏ, ਜਿਸ ਉਸ ਨੂੰ ਇਕ ਮਕਾਨ ਦੀ ਬਾਲਕੋਨੀ ਵਿਚ 3 ਦਿਨਾਂ ਤੱਕ ਬੰਨ੍ਹ ਕੇ ਰੱਖਿਆ ਗਿਆ | ਇਸ ਦੌਰਾਨ ਮੁਲਜ਼ਮਾਂ ਨੇ ਉਸ ਦੀਆਂ ਲੱਤਾਂ 'ਤੇ ਗਰਮ ਮੋਮ ਸੁੱਟਿਆ ਤੇ ਫ਼ਿਰ ਉਹ ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਛੱਡ ਕੇ ਫ਼ਰਾਰ ਹੋ ਗਏ | ਜਾਂਚ ਅਧਿਕਾਰੀ ਏ. ਐੱਸ. ਆਈ. ਚਮਕੌਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਮੁਲਜ਼ਮਾਂ 'ਚੋਂ ਇਕਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਮੌਕੇ ਪਰਿਕਰਮਾ 'ਚ ਅਗਲੀ ਖ਼ਬਰ ਛੋਟੇ ਭਰਾ ਦੀ ਭੂਮਿਕਾ ਸਵੀਕਾਰ ਨਹੀਂ-ਪੁਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।