03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

17 ਲੱਖ ਟਨ ਯੂਰੀਆ ਦਰਾਮਦ ਕਰੇਗੀ ਸਰਕਾਰ <br/>

ਅਜੀਤ ਡੈਸਕ 16-06-2026
ਨਵੀਂ ਦਿੱਲੀ, 15 ਜੂਨ (ਪੀ.ਟੀ.ਆਈ.)-ਸਰਕਾਰ ਨੇ ਕਿਹਾ ਹੈ ਕਿ ਉਹ ਘਰੇਲੂ ਸਪਲਾਈ ਵਧਾਉਣ ਲਈ 1.7 ਮਿਲੀਅਨ ਟਨ ਯੂਰੀਆ ਦੀ ਦਰਾਮਦ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ 'ਚ ਹੈ¢ਪੱਛਮੀ ਏਸ਼ੀਆ 'ਚ ਹਾਲ ਹੀ ਦੇ ਵਿਕਾਸ ਬਾਰੇ ਅੰਤਰ-ਮੰਤਰਾਲਾ ਪ੍ਰੈਸ ਕਾਨਫਰੰਸ 'ਚ ਖਾਦ ਵਿਭਾਗ ਦੀ ਸੰਯੁਕਤ ਸਕੱਤਰ ਵੰਦਨਾ ਪਿ੍ਆਸ਼ੀ ਨੇ ਕਿਹਾ ਕਿ ਦੇਸ਼ 'ਚ ਖਾਦਾਂ ਦਾ ਸਮੁੱਚਾ ਭੰਡਾਰ ਤਸੱਲੀਬਖਸ਼ ਹੈ¢ ਉਨ੍ਹਾਂ ਦੱਸਿਆ ਕਿ ਖੇਤੀਬਾੜੀ ਮੰਤਰਾਲੇ ਨੇ ਮÏਜੂਦਾ ਖਰੀਫ਼ (ਗਰਮੀਆਂ ਦੀ ਫ਼ਸਲ) ਸੀਜ਼ਨ ਲਈ ਖਾਦ ਦੀਆਂ ਲੋੜਾਂ ਦਾ ਮੁੜ ਮੁਲਾਂਕਣ ਕੀਤਾ ਹੈ, ਜੋ ਕਿ 38.39 ਮਿਲੀਅਨ ਟਨ ਹੈ¢ਪਿ੍ਆਸ਼ੀ ਨੇ ਕਿਹਾ ਕਿ ਮÏਜੂਦਾ ਸਟਾਕ 19.665 ਮਿਲੀਅਨ ਟਨ ਹੈ, ਜੋ ਕਿ ਆਮ ਪੱਧਰਾਂ ਨਾਲੋਂ ਕਾਫ਼ੀ ਜ਼ਿਆਦਾ ਹੈ, ਲਗਭਗ 33 ਫੀਸਦੀ¢ ਕਿਸਾਨ ਪਹਿਲਾਂ ਹੀ ਖਰੀਦਦਾਰੀ ਕਰ ਚੁੱਕੇ ਹਨ¢'ਇਹ ਸਰਕਾਰ ਦੀ ਬਿਹਤਰ ਯੋਜਨਾਬੰਦੀ, ਅਗਾਊਾ ਭੰਡਾਰਨ ਤੇ ਕੁਸ਼ਲ ਲੌਜਿਸਟਿਕ ਪ੍ਰਬੰਧਨ ਨੂੰ ਦਰਸਾਉਂਦਾ ਹੈ | ਪਿ੍ਆਸ਼ੀ ਨੇ ਕਿਹਾ ਕਿ ਕਿਸਾਨਾਂ ਨੇ ਮÏਜੂਦਾ ਖਰੀਫ਼ ਸੀਜ਼ਨ 'ਚ ਪਹਿਲਾਂ ਹੀ 10.278 ਮਿਲੀਅਨ ਟਨ ਰਸਾਇਣਕ ਖਾਦਾਂ ਖਰੀਦ ਲਈਆਂ ਹਨ, ਜੋ ਕਿ ਕੁੱਲ ਲੋੜ ਦਾ ਲਗਭਗ 37 ਪ੍ਰਤੀਸ਼ਤ ਹੈ¢ 'ਬਾਕੀ ਖਪਤ 28.112 ਮਿਲੀਅਨ ਟਨ ਹੈ, ਤੇ ਇਸ ਵਿਚੋਂ, ਸਾਡੇ ਕੋਲ ਅੱਜ 19.6 ਮਿਲੀਅਨ ਟਨ ਉਪਲਬਧ ਹੈ¢ ਉਨ੍ਹਾਂ ਅੱਗੇ ਕਿਹਾ ਕਿ ਘਰੇਲੂ ਉਤਪਾਦਨ ਤੇ ਦਰਾਮਦ ਕਾਰਨ ਸਟਾਕ ਦੀ ਸਥਿਤੀ ਤਸੱਲੀਬਖਸ਼ ਹੈ¢

ਪਿਛਲੀ ਖ਼ਬਰ ਕੱਲ੍ਹ ਦੀ ਜਲੰਧਰ ਕਨਵੈਨਸ਼ਨ ਵਿਚ ਫ਼ਿਰੋਜ਼ਪੁਰ ਤੋਂ ਵੱਡੀ ਗਿਣਤੀ ’ਚ ਪੈਨਸ਼ਨਰਜ਼ ਕਰਨਗੇ ਸ਼ਮੂਲੀਅਤ ਅਗਲੀ ਖ਼ਬਰ ਡੀ. ਆਰ. ਡੀ. ਓ. ਵਲੋਂ ਲੰਬੀ ਦੂਰੀ ਦੀ ਕਰੂਜ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।