25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਪੰਜਾਬ ਦੇ ਮਾਲਵਾ ਤੇ ਮਾਝਾ ਖੇਤਰ 'ਚ ਕਈ ਥਾਵਾਂ 'ਤੇ ਚੱਲੀਆਂ ਤੇਜ਼ ਹਵਾਵਾਂ ਤੇ ਪਿਆ ਮੀਂਹ <br/>

ਅਜੀਤ ਡੈਸਕ 17-06-2026

ਚੰਡੀਗੜ੍ਹ, 16 ਜੂਨ (ਸੁਖਵਿੰਦਰ ਸਿੰਘ ਸ਼ਾਨ)-ਪੰਜਾਬ 'ਚ ਅੱਜ ਮਾਲਵਾ ਅਤੇ ਮਾਝਾ ਖੇਤਰ ਦੀਆਂ ਕਈ ਥਾਵਾਂ 'ਤੇ ਹਲਕਾ ਮੀਂਹ ਪੈਣ ਦੇ ਨਾਲ 6 ਜ਼ਿਲਿ੍ਹਆਂ ਵਿਚ ਤੇਜ਼ ਹਵਾਵਾਂ ਚੱਲਣ ਦੀਆਂ ਖ਼ਬਰਾਂ ਹਨ, ਜਿਸ ਕਾਰਨ ਦਿਨ ਦੇ ਤਾਪਮਾਨ 'ਚ 2.2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ | ਅਨੁਮਾਨ ਹੈ ਕਿ ਕੱਲ੍ਹ ਵੀ ਪੰਜਾਬ ਦੇ ਦੁਆਬਾ ਖੇਤਰ ਨੂੰ ਛੱਡ ਕੇ ਬਾਕੀ ਖੇਤਰਾਂ 'ਚ ਬੱਦਲਾਂ ਦੀ ਗਰਜ ਚਮਕ ਨਾਲ ਮੀਂਹ ਪਵੇਗਾ ਅਤੇ ਤੇਜ਼ ਹਵਾਵਾਂ ਚੱਲਣਗੀਆਂ | ਜਾਣਕਾਰੀ ਅਨੁਸਾਰ ਪੰਜਾਬ 'ਚ ਮੌਸਮ ਖ਼ਰਾਬ ਹੋਣ ਦੀ ਚਿਤਾਵਨੀ ਦੇ ਚਲਦਿਆਂ ਪਠਾਨਕੋਟ, ਗੁਰਦਾਸਪੁਰ, ਫ਼ਾਜ਼ਿਲਕਾ, ਮੁਕਤਸਰ, ਬਠਿੰਡਾ, ਫ਼ਰੀਦਕੋਟ, ਸੰਗਰੂਰ ਅਤੇ ਰੂਪਨਗਰ ਜ਼ਿਲਿ੍ਹਆਂ 'ਚ ਬੱਦਲਾਂ ਦੀ ਗਰਜ ਚਮਕ ਦੇ ਨਾਲ ਹਲਕਾ ਮੀਂਹ ਪਿਆ | ਇਸ ਦੇ ਨਾਲ ਹੀ ਫ਼ਾਜ਼ਿਲਕਾ, ਬਠਿੰਡਾ, ਹੁਸ਼ਿਆਰਪੁਰ, ਪਠਾਨਕੋਟ, ਰੂਪਨਗਰ ਅਤੇ ਸੰਗਰੂਰ ਵਿਚ ਤੇਜ਼ ਗਤੀ ਦੀਆਂ ਹਵਾਵਾਂ ਚੱਲੀਆਂ | ਸੂਬੇ 'ਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 37.2 ਡਿਗਰੀ ਸੈਲਸੀਅਸ ਰਿਹਾ, ਜੋ ਕਿ ਰੂਪਨਗਰ ਜ਼ਿਲ੍ਹੇ 'ਚ ਦਰਜ ਕੀਤਾ ਗਿਆ | ਅੰਮਿ੍ਤਸਰ ਦਾ ਵੱਧ ਤੋਂ ਵੱਧ ਤਾਪਮਾਨ 33.9 ਡਿਗਰੀ ਸੈਲਸੀਅਸ, ਲੁਧਿਆਣਾ 'ਚ 35.8 ਡਿਗਰੀ, ਪਟਿਆਲਾ 'ਚ 36.4 ਡਿਗਰੀ, ਪਠਾਨਕੋਟ 'ਚ 35.4 ਡਿਗਰੀ, ਬਠਿੰਡਾ 'ਚ 37 ਡਿਗਰੀ, ਫ਼ਰੀਦਕੋਟ 'ਚ 34.5 ਡਿਗਰੀ, ਸ਼ਹੀਦ ਭਗਤ ਸਿੰਘ ਨਗਰ 33.8 ਡਿਗਰੀ, ਫ਼ਾਜ਼ਿਲਕਾ 'ਚ 33 ਡਿਗਰੀ, ਫ਼ਿਰੋਜ਼ਪੁਰ 'ਚ 35.7 ਡਿਗਰੀ, ਹੁਸ਼ਿਆਰਪੁਰ 'ਚ 35.4 ਡਿਗਰੀ ਅਤੇ ਮੁਹਾਲੀ ਵਿਚ 35 ਡਿਗਰੀ ਸੈਲਸੀਅਸ ਰਿਹਾ | ਚੰਡੀਗੜ੍ਹ 'ਚ ਦਿਨ ਭਰ ਮੌਸਮ ਸਾਫ਼ ਅਤੇ ਖ਼ੁਸ਼ਕ ਰਿਹਾ | ਇਥੇ ਦਿਨ ਦਾ ਤਾਪਮਾਨ 36.9 ਡਿਗਰੀ ਅਤੇ ਰਾਤ ਤਾਪਮਾਨ 24.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ |
ਤਾਪਮਾਨ 'ਚ ਗਿਰਾਵਟ
ਅੰਮਿ੍ਤਸਰ/ਚੰਡੀਗੜ੍ਹ, 16 ਜੂਨ (ਹਰਮਿੰਦਰ ਸਿੰਘ, ਸੁਖਵਿੰਦਰ ਸਿੰਘ ਸ਼ਾਨ)-ਪਿਛਲੇ 24 ਘੰਟਿਆਂ 'ਚ ਸੂਬੇ ਦੇ ਪਠਾਨਕੋਟ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਰੂਪਨਗਰ ਸਮੇਤ ਕਈ ਇਲਾਕਿਆਂ 'ਚ ਹਲਕਾ ਮੀਂਹ ਪੈਣ ਦੀਆਂ ਖ਼ਬਰਾਂ ਹਨ, ਜਿਸ ਕਾਰਨ ਤਾਪਮਾਨ 'ਚ ਗਿਰਾਵਟ ਆਈ ਹੈ | ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਕਈ ਇਲਾਕਿਆਂ 'ਚ ਗਰਜ ਚਮਕ ਨਾਲ ਮੀਂਹ ਪੈਣ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ | ਲੰਘੇ 24 ਘੰਟਿਆਂ ਦੌਰਾਨ ਸੂਬੇ 'ਚ ਸਭ ਤੋਂ ਵੱਧ ਤਾਪਮਾਨ ਰੂਪਨਗਰ ਵਿਖੇ 37.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਇਥੇ ਰਾਤ ਦਾ ਤਾਪਮਾਨ ਵੀ ਸੂਬੇ 'ਚ ਸਭ ਤੋਂ ਘੱਟ ਸੀ, ਜੋ 22 ਡਿਗਰੀ ਸੈਲਸੀਅਸ ਰਿਹਾ | ਅੰਮਿ੍ਤਸਰ 'ਚ ਦਿਨ ਦੇ ਸਮੇਂ ਵੱਧ ਤੋਂ ਵੱਧ ਤਾਪਮਾਨ 33.9 ਡਿਗਰੀ ਸੈਲਸੀਅਸ ਰਿਹਾ | ਇਸੇ ਤਰ੍ਹਾਂ ਲੁਧਿਆਣਾ 'ਚ 35.8 ਡਿਗਰੀ, ਪਟਿਆਲਾ 'ਚ 36.4 ਡਿਗਰੀ, ਪਠਾਨਕੋਟ 'ਚ 35.4 ਡਿਗਰੀ, ਬਠਿੰਡਾ 'ਚ 37.0 ਡਿਗਰੀ, ਫਾਜ਼ਿਲਕਾ 'ਚ 33.0 ਡਿਗਰੀ ਫਿਰੋਜ਼ਪੁਰ 'ਚ 35.7 ਡਿਗਰੀ, ਹੁਸ਼ਿਆਰਪੁਰ 'ਚ 34.5 ਡਿਗਰੀ ਸੈਲਸੀਅਸ ਤੱਕ ਤਾਪਮਾਨ ਦਰਜ ਕੀਤਾ ਗਿਆ ਹੈ | ਮੌਸਮ ਵਿਭਾਗ ਅਨੁਸਾਰ ਅਗਲੇ ਦਿਨਾਂ 'ਚ ਪੰਜਾਬ ਦੇ ਕਈ ਇਲਾਕਿਆਂ 'ਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਗਰਜ ਚਮਕ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ |

ਪਿਛਲੀ ਖ਼ਬਰ ਨਸ਼ੇੜੀ ਪਤੀ ਵਲੋਂ ਗਲਾ ਘੁੱਟ ਕੇ ਪਤਨੀ ਦੀ ਹੱਤਿਆ ਅਗਲੀ ਖ਼ਬਰ ਪਾਕਿਸਤਾਨ ਦੀ ਪੁਲਿਸ ਨੇ ਲੁਟੇਰਿਆਂ ਦੇ ਭੁਲੇਖੇ ਆਸਟ੍ਰੇਲਿਆਈ ਪਰਿਵਾਰ 'ਤੇ ਕੀਤੀ ਗੋਲੀਬਾਰੀ, 9 ਸਾਲਾ ਬੱਚੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।