25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਪਾਕਿਸਤਾਨ ਦੀ ਪੁਲਿਸ ਨੇ ਲੁਟੇਰਿਆਂ ਦੇ ਭੁਲੇਖੇ ਆਸਟ੍ਰੇਲਿਆਈ ਪਰਿਵਾਰ 'ਤੇ ਕੀਤੀ ਗੋਲੀਬਾਰੀ, 9 ਸਾਲਾ ਬੱਚੀ ਦੀ ਮੌਤ

ਅਜੀਤ ਡੈਸਕ 17-06-2026

ਅੰਮਿ੍ਤਸਰ, 16 ਜੂਨ (ਸੁਰਿੰਦਰ ਕੋਛੜ)-ਆਸਟ੍ਰੇਲੀਆ ਦੇ ਪਰਥ ਦੇ ਕੇਵਡੇਲ ਇਲਾਕੇ 'ਚ ਰਹਿਣ ਵਾਲਾ ਇਹ ਪਰਿਵਾਰ ਹੱਜ ਤੋਂ ਬਾਅਦ ਲਹਿੰਦੇ ਪੰਜਾਬ ਦੇ ਚੱਕਵਾਲ 'ਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ | ਜਦੋਂ ਉਹ ਰਾਤ ਨੂੰ ਕਿਰਾਏ ਦੀ ਕਾਰ 'ਚ ਯਾਤਰਾ ਕਰ ਰਹੇ ਸਨ ਤਾਂ ਦੋ ਮੋਟਰਸਾਈਕਲ ਸਵਾਰ ਲੁਟੇਰੇ ਉਨ੍ਹਾਂ ਦੇ ਗਹਿਣੇ ਖੋਹ ਕੇ ਫ਼ਰਾਰ ਹੋ ਗਏ | ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਜਦੋਂ ਲੁਟੇਰੇ ਭੱਜ ਗਏ ਤਾਂ ਪੀੜਤ ਪਰਿਵਾਰ ਨੇ ਵੀ ਜਾਨ ਬਚਾ ਕੇ ਆਪਣੀ ਕਾਰ ਭਜਾ ਲਈ | ਪੁਲਿਸ ਮੁਲਾਜ਼ਮਾਂ ਨੇ ਗਲਤੀ ਨਾਲ ਪੀੜਤ ਪਰਿਵਾਰ ਦੀ ਕਾਰ ਨੂੰ ਲੁਟੇਰਿਆਂ ਦੀ ਸਮਝ ਲਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਦਿੱਤੀਆਂ | ਗੋਲੀਬਾਰੀ 'ਚ ਹਾਨੀਆ ਅਹਿਮਦ (9) ਦੀ ਮੌਤ ਹੋ ਗਈ, ਜਦੋਂਕਿ ਉਸ ਦੇ ਪਿਤਾ ਅਤੇ ਵੱਡੇ ਭਰਾ ਗੰਭੀਰ ਜ਼ਖ਼ਮੀ ਹੋ ਗਏ |

ਪਿਛਲੀ ਖ਼ਬਰ ਪੰਜਾਬ ਦੇ ਮਾਲਵਾ ਤੇ ਮਾਝਾ ਖੇਤਰ 'ਚ ਕਈ ਥਾਵਾਂ 'ਤੇ ਚੱਲੀਆਂ ਤੇਜ਼ ਹਵਾਵਾਂ ਤੇ ਪਿਆ ਮੀਂਹ <br/> ਅਗਲੀ ਖ਼ਬਰ ਚਿੱਟਾ ਤੇ ਡਰੱਗ ਮਨੀ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।