24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

12 ਤਹਿਸੀਲਦਾਰ ਤੇ 17 ਨਾਇਬ ਤਹਿਸੀਲਦਾਰ ਬਦਲੇ <br/>

ਅਜੀਤ ਡੈਸਕ 17-06-2026
ਚੰਡੀਗੜ੍ਹ, 16 ਜੂਨ (ਪੋ੍ਰ. ਅਵਤਾਰ ਸਿੰਘ)- ਪੰਜਾਬ ਸਰਕਾਰ ਵਲੋਂ 12 ਤਹਿਸੀਲਦਾਰਾਂ ਅਤੇ 17 ਨਾਇਬ ਤਹਿਸੀਲਦਾਰਾਂ ਨੂੰ ਬਦਲਿਆ ਗਿਆ ਹੈ | ਵਧੀਕ ਮੁੱਖ ਸਕੱਤਰ ਕਮ-ਵਿੱਤੀ ਕਮਿਸ਼ਨਰ, ਮਾਲ ਅਨੁਰਾਗ ਵਰਮਾ ਵਲੋਂ ਜਾਰੀ ਵੱਖ-ਵੱਖ ਹੁਕਮਾਂ ਮੁਤਾਬਿਕ ਬਦਲੇ ਗਏ ਤਹਿਸੀਲਦਾਰਾਂ ਵਿਚ ਸੰਜੀਵ ਪਠਾਨੀਆ ਨੂੰ ਸਬ ਰਜਿਸਟਰਾਰ ਅੰਮਿ੍ਤਸਰ-3 ਲਗਾਇਆ ਗਿਆ ਹੈ | ਇਸੇ ਤਰ੍ਹਾਂ ਸੁਰਿੰਦਰਪਾਲ ਸਿੰਘ ਪੰਨੂ ਨੂੰ ਤਹਿਸੀਲਦਾਰ ਰੂਪਨਗਰ, ਚਰਨਜੀਤ ਕੌਰ ਨੂੰ ਅਬੋਹਰ, ਕੁਲਵਿੰਦਰ ਸਿੰਘ ਨੂੰ ੂ ਚਮਕੌਰ ਸਾਹਿਬ, ਅਰਚਨਾ ਸ਼ਰਮਾ ਨੂੰ ਤਰਨਤਾਰਨ, ਮੁਨੀਸ਼ ਕੁਮਾਰ ਨੂੰ ਗੁਰਦਾਸਪੁਰ, ਹਿਰਦੇਪਾਲ ਸਿੰਘ ਨੂੰ ਦਸੂਹਾ (ਵਾਧੂ ਚਾਰਜ ਟਾਂਡਾ), ਰੁਪਿੰਦਰਪਾਲ ਸਿੰਘ ਨੂੰ ਅੰਮਿ੍ਤਸਰ-2, ਸੀਮਾ ਸ਼ਰਮਾ ਨੂੰ ਬਨੂੜ, ਰਿਤੂ ਗੁਪਤਾ ਨੂੰ ਪਾਇਲ, ਨਵਜੋਤ ਤਿਵਾੜੀ ਨੂੰ ਅਹਿਮਦਗੜ੍ਹ ਤੇ ਗੁਰਦੀਪ ਸਿੰਘ ਨੂੰ ਕਪੂਰਥਲਾ ਲਗਾਇਆ ਗਿਆ ਹੈ | ਇਸੇ ਤਰ੍ਹਾਂ ਬਦਲੇ ਗਏ ਨਾਇਬ ਤਹਿਸੀਲਦਾਰਾਂ 'ਚ ਕਰਮਬੀਰ ਸਿੰਘ ਨੂੰ ਖਡੂਰ ਸਾਹਿਬ (ਤਰਨ ਤਾਰਨ), ਬਲਵੰਤ ਸਿੰਘ ਨੂੰ ਧਾਰ ਕਲਾਂ (ਪਠਾਨਕੋਟ), ਰਾਜੇਸ਼ ਕੁਮਾਰ ਨੂੰ ਤਰਨ ਤਾਰਨ, ਲਖਵਿੰਦਰ ਸਿੰਘ ਨੂੰ ਜੁਆਇੰਟ ਸਬ ਰਜਿਸਟਰਾਰ-1 ਅੰਮਿ੍ਤਸਰ-1, ਕੁਲਵੰਤ ਸਿੰਘ ਨੂੰ ਡੇਰਾ ਬਾਬਾ ਨਾਨਕ ਸਿੰਘ (ਗੁਰਦਾਸਪੁਰ), ਮਨੀ ਮਹਾਜਨ ਨੂੰ ਫ਼ਤਿਹਗੜ੍ਹ ਚੂੜ੍ਹੀਆ (ਗੁਰਦਾਸਪੁਰ), ਪ੍ਰਵੀਨ ਕੁਮਾਰ ਨੂੰ ਅਮਰਗੜ੍ਹ (ਮਾਲੇਰਕੋਟਲਾ), ਜਸਪ੍ਰੀਤ ਸਿੰਘ ਨੂੰ ਗੋਨਿਆਣਾ ਮੰਡੀ (ਬਠਿੰਡਾ), ਕਰਨਬੀਰ ਸਿੰਘ ਮਾਨ ਨੂੰ ਪਟਿਆਲਾ, ਸੁਖਚੈਨ ਸਿੰਘ ਨੂੰ ਸੀਤੋ ਗੁਨੂ (ਫ਼ਾਜ਼ਿਲਕਾ), ਰਤਨਜੀਤ ਖੁੱਲਰ ਨੂੰ ਝਬਾਲ ਕਲਾਂ (ਤਰਨ ਤਾਰਨ), ਰਾਜੇਸ਼ ਕੁਮਾਰ ਅਹੂਜਾ ਨੂੰ ਖ਼ਨੌਰੀ (ਸੰਗਰੂਰ), ਹਰਕੀਰਤ ਸਿੰਘ ਨੂੰ ਮਾਛੀਵਾੜਾ (ਲੁਧਿਆਣਾ), ਨਿਤਿਨ ਸਹੋਤਾ ਨੂੰ ਭਵਾਨੀਗੜ੍ਹ (ਸੰਗਰੂਰ), ਉਦਿਤ ਵੋਹਰਾ ਨੂੰ ਘੜੂੰਆ (ਐਸ.ਏ.ਐਸ. ਨਗਰ), ਭੀਸ਼ਮ ਬਾਂਸਲ ਨੂੰ ਭਦੌੜ (ਬਰਨਾਲਾ) ਅਤੇ ਅਮਿ੍ਤਾ ਅਗਰਵਾਲ ਨੂੰ ਨਥਾਣਾ (ਬਠਿੰਡਾ) ਲਗਾਇਆ ਗਿਆ ਹੈ |

ਪਿਛਲੀ ਖ਼ਬਰ ਸ਼ੰਭੂ ਰੇਲਵੇ ਧਮਾਕਾ ਮਾਮਲਾ-ਬਾਬਾ ਗੁਰਜਿੰਦਰ ਸਿੰਘ ਸਮੇਤ 5 ਜਣੇ 8 ਦਿਨ ਦੇ ਐਨ.ਆਈ.ਏ. ਰਿਮਾਂਡ 'ਤੇ <br/> ਅਗਲੀ ਖ਼ਬਰ ਪ੍ਰਧਾਨ ਧਾਮੀ ਨੇ 20 ਜੂਨ ਨੂੰ ਸੱਦੀ ਅੰਤਿ੍ੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।