28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਜੰਮੂ-ਕਸ਼ਮੀਰ ਪੁਲਿਸ ਵਲੋਂ ਮਾਨਾਂਵਾਲਾ 'ਚ ਛਾਪੇਮਾਰੀ ਕਰਕੇ ਏ.ਕੇ. 47, ਪਿਸਟਲ ਤੇ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ <br/>

ਅਜੀਤ ਡੈਸਕ 17-06-2026

ਮਾਨਾਂਵਾਲਾ, 16 ਜੂਨ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ ਜ਼ਿਲ੍ਹੇ ਦੀ ਆਲੀਸ਼ਾਨ ਕਾਲੋਨੀ ਡਰੀਮ ਸਿਟੀ, ਮਾਨਾਂਵਾਲਾ 'ਚ ਅੱਜ ਤੜਕਸਾਰ ਜੰਮੂ-ਕਸ਼ਮੀਰ ਦੀ ਪੁਲਿਸ ਪਾਰਟੀ ਨੇ ਰੇਡ ਕਰਕੇ ਇਕ ਵਿਅਕਤੀ ਨੂੰ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ ਅਤੇ ਇਸ ਦੇ ਇਕ ਹੋਰ ਸਾਥੀ ਨੂੰ ਪਿੰਡ ਦੇਵੀਦਾਸਪੁਰ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ¢ ਜਾਣਕਾਰੀ ਅਨੁਸਾਰ ਜੰਮੂ ਜ਼ਿਲੇ੍ਹ ਦੀ ਪੁਲਿਸ ਨੇ ਬੀਤੇ ਦਿਨੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਕੁਝ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਸੀ | ਉਨ੍ਹਾਂ ਕੋਲੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਅੱਜ ਇਥੇ ਸਵੇਰੇ 6 ਵਜੇ ਦੇ ਕਰੀਬ 5 ਤੋਂ 7 ਗੱਡੀਆ 'ਚ ਆਈ ਜੰਮੂ-ਕਸ਼ਮੀਰ ਦੀ ਪੁਲਿਸ ਨੇ ਰੇਡ ਕਰਕੇ ਡਰੀਮ ਸਿਟੀ ਦੇ ਫਲੈਟ ਨੰਬਰ 461 ਤੋਂ ਕਥਿਤ ਦੋਸ਼ੀ ਸੂਰਜਦੀਪ ਵਾਸੀ ਜੰਡਿਆਲਾ ਗੁਰੂ ਤੋਂ ਇਕ ਏ. ਕੇ. 47 ਬੰਦੂਕ, ਪਿਸਟਲ ਤੇ ਭਾਰੀ ਮਾਤਰਾ ਹੈਰੋਇਨ ਬਰਾਮਦ ਕੀਤੀ¢ ਇਸ ਤੋਂ ਇਲਾਵਾ ਇਸ ਦੇ ਇਕ ਸਾਥੀ ਹਰਪ੍ਰੀਤ ਸਿੰਘ ਰਾਜੂ ਨੂੰ ਵੀ ਪਿੰਡ ਦੇਵੀਦਾਸਪੁਰ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ, ਜਿਸ ਪਾਸੋਂ ਵੀ ਅਸਲ੍ਹਾ ਤੇ ਹੈਰੋਇਨ ਬਰਾਮਦ ਹੋਣ ਦੀ ਖ਼ਬਰ ਹੈ | ਡੀ.ਐਸ.ਪੀ. ਗੁਰਵਿੰਦਰ ਸਿੰਘ ਨਾਗਰਾ, ਡੀ.ਐਸ.ਪੀ. ਯਾਦਵਿੰਦਰ ਸਿੰਘ ਤੇ ਥਾਣਾ ਚਾਟੀਵਿੰਡ ਦੇ ਮੁਖੀ ਇੰਸਪੈਕਟਰ ਹਰਚੰਦ ਸਿੰਘ ਵੀ ਪੁਲਿਸ ਪਾਰਟੀ ਸਮੇਤ ਮÏਕੇ 'ਤੇ ਪਹੁੰਚੇ ਅਤੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ¢ ਫੜਿਆ ਗਿਆ ਸੂਰਜਦੀਪ ਸਵਿਫਟ ਕਾਰ ਨੰਬਰ ਜੇ.ਕੇ. 02 ਸੀ.ਈ. 0075, ਹਾਂਡਾ ਇਮੇਜ ਨੰਬਰ ਡੀ. ਐੱਲ. 1 ਸੀ.ਟੀ. 9104 ਅਤੇ ਮਹਿੰਦਰਾ ਥਾਰ ਨੰਬਰ ਪੀ.ਬੀ. 02 ਈ.ਐਕਸ. 5280 ਤਿੰਨ ਗੱਡੀਆਂ ਦੀ ਵਰਤੋਂ ਕਰਦਾ ਸੀ, ਜੋ ਜੰਮੂ ਪੁਲਿਸ ਜਾਂਦੇ ਸਮੇਂ ਨਾਲ ਲੈ ਗਈ¢

ਪਿਛਲੀ ਖ਼ਬਰ ਟਰੰਪ ਨੇ ਵਿਚੋਲੇ ਵਜੋਂ ਪਾਕਿ ਦੀ ਚੋਣ ਕਰਕੇ ਗਲਤੀ ਕੀਤੀ-ਮਾਈਕਲ ਰੂਬਿਨ <br/> ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਖੇਡਾਂ ਤੇ ਬੂਟ ਨਿਰਮਾਣ ਖੇਤਰ ਨੂੰ ਹੁਲਾਰਾ ਦੇਣ ਲਈ ਐਫ.ਡੀ.ਡੀ.ਆਈ. ਨਾਲ ਸਮਝੌਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।