28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਟਰੰਪ ਨੇ ਵਿਚੋਲੇ ਵਜੋਂ ਪਾਕਿ ਦੀ ਚੋਣ ਕਰਕੇ ਗਲਤੀ ਕੀਤੀ-ਮਾਈਕਲ ਰੂਬਿਨ <br/>

ਅਜੀਤ ਡੈਸਕ 17-06-2026

ਅੰਮਿ੍ਤਸਰ, 16 ਜੂਨ (ਸੁਰਿੰਦਰ ਕੋਛੜ)-ਅਮਰੀਕੀ ਵਿਸ਼ਲੇਸ਼ਕ ਮਾਈਕਲ ਰੂਬਿਨ ਨੇ ਈਰਾਨ ਅਤੇ ਅਮਰੀਕਾ ਵਿਚਕਾਰ ਚੱਲ ਰਹੇ ਕੂਟਨੀਤਕ ਯਤਨਾਂ 'ਚ ਪਾਕਿਸਤਾਨ ਦੀ ਭੂਮਿਕਾ ਦੀ ਤਿੱਖੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਈਰਾਨ ਸੰਕਟ ਨੂੰ ਹੱਲ ਕਰਨ ਲਈ ਪਾਕਿ 'ਤੇ ਭਰੋਸਾ ਕਰਨਾ ਫਰੈਂਕਲਿਨ ਰੂਜ਼ਵੈਲਟ ਦੇ ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਜਰਮਨੀ ਨਾਲ ਨਜਿੱਠਣ ਲਈ ਫਾਸੀਵਾਦੀ ਇਟਲੀ 'ਤੇ ਭਰੋਸਾ ਕਰਨ ਵਰਗਾ ਹੀ ਹੈ | ਯੂ. ਐੱਸ. ਮਿਡਲ ਈਸਟ ਫੋਰਮ ਦੇ ਨੀਤੀ ਵਿਸ਼ਲੇਸ਼ਣ ਦੇ ਨਿਰਦੇਸ਼ਕ ਰੂਬਿਨ ਨੇ ਇਕ ਇੰਟਰਵਿਊ 'ਚ ਕਿਹਾ ਕਿ ਪਾਕਿ ਨੂੰ ਇਕ ਭਰੋਸੇਯੋਗ ਵਿਚੋਲਾ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਇਸ ਨੇ ਪਹਿਲਾਂ ਵੀ ਵਾਰ-ਵਾਰ ਅਮਰੀਕੀ ਹਿਤਾਂ ਨੂੰ ਨੁਕਸਾਨ ਪਹੁੰਚਾਇਆ ਹੈ | ਉਨ੍ਹਾਂ ਨੇ ਕਿਹਾ ਕਿ ਡੋਨਾਲਡ ਟਰੰਪ ਨਾ ਸਿਰਫ਼ ਗੱਲਬਾਤ ਦੀ ਮੇਜ਼ 'ਤੇ ਈਰਾਨ ਵਿਰੁੱਧ ਕਮਜ਼ੋਰ ਸਾਬਤ ਹੋਏ, ਸਗੋਂ ਉਨ੍ਹਾਂ ਨੇ ਵਿਚੋਲਿਆਂ ਦੀ ਚੋਣ ਕਰਨ 'ਚ ਵੀ ਗਲਤੀ ਕੀਤੀ | ਕਤਰ ਅਤੇ ਖ਼ਾਸ ਕਰਕੇ ਪਾਕਿ ਨੂੰ ਵਿਚੋਲੇ ਵਜੋਂ ਵਰਤਣਾ ਇਕ ਗੰਭੀਰ ਗਲਤੀ ਹੈ |

ਪਿਛਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਕੱਲ੍ਹ ਥਾਣਾ ਮਜੀਠਾ ਵਿਖੇ ਹੋਣਗੇ ਪੁਲਿਸ ਜਾਂਚ 'ਚ ਸ਼ਾਮਿਲ, 9 ਹੋਰ ਅਕਾਲੀ ਆਗੂਆਂ ਦੀ ਅਗਾਊਾ ਜ਼ਮਾ... ਅਗਲੀ ਖ਼ਬਰ ਜੰਮੂ-ਕਸ਼ਮੀਰ ਪੁਲਿਸ ਵਲੋਂ ਮਾਨਾਂਵਾਲਾ 'ਚ ਛਾਪੇਮਾਰੀ ਕਰਕੇ ਏ.ਕੇ. 47, ਪਿਸਟਲ ਤੇ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।