28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਬਿਕਰਮ ਸਿੰਘ ਮਜੀਠੀਆ ਕੱਲ੍ਹ ਥਾਣਾ ਮਜੀਠਾ ਵਿਖੇ ਹੋਣਗੇ ਪੁਲਿਸ ਜਾਂਚ 'ਚ ਸ਼ਾਮਿਲ, 9 ਹੋਰ ਅਕਾਲੀ ਆਗੂਆਂ ਦੀ ਅਗਾਊਾ ਜ਼ਮਾਨਤ ਵੀ ਹੋਈ ਮਨਜ਼ੂਰ

ਅਜੀਤ ਡੈਸਕ 17-06-2026

ਅੰਮਿ੍ਤਸਰ, 16 ਜੂਨ (ਰੇਸ਼ਮ ਸਿੰਘ)-ਥਾਣਾ ਮਜੀਠਾ 'ਚ ਦਰਜ ਮਾਮਲੇ 'ਚ ਅਗਾਊਾ ਜ਼ਮਾਨਤੀ ਮਨਜ਼ੂਰ ਕੀਤੇ ਜਾਣ ਉਪਰੰਤ ਬਿਕਰਮ ਸਿੰਘ ਮਜੀਠੀਆ 18 ਜੂਨ ਨੂੰ ਮਜੀਠਾ ਥਾਣੇ 'ਚ ਪੁੱਜ ਕੇ ਪੁਲਿਸ ਜਾਂਚ 'ਚ ਸ਼ਾਮਿਲ ਹੋ ਰਹੇ ਹਨ | ਵਧੀਕ ਜ਼ਿਲ੍ਹਾ ਸ਼ੈਸ਼ਨ ਜੱਜ ਮੋਨਿਕਾ ਸ਼ਰਮਾ ਦੀ ਅਦਾਲਤ ਵਲੋਂ ਉਨ੍ਹਾਂ ਨੂੰ ਅੰਤਿ੍ਮ ਰਾਹਤ ਦਿੰਦਿਆਂ ਅਗਾਊਾ ਜ਼ਮਾਨਤ ਮਨਜ਼ੂਰ ਕਰ ਲਈ ਗਈ ਸੀ ਅਤੇ ਉਨ੍ਹਾਂ ਨੂੰ ਤਾਕੀਦ ਕੀਤੀ ਕਿ ਉਹ 7 ਦਿਨਾਂ ਦੇ ਅੰਦਰ ਅੰਦਰ ਥਾਣਾ ਮਜੀਠਾ ਵਿਖੇ ਪੁੱਜ ਕੇ ਪੁਲਿਸ ਤਫਤੀਸ਼ 'ਚ ਸ਼ਾਮਿਲ ਹੋਣ | ਜ਼ਿਕਰਯੋਗ ਹੈ ਕਿ ਜੋਬਨਜੀਤ ਸਿੰਘ ਮਾਮਲੇ ਦੀ ਐੱਫ.ਆਈ.ਆਰ. ਨੰਬਰ 90 ਦੇ ਮਾਮਲੇ ਇਥੇ ਵਧੀਕ ਜ਼ਿਲ੍ਹਾ ਸ਼ੈਸ਼ਨ ਜੱਜ ਰਾਜਵਿੰਦਰ ਸਿੰਘ ਦੀ ਅਦਾਲਤ ਵਲੋਂ 9 ਹੋਰ ਅਕਾਲੀ ਆਗੂਆਂ ਤੇ ਵਰਕਰਾਂ ਦੀ ਜ਼ਮਾਨਤ ਵੀ ਮਨਜ਼ੂਰ ਕਰ ਲਈ ਗਈ ਹੈ | ਅਦਾਲਤ 'ਚ ਪੇਸ਼ ਹੋਏ ਵਕੀਲਾਂ ਪ੍ਰਦੀਪ ਕੁਮਾਰ ਸੈਣੀ, ਪੁਨੀਤ ਜਖਮੀ, ਅਮਨਬੀਰ ਸਿੰਘ ਸਿਆਲੀ, ਬਿਕਰਮਜੀਤ ਸਿੰਘ ਬਾਠ ਨੇ ਅਦਾਲਤ ਨੂੰ ਦਸਿਆ ਕਿ ਜਦੋਂਕਿ ਹਾਈ ਕੋਰਟ ਵਲੋਂ ਜੋਬਨਜੀਤ ਸਿੰਘ ਨੂੰ ਇਸ ਮਾਮਲੇ 'ਚ ਵੱਡੀ ਰਾਹਤ ਦਿੱਤੀ ਹੈ ਤਾਂ ਇਨ੍ਹਾਂ ਖ਼ਿਲਾਫ਼ ਪੁਲਿਸ ਗਿ੍ਫ਼ਤਾਰੀ ਜਾਇਜ਼ ਨਹੀਂ ਹੈ | ਅਦਾਲਤ ਵਲੋਂ ਬਚਾਅ ਪੱਖ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦਲਜੀਤ ਸਿੰਘ ਗੋਰਾ, ਅਮਨਦੀਪ ਸਿੰਘ ਢਿੱਲੋਂ, ਬਲਬੀਰ ਸਿੰਘ ਬੀਰਾ, ਹਰਮਨ ਸਿੰਘ, ਪੰਜਾਬ ਸਿੰਘ, ਹਰਕਮਲ ਸਿੰਘ, ਨਵ ਚੇਤਨ, ਹਰਦੀਪ ਸਿੰਘ ਉਰਫ਼ ਦਵਿੰਦਰ ਨੂੰ ਵੀ ਅਗਾਊਾ ਜ਼ਮਾਨਤ ਪ੍ਰਦਾਨ ਕਰ ਦਿੱਤੀ ਹੈ |

ਪਿਛਲੀ ਖ਼ਬਰ ਅਦਾਲਤ ਵਲੋਂ ਜ਼ਮਾਨਤ ਮਿਲਣ ਤੋਂ ਬਾਅਦ ਮਜੀਠੀਆ ਨੇ ਕੀਤਾ ਗੁਰੂ ਸਾਹਿਬ ਦਾ ਸ਼ੁਕਰਾਨਾ ਅਗਲੀ ਖ਼ਬਰ ਟਰੰਪ ਨੇ ਵਿਚੋਲੇ ਵਜੋਂ ਪਾਕਿ ਦੀ ਚੋਣ ਕਰਕੇ ਗਲਤੀ ਕੀਤੀ-ਮਾਈਕਲ ਰੂਬਿਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।