ਸੰਗਰੂਰ 16 ਜੂਨ (ਧੀਰਜ ਪਸੋਰੀਆ)-ਪੰਜਾਬ ਪੁਲਿਸ ਦੇ ਬੇੜੇ 'ਚ ਸ਼ਾਮਿਲ ਕੀਤੇ ਐਂਟੀ ਡਰੋਨ ਸਿਸਟਮ ਨਾਲ ਪਾਕਿਸਤਾਨ ਦੀ ਸਰਹੱਦ ਰਾਹੀਂ ਹੁੰਦੀ ਨਸ਼ਾ ਤਸਕਰੀ ਨੂੰ ਵੱਡੇ ਪੱਧਰ 'ਤੇ ਨਕੇਲ ਪਾ ਲਈ ਗਈ ਹੈ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਨਾਲ ਲੱਗਦੀ ਪਾਕਿਸਤਾਨ ਦੀ 550 ਕਿਲੋਮੀਟਰ ਸਰਹੱਦ 'ਤੇ ਪੂਰੀ ਚੌਕਸੀ ਹੈ ਪਰ ਗੁਜਰਾਤ ਸੂਬੇ ਨਾਲ ਲੱਗਦੀ ਪਾਕਿਸਤਾਨ ਦੀ ਸਰਹੱਦ ਰਾਹੀਂ ਦੇਸ਼ 'ਚ ਵੱਡੇ ਪੱਧਰ 'ਤੇ ਨਸ਼ਾ ਆ ਰਿਹਾ ਹੈ। ਗੁਜਰਾਤ 'ਚ 30 ਸਾਲਾਂ ਤੋਂ ਭਾਜਪਾ ਰਾਜ ਕਰ ਰਹੀ ਹੈ ਪਰ ਇਸ ਸਰਕਾਰ ਨੇ ਕਦੇ ਵੀ ਉਸ ਸਰਹੱਦ ਰਾਹੀਂ ਹੁੰਦੀ ਨਸ਼ਾ ਤਸਕਰੀ ਨੂੰ ਰੋਕਣ ਲਈ ਕੁਝ ਵੀ ਨਹੀਂ ਕੀਤਾ। ਉਨ੍ਹਾਂ ਹੋਰ ਕਿਹਾ ਕਿ ਜੇਕਰ ਪੰਜਾਬ 'ਚ ਕਿਤੇ ਮਾੜਾ ਮੋਟਾ ਨਸ਼ਾ (ਚਿੱਟਾ) ਵਿਕ ਵੀ ਰਿਹਾ ਹੈ ਤਾਂ ਉਹ ਗੁਜਰਾਤ ਰਾਹੀਂ ਹੀ ਇਥੇ ਆ ਰਿਹਾ ਹੈ।
ਦੇਸ਼ 'ਚ ਵੱਡੇ ਪੱਧਰ 'ਤੇ ਨਸ਼ਾ ਭਾਜਪਾ ਸ਼ਾਸਿਤ ਸੂਬੇ ਗੁਜਰਾਤ ਰਾਹੀਂ ਆ ਰਿਹਾ-ਚੀਮਾ
ਅਜੀਤ ਡੈਸਕ
17-06-2026