25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਸਿਵਲ ਹਸਪਤਾਲ ਦੀ ਅਪਗਰੇਡੇਸ਼ਨ ਲਈ ਰਾਹ ਪੱਧਰਾ <br/>

ਅਜੀਤ ਡੈਸਕ 17-06-2026
ਅਹਿਮਦਗੜ੍ਹ, 16 ਜੂਨ (ਰਵਿੰਦਰ ਪੁਰੀ) - ਸਿਵਲ ਹਸਪਤਾਲ ਅਹਿਮਦਗੜ੍ਹ ਨੂੰ ਅਪਗਰੇਡ ਕਰਨ ਲਈ ਪਿਛਲੇ ਲੰਬੇ ਸਮੇਂ ਤੋਂ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਵੱਲੋਂ ਕੀਤੇ ਜਾ ਰਹੇ ਯਤਨ ਅੱਜ ਸਫਲ ਹੋ ਗਏ ਹਨ, ਜਦੋਂ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਐਸ ਵਿਰਾਜ ਸ਼ਿਆਮਕਰਨ ਤਿੜਕੇ ਨੇ ਵੱਖ-ਵੱਖ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਹਸਪਤਾਲ ਵਾਲੀ ਬਿਲਡਿੰਗ ਦਾ ਮੁਆਇਨਾ ਕੀਤਾ, ਜਿੱਥੇ ਅਧਿਕਾਰੀਆਂ ਅਤੇ ਸ਼ਹਿਰ ਦੇ ਪਤਵੰਤਿਆਂ ਨਾਲ ਲੰਬੇ ਵਿਚਾਰ ਵਟਾਂਦਰੇ ਬਾਅਦ ਸਿਵਲ ਹਸਪਤਾਲ ਨੂੰ ਅਪਗਰੇਡ ਕਰਨ ਲਈ ਜਲਦ ਹੀ ਬਿਲਡਿੰਗ ਦੀ ਉਸਾਰੀ ਸ਼ੁਰੂ ਕਰਵਾਏ ਜਾਣ ਲਈ ਹਦਾਇਤਾਂ ਜਾਰੀ ਕੀਤੀਆਂ | ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਕਰੀਬ ਦੋ ਮਹੀਨੇ ਪਹਿਲਾਂ ਸਿਵਲ ਹਸਪਤਾਲ ਨੂੰ 30 ਤੋਂ ਵਧਾ ਕੇ 50 ਬੈੱਡ ਦਾ ਕਰਨ ਲਈ ਮਨਜ਼ੂਰੀ ਦੇ ਦਿੱਤੀ ਗਈ ਸੀ ਅਤੇ 9 ਕਰੋੜ ਰੁਪਏ ਹੈਲਥ ਵਿਭਾਗ ਨੂੰ ਜਾਰੀ ਵੀ ਕਰ ਦਿੱਤੇ ਗਏ ਸਨ | ਪਰ ਹਸਪਤਾਲ ਵਾਲੀ ਥਾਂ ਦੀ ਘਾਟ ਹੋਣ ਕਾਰਨ ਪ੍ਰੋਜੈਕਟ ਸ਼ੁਰੂ ਨਹੀਂ ਹੋ ਸਕਿਆ | ਇਸੇ ਸੰਬੰਧੀ ਅੱਜ ਡਿਪਟੀ ਕਮਿਸ਼ਨਰ ਵੱਲੋਂ ਮੌਕਾ ਦੇਖਿਆ ਗਿਆ ਜਿਸ ਦੌਰਾਨ ਉਨ੍ਹਾਂ ਪਸ਼ੂ ਹਸਪਤਾਲ ਵਾਲੀ ਥਾਂ ਨੂੰ ਵੀ ਹਸਪਤਾਲ ਨਾਲ ਮਿਲਾ ਕੇ 50 ਬੈੱਡ ਦਾ ਹਸਪਤਾਲ ਬਣਾਉਣ ਅਤੇ ਨਾਲ ਹੀ ਡੀ.ਪੀ.ਐਚ. ਯੂਨਿਟ ਵੀ ਬਣਾਉਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਕਮਲਜੀਤ ਸਿੰਘ ਉੱਭੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ ਤੇ ਜਤਿੰਦਰ ਭੋਲਾ, ਕੌਂਸਲਰ ਮਨਿੰਦਰ ਪਾਲ ਸਿੰਘ, ਕੌਂਸਲਰ ਬਿੱਲੂ ਮਾਜਰੀ ਆਦਿ ਵੀ ਵਿਸ਼ੇਸ਼ ਕਰਕੇ ਹਾਜ਼ਰ ਸਨ | ਇਸ ਸਬੰਧੀ ਵਿਧਾਇਕ ਪ੍ਰੋਫੈਸਰ ਗੱਜਣ ਮਾਜਰਾ ਨੇ ਦੱਸਿਆ ਕਿ ਹਸਪਤਾਲ ਦੀ ਨਵੀਂ ਬਿਲਡਿੰਗ ਲਈ 7.93 ਕਰੋੜ ਰੁਪਏ ਹੈਲਥ ਵਿਭਾਗ ਪਾਸ ਆ ਚੁੱਕੇ ਹਨ ਅਤੇ ਪੁਰਾਣੀ ਬਿਲਡਿੰਗ ਦੇ ਰੱਖ ਰਖਾਵ ਲਈ ਅਤੇ ਹੋਰ ਵਾਧੂ ਸਹੂਲਤਾਂ ਲਈ ਦੋ ਕਰੋੜ ਰੁਪਏ ਹੋਰ ਪ੍ਰਵਾਨ ਕਰ ਲਏ ਗਏ ਹਨ | ਜਿਸ ਨਾਲ ਸਥਾਨਕ ਸਿਵਲ ਹਸਪਤਾਲ ਅੰਦਰ 50 ਬੈੱਡਾਂ ਦਾ ਆਧੁਨਿਕ ਸਹੂਲਤਾਂ ਵਾਲਾ ਹਸਪਤਾਲ ਜਲਦ ਹੀ ਤਿਆਰ ਹੋ ਜਾਵੇਗਾ |

ਪਿਛਲੀ ਖ਼ਬਰ ਦੇਸ਼ 'ਚ ਵੱਡੇ ਪੱਧਰ 'ਤੇ ਨਸ਼ਾ ਭਾਜਪਾ ਸ਼ਾਸਿਤ ਸੂਬੇ ਗੁਜਰਾਤ ਰਾਹੀਂ ਆ ਰਿਹਾ-ਚੀਮਾ ਅਗਲੀ ਖ਼ਬਰ ਗੁਰਮਤਿ ਕੈਂਪ ਦੌਰਾਨ ਪੈਂਤੀ ਅੱਖਰੀ ਲਿਖਣ ਮੁਕਾਬਲਿਆਂ 'ਚ ਵਿਦਿਆਰਥੀਆਂ ਨੇ ਲਿਆ ਭਾਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।