ਸੰਗਰੂਰ, 16 ਜੂਨ (ਅਮਨਦੀਪ ਸਿੰਘ ਬਿੱਟਾ, ਦਮਨਦੀਪ ਸਿੰਘ) - ਗੁਰਦੁਆਰਾ ਸਾਹਿਬ ਗੁਰੂ ਨਾਨਕਪੁਰਾ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵਲੋਂ ਚੱਲ ਰਹੇ ਗਿਆਨ ਅੰਜਨ ਗੁਰਮਤਿ ਸਮਰ ਕੈਂਪ ਦੌਰਾਨ ਵਿਦਿਆਰਥੀਆਂ ਦੇ ਪੈਂਤੀ ਅੱਖਰੀਂ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ | ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਲੀਨ ਕੌਰ, ਹਰਵਿੰਦਰ ਕੌਰ , ਅਮਨਦੀਪ ਕੌਰ ਦੀ ਦੇਖ ਰੇਖ ਹੇਠ ਕਰਵਾਏ ਇਹਨਾਂ ਮੁਕਾਬਲਿਆਂ ਲਈ ਤਿੰਨ ਗਰੁੱਪ ਬਣਾਏ ਗਏ | ਇਸ ਮੌਕੇ ਪ੍ਰਸਿੱਧ ਸਮਾਜ ਸੇਵੀ ਚਮਨਦੀਪ ਸਿੰਘ ਮਿਲਖੀ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ | ਨਿਗਰਾਨ ਅਮਲੇ ਦੀ ਸੇਵਾ ਮੈਡਮ ਪਰਮਿੰਦਰ ਕੌਰ, ਅੰਮਿ੍ਤ ਕੌਰ, ਕਿਰਨਪ੍ਰੀਤ ਕੌਰ ਨੇ ਨਿਭਾਈ, ਜਦੋਂ ਕਿ ਇਨ੍ਹਾਂ ਮੁਕਾਬਲਿਆਂ ਲਈ ਜੱਜਮੈਂਟ ਦੀ ਸੇਵਾ ਬਲਵੰਤ ਸਿੰਘ ਭਿੱਖੀ, ਚਰਨ ਕਮਲ ਸਿੰਘ ਅਤੇ ਮੈਡਮ ਹਰਕੀਰਤ ਕੌਰ ਨੇ ਨਿਭਾਈ ਡੰਡੀ | ਗੁਰਦੁਆਰਾ ਸਾਹਿਬ ਦੇ ਸਕੱਤਰ ਨਰਿੰਦਰ ਪਾਲ ਸਿੰਘ ਸਾਹਨੀ ਐਡਵੋਕੇਟ ਨੇ ਸਵਾਗਤੀ ਸ਼ਬਦ ਕਹੇ ਅਤੇ ਕੈਂਪ ਬਾਰੇ ਜਾਣਕਾਰੀ ਦਿੱਤੀ | ਚਮਨਦੀਪ ਸਿੰਘ ਮਿਲਖੀ ਨੇ ਸਟੱਡੀ ਸਰਕਲ ਵਲੋਂ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਅਤੇ ਇਤਿਹਾਸ ਨਾਲ ਜੋੜਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਿਸ਼ੇਸ਼ ਤੌਰ 'ਤੇ ਇਹਨਾਂ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਨੂੰ ਉੜੇ ਅਤੇ ਜੂੜੇ ਦੀ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਨੂੰ ਸਲਾਹਿਆ | ਮੁਕਾਬਲਿਆਂ ਦੀ ਸਮਾਪਤੀ ਉਪਰੰਤ ਵਿਦਿਆਰਥੀਆਂ ਵਲੋਂ ਆਪਣੀਆਂ ਲਿਖਤਾਂ ਹੱਥ ਵਿਚ ਫੜ ਕੇ ਪੰਜਾਬੀ ਭਾਸ਼ਾ ਸਬੰਧੀ ਨਾਅਰੇ ਲਗਾਏ ਪੜੋ੍ਹ ਪੰਜਾਬੀ, ਲਿਖੋ ਪੰਜਾਬੀ, ਬੰਨ੍ਹ ਦਸਤਾਰਾਂ ਦਿਖੋ ਪੰਜਾਬੀ | ਪ੍ਰਬੰਧਕਾਂ ਵਲੋਂ ਚਮਨਦੀਪ ਸਿੰਘ ਮਿਲਖੀ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਨ ਦੀ ਰਸਮ ਪ੍ਰੀਤਮ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ, ਕਰਮ ਸਿੰਘ ਨਮੋਲ , ਬੀਬੀ ਸਵਰਨ ਕੌਰ ਪ੍ਰਧਾਨ ਇਸਤਰੀ ਸਤਿਸੰਗ ਸਭਾ ਅਤੇ ਸਟੱਡੀ ਸਰਕਲ ਦੇ ਨੁਮਾਇੰਦਿਆਂ ਨੇ ਕੀਤੀ | ਇਸ ਮੌਕੇ ਸੁਖਪਾਲ ਸਿੰਘ ਗਗੜਪੁਰ, ਗੁਰਪ੍ਰੀਤ ਸਿੰਘ ਖਾਲਸਾ, ਕਰਮ ਸਿੰਘ ਰਵੀਦਾਸ ਪੁਰਾ, ਪਰਵਿੰਦਰ ਕੌਰ, ਗੁਰਪ੍ਰੀਤ ਸਿੰਘ ਰੋਬਿਨ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ | ਇਨ੍ਹਾਂ ਮੁਕਾਬਲਿਆਂ ਦੇ ਨਤੀਜੇ ਅਨੁਸਾਰ ਮਿੰਨੀ ਗਰੁੱਪ ਵਿਚੋਂ ਅਸੀਸਪ੍ਰਤਾਪ ਸਿੰਘ ਲਿਟਲ ਫਲਾਵਰ ਸਕੂਲ ਦੇ ਨਾਲ ਰੂਪਨੀਤ ਕੌਰ, ਕਵਨੀਤ ਕੌਰ ਲਾਅ ਫਾਊਾਡੇਸ਼ਨ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਿਲ ਕੀਤੇ, ਜਦੋਂ ਕਿ ਪ੍ਰਭਲੀਨ ਕੌਰ ਲਾਅ ਫਾਊਾਡੇਸ਼ਨ ਸਕੂਲ ਨੇ ਹੌਸਲਾ ਵਧਾਊ ਇਨਾਮ ਪ੍ਰਾਪਤ ਕੀਤਾ | ਜੂਨੀਅਰ ਗਰੁੱਪ ਵਿਚੋਂ ਅੰਤਰਪ੍ਰੀਤ ਸਿੰਘ ਬਚਪਨ ਇੰਗਲਿਸ਼ ਸਕੂਲ ਦੇ ਨਾਲ ਵੀਰਕਵਲ ਕੌਰ ਐਸ ਪੀ ਐਸ ਸਕੂਲ, ਸਵਰੀਨ ਸੰਧੂ ਕੈਂਬਰਿਜ ਇੰਟਰਨੈਸ਼ਨਲ ਸਕੂਲ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਿਲ ਕੀਤੇ | ਸੀਨੀਅਰ ਗਰੁੱਪ ਵਿਚੋਂ ਗੁਰ ਅਸੀਸ ਕੌਰ ਹੋਲੀ ਹਾਰਟ ਕਾਨਵੈਂਟ ਸਕੂਲ, ਪੁਨੀਤ ਸੈਣੀ ਸਰਕਾਰੀ ਗਰਲਜ ਸੀ ਸੈ ਸੈ ਸਕੂਲ ਅਤੇ ਗੁਰਸਿਮਰਤ ਕੌਰ ਅਕਾਲ ਅਕੈਡਮੀ ਬੇਨੜਾ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਿਲ ਕੀਤੇ |