ਭਾਜਪਾ ਨੇਤਾਵਾਂ ਪ੍ਰਧਾਨ ਨਿਤਿਨ ਨਬੀਨ ਅਤੇ ਅਮਿਤ ਸ਼ਾਹ ਤੋਂ ਇਲਾਵਾ ਕੇਜਰੀਵਾਲ ਤੇ ਅਖਿਲੇਸ਼ ਯਾਦਵ ਨੇ ਵੀ ਦਿੱਤੇ ਸੰਕੇਤ
ਹਰਜਿੰਦਰ ਸਿੰਘ ਲਾਲ
ਖੰਨਾ, 16 ਜੂਨ-ਮਰਦਮਸ਼ੁਮਾਰੀ ਕਾਰਨ ਪੰਜਾਬ ਸਮੇਤ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿਚ ਹੋਣ ਦੇ ਆਸਾਰ ਹਨ ਪਰ ਹੁਣ ਜਦੋਂ ਭਾਜਪਾ ਨੇ ਆਪਣੀਆਂ ਰਾਜ ਇਕਾਈਆਂ ਨੂੰ ਸਮੇਂ ਤੋਂ ਪਹਿਲਾਂ ਚੋਣਾਂ ਲਈ ਤਿਆਰ ਰਹਿਣ ਦੇ ਸਪਸ਼ਟ ਸੰਕੇਤ ਦਿੱਤੇ ਹਨ ਅਤੇ 'ਆਪ' ਮੁਖੀ ਅਰਵਿੰਦ ਕੇਜਰੀਵਾਲ ਸਮੇਤ ਕਈ ਹੋਰ ਪਾਰਟੀਆਂ ਦੇ ਨੇਤਾਵਾਂ ਵਲੋਂ ਵੀ ਅਜਿਹੇ ਸੰਕੇਤ ਦਿੱਤੇ ਜਾਣ ਬਾਅਦ ਮਾਮਲਾ ਇਕ ਵਾਰ ਫਿਰ ਗਰਮਾ ਗਿਆ ਹੈ | ਤਾਜ਼ਾ ਮਰਦਮਸ਼ੁਮਾਰੀ ਦੇ ਦੂਜੇ ਪੜਾਅ 'ਚ ਜਨਸੰਖਿਆ ਦੀ ਗਿਣਤੀ ਫਰਵਰੀ 2027 'ਚ ਹੋਵੇਗੀ | ਇਹ ਸਮਾਂ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਵਿਧਾਨ ਸਭਾ ਚੋਣਾਂ ਦੇ ਸਮੇਂ ਨਾਲ ਟਕਰਾਉਂਦਾ ਹੈ | ਚਰਚਾ ਹੈ ਕਿ ਵਿਧਾਨ ਸਭਾ ਚੋਣਾਂ ਕੁੱਝ ਹਫ਼ਤੇ ਜਾਂ ਕੁੱਝ ਮਹੀਨੇ ਅਗਾਊਾ ਨਵੰਬਰ-ਦਸੰਬਰ 2026 ਜਾਂ ਜਨਵਰੀ 2027 'ਚ ਕਰਵਾਈਆਂ ਜਾ ਸਕਦੀਆਂ ਹਨ | ਕਿਉਂਕਿ ਇਨ੍ਹਾਂ ਪੰਜ ਵਿਧਾਨ ਸਭਾਵਾਂ ਦੀ ਮਿਆਦ ਮਾਰਚ 27 'ਚ ਖ਼ਤਮ ਹੋ ਜਾਵੇਗੀ ਤੇ ਉਸ ਤੋਂ ਪਹਿਲਾਂ ਚੋਣਾਂ ਕਰਵਾਉਣੀਆਂ ਜ਼ਰੂਰੀ ਹਨ | ਜ਼ਿਕਰਯੋਗ ਹੈ ਕਿ ਮਰਦਮਸ਼ੁਮਾਰੀ ਅਤੇ ਚੋਣਾਂ ਦੋਵਾਂ ਲਈ ਇਕੋ ਤਰ੍ਹਾਂ ਦੇ ਮਨੁੱਖੀ ਸਰੋਤ ਲੋੜੀਂਦੇ ਹੋਣ ਕਾਰਨ ਦੋਵੇਂ ਕੰਮ ਸਮਾਨ-ਅੰਤਰ ਹੋਣ ਦੇ ਆਸਾਰ ਘੱਟ ਹਨ |
ਭਾਜਪਾ ਦੀ ਰਾਜਨੀਤਕ ਰਣਨੀਤੀ ਚਰਚਾ 'ਚ
ਚਰਚਾ ਹੈ ਕਿ ਭਾਜਪਾ ਪੱਛਮੀ ਬੰਗਾਲ ਚੋਣਾਂ 'ਚ ਮਿਲੀ ਜਿੱਤ ਦੀ ਰਫ਼ਤਾਰ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ | ਪਾਰਟੀ ਦੀ ਉੱਤਰਾਖੰਡ ਇਕਾਈ ਤਾਂ ਚੋਣਾਂ ਹੋਰ ਪਹਿਲਾਂ ਕਰਵਾਉਣ ਲਈ ਵੀ ਤਿਆਰ ਹੈ | ਭਾਜਪਾ ਕਾਂਗਰਸ ਨੂੰ ਦੱਖਣੀ ਰਾਜਾਂ ਕੇਰਲਾ, ਤਾਮਿਲਨਾਡੂ ਅਤੇ ਕਰਨਾਟਕ 'ਚ ਮਿਲੀਆਂ ਤਾਜ਼ਾ ਸਫਲਤਾਵਾਂ ਕਾਰਨ ਵੀ ਚੋਣਾਂ ਅਗਾਊਾ ਕਰਵਾਉਣ ਦੇ ਹੱਕ 'ਚ ਦੱਸੀ ਜਾਂਦੀ ਹੈ ਤਾਂ ਕਿ ਇਨ੍ਹਾਂ ਪੰਜਾਂ ਰਾਜਾਂ 'ਚ ਭਾਜਪਾ ਵਿਰੋਧੀ ਪਾਰਟੀਆਂ ਨੂੰ ਆਪਸੀ ਸਮਝੌਤਿਆਂ, ਸੀਟਾਂ ਦੀ ਵੰਡ ਅਤੇ ਤਿਆਰੀ ਲਈ ਘੱਟ ਸਮਾਂ ਮਿਲੇ | ਇਸ ਤੋਂ ਇਲਾਵਾ ਯੂ. ਪੀ. ਦੀ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਵੀ ਉੱਤਰ ਪ੍ਰਦੇਸ਼ 'ਚ ਅਗਾਊਾ ਚੋਣਾਂ ਦੀ ਚਰਚਾ 'ਤੇ ਤਿਆਰੀਆਂ ਵਧਾ ਦਿੱਤੀਆਂ ਹਨ ਤੇ ਭਾਜਪਾ 'ਤੇ ਲੋਕ ਵਿਰੋਧੀ ਨੀਤੀਆਂ 'ਤੇ ਚੱਲਣ ਦਾ ਦੋਸ਼ ਵੀ ਲਗਾਇਆ ਹੈ |
ਭਾਜਪਾ ਆਗੂਆਂ ਦੇ ਬਿਆਨ
ਇਸ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਭਾਜਪਾ ਨਾਲ ਲੰਮੀ ਬੈਠਕ 'ਚ ਜਿਥੇ ਸਾਰੀਆਂ 117 ਸੀਟਾਂ 'ਤੇ ਇਕੱਲੇ ਚੋਣ ਲੜਨ ਦਾ ਨਿਰਦੇਸ਼ ਦਿੱਤਾ ਹੈ ਅਤੇ ਸਾਰੇ ਕੇਂਦਰੀ ਮੰਤਰੀਆਂ ਨੂੰ ਵੀ ਪੰਜਾਬ ਦੌਰੇ ਲਈ ਕਿਹਾ ਹੈ, ਉਥੇ ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਵੀ ਪਾਰਟੀ ਦੀਆਂ ਰਾਜ ਇਕਾਈਆਂ ਨੂੰ ਚੋਣ ਤਿਆਰੀਆਂ ਤੇਜ਼ ਕਰਨ ਲਈ ਕਿਹਾ ਹੈ | ਜਦੋਂਕਿ ਖ਼ੁਦ ਨਬੀਨ 20 ਤੋਂ 22 ਜੂਨ ਤੱਕ ਪੰਜਾਬ ਦਾ 3 ਦਿਨਾਂ ਦਾ ਦÏਰਾ ਵੀ ਕਰ ਰਹੇ ਹਨ |
ਪੰਜਾਬ 'ਚ ਚੋਣ ਪ੍ਰਚਾਰ ਸ਼ੁਰੂ
ਪੰਜਾਬ 'ਚ ਰਾਜਨੀਤਿਕ ਮਾਹÏਲ ਬਹੁਤ ਗਰਮ ਹੈ | ਸੂਬੇ ਦੀਆਂ ਸਾਰੀਆਂ ਪਾਰਟੀਆਂ ਚੋਣ ਤਿਆਰੀਆਂ 'ਚ ਲੱਗ ਚੁੱਕੀਆਂ ਹਨ | 'ਆਪ' ਸਰਕਾਰ ਨੇ ਹਾਲ ਹੀ 'ਚ ਸ਼ਹਿਰੀ ਨਿਗਮ ਚੋਣਾਂ 'ਚ ਵੱਡੀ ਜਿੱਤ ਹਾਸਲ ਕੀਤੀ ਹੈ, ਇਸ ਲਈ 'ਆਪ' ਜਲਦੀ ਚੋਣਾਂ ਕਰਵਾਉਣ ਦਾ ਵਿਰੋਧ ਨਹੀਂ ਕਰੇਗੀ, ਸਗਾੋ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬਠਿੰਡਾ ਰੈਲੀ 'ਚ ਕਿਹਾ ਕਿ ਉਨ੍ਹਾਂ ਨੂੰ ਖ਼ਬਰ ਹੈ ਕਿ ਪੰਜਾਬ ਚੋਣਾਂ ਨਵੰਬਰ 2026 'ਚ ਹੋ ਸਕਦੀਆਂ ਹਨ | ਉਨ੍ਹਾਂ ਭਗਵੰਤ ਮਾਨ ਨੂੰ ਫਿਰ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਹੈ ਤੇ ਕਿਹਾ ਕਿ ਸਾਡੇ ਕੋਲ ਸਿਰਫ਼ ਚਾਰ ਮਹੀਨੇ ਹੀ ਬਾਕੀ ਹਨ | ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸੇ ਸੰਭਾਵਨਾ ਕਰ ਕੇ ਹੀ ਪ੍ਰਚਾਰ ਮੁਹਿੰਮ ਤੇਜ਼ ਕਰ ਦਿੱਤੀ ਹੈ ਅਤੇ ਜੁਲਾਈ 'ਚ ਅÏਰਤਾਂ ਨੂੰ ਹਰ ਮਹੀਨੇ 1000 ਅਤੇ 1500 ਰੁਪਏ ਦੇਣੇ ਵੀ ਯਕੀਨੀ ਬਣਾਏ ਜਾ ਰਹੇ ਹਨ | ਕਾਂਗਰਸ ਨੇ ਵੀ ਇਸ ਸਥਿਤੀ ਨੂੰ ਦੇਖਦਿਆਂ ਆਪਣੀਆਂ ਤਿਆਰੀਆਂ ਵਧਾ ਦਿੱਤੀਆਂ ਹਨ ਤੇ ਦੱਖਣੀ ਰਾਜਾਂ 'ਚ ਆਪਣੀਆਂ ਤਾਜ਼ਾ ਸਫਲਤਾਵਾਂ ਦਾ ਲਾਭ ਲੈਣ ਦੀ ਕੋਸ਼ਿਸ਼ ਕਰਨ ਦਾ ਫ਼ੈਸਲਾ ਕੀਤਾ ਹੈ | ਹਾਲਾਂਕਿ ਅਜੇ ਤੱਕ ਚੋਣਾਂ ਪਹਿਲਾਂ ਕਰਵਾਉਣ ਬਾਰੇ ਕੋਈ ਅਧਿਕਾਰਤ ਐਲਾਨ ਤਾਂ ਨਹੀਂ ਹੋਇਆ, ਪਰ ਸੂਤਰਾਂ ਅਨੁਸਾਰ ਚੋਣ ਕਮਿਸ਼ਨ ਵੀ ਇਸ ਮੁੱਦੇ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ | ਭਾਜਪਾ ਨੇ ਤਾਂ ਪੰਜਾਬ 'ਚ ਚੋਣ ਮੁਹਿੰਮ ਸ਼ੁਰੂ ਵੀ ਕਰ ਦਿੱਤੀ ਹੈ ਅਤੇ ਉਨ੍ਹਾਂ ਵਲੋਂ 'ਮੋਦੀ ਦਾ ਪੰਜਾਬ' ਨਾਮਕ ਏ. ਆਈ. ਗੀਤ ਵੀ ਰਿਲੀਜ਼ ਕੀਤਾ ਗਿਆ ਹੈ | ਅਕਾਲੀ ਦਲਾਂ ਵਲੋਂ ਵੀ ਤਿਆਰੀਆਂ ਵਧਾਏ ਜਾਣ ਅਤੇ ਗੱਠਜੋੜ ਕਰਨ ਦੀਆਂ ਕੋਸ਼ਿਸ਼ਾਂ ਚਰਚਾ 'ਚ ਹਨ |
ਪੰਜਾਬ ਸਮੇਤ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਅਗਾਊਾ ਹੋਣ ਦੇ ਆਸਾਰ
ਅਜੀਤ ਡੈਸਕ
17-06-2026