ਕੋਲਕਾਤਾ, 16 ਜੂਨ (ਪੀ. ਟੀ. ਆਈ.)-ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਭਵਾਨੀਪੁਰ ਹਲਕੇ ਦੇ ਨਤੀਜਿਆਂ ਨੂੰ ਚੁਣੌਤੀ ਦੇਣ ਲਈ ਕਲਕੱਤਾ ਹਾਈ ਕੋਰਟ ਵਿੱਚ ਇੱਕ ਚੋਣ ਪਟੀਸ਼ਨ ਦਾਇਰ ਕੀਤੀ, ਜਿੱਥੇ ਉਹ ਭਾਜਪਾ ਦੇ ਸੁਵੇਂਦੂ ਅਧਿਕਾਰੀ ਤੋਂ ਹਾਰ ਗਈ ਸੀ।ਅਧਿਕਾਰੀ ਨੇ ਬੈਨਰਜੀ ਨੂੰ ਆਪਣੀ ਹੀ ਸੀਟ 'ਤੇ 15,105 ਵੋਟਾਂ ਦੇ ਫਰਕ ਨਾਲ ਹਰਾਇਆ।ਟੀ.ਐੱਮ.ਸੀ. ਸੂਤਰਾਂ ਨੇ ਕਿਹਾ ਕਿ ਬੈਨਰਜੀ ਨਤੀਜਿਆਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੀ ਪੁਸ਼ਟੀ ਕਰਨ ਲਈ ਹਾਈ ਕੋਰਟ ਰਜਿਸਟਰੀ ਗਈ ਸੀ।ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ 4 ਮਈ ਨੂੰ ਕੀਤੀ ਗਈ ਤੇ ਭਾਜਪਾ ਦੀ ਭਾਰੀ ਜਿੱਤ ਤੋਂ ਬਾਅਦ, ਅਧਿਕਾਰੀ ਰਾਜ ਦੇ ਪਹਿਲੇ ਭਾਜਪਾ ਮੁੱਖ ਮੰਤਰੀ ਬਣੇ।
ਮਮਤਾ ਬੈਨਰਜੀ ਵਲੋਂ ਕਲਕੱਤਾ ਹਾਈ ਕੋਰਟ 'ਚ ਪਟੀਸ਼ਨ ਦਾਇਰ
ਅਜੀਤ ਡੈਸਕ
17-06-2026