20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਜ਼ਮੀਨੀ ਝਗੜੇ ਨੂੰ ਲੈ ਕੇ ਚੱਲੀ ਗੋਲੀ ਨਾਲ ਨੌਜਵਾਨ ਦੀ ਮੌਤ

ਅਜੀਤ ਡੈਸਕ 18-06-2026
ਦਿੜ੍ਹਬਾ ਮੰਡੀ, 17 ਜੂਨ (ਹਰਬੰਸ ਸਿੰਘ ਛਾਜਲੀ)- ਪਿੰਡ ਕਮਾਲਪੁਰ (ਸੰਗਰੂਰ) ਵਿਖੇ ਜਮੀਨੀ ਝਗੜੇ ਨੂੰ ਲੈ ਕੇ ਹੋਈ ਲੜਾਈ ਦੌਰਾਨ ਗੋਲੀ ਲੱਗਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਫਾਈਰਿੰਗ ਵਿਚ ਕੁਝ ਲੋਕਾ ਜ਼ਖ਼ਮੀ ਵੀ ਹੋ ਗਏ। ਪ੍ਰਾਪਤ ਵੇਰਵਿਆਂ ਅਨੁਸਾਰ ਪਿੰਡ ਕਮਾਲਪੁਰ ਦੇ ਕੁਲਜੀਤ ਸਿੰਘ ਦੀ ਜ਼ਮੀਨ ਨੂੰ ਲੈ ਕੇ ਪਿਛਲੇ ਸਮੇਂ ਤੋਂ ਝਗੜਾ ਚੱਲ ਰਿਹਾ ਹੈ। ਜ਼ਮੀਨੀ ਝਗੜੇ ਨੂੰ ਲੈ ਕੇ ਜ਼ਮੀਨ ਵਿਚ ਦੋਨੋਂ ਧਿਰਾਂ ਆਹਮਣੇ ਸਾਹਮਣੇ ਹੋ ਗਈਆ। ਫਾਈਰਿੰਗ ਵਿਚ ਰੋਹਿਤ (32) ਪੁੱਤਰ ਹਰਪਾਲ ਸਿੰਘ ਵਾਸੀ ਪਟਿਆਲਾ ਹਾਲ ਅਬਾਦ ਸਮਾਣਾ ਦੇ ਗੋਲੀ ਲੱਗਣ ਨਾਲ ਹਾਲਤ ਗੰਭੀਰ ਹੋ ਗਈ। ਜਿਸ ਨੂੰ ਇਲਾਜ ਲਈ ਹਸਪਤਾਲ ਸਮਾਣਾ (ਪਟਿਆਲਾ) ਲਿਜਾਇਆ ਗਿਆ। ਜਿੱਥੇ ਡਾਕਟਰ ਨੇ ਰੋਹਿਤ ਨੂੰ ਮਿ੍ਤਕ ਕਰਾਰ ਦਿੱਤਾ। ਡੀ.ਐਸ.ਪੀ. ਦਿੜ੍ਹਬਾ ਡਾ. ਰੁਪਿੰਦਰ ਕੌਰ ਬਾਜਵਾ ਨੇ ਕਿਹਾ ਕਿ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਜਲਦੀ ਗਿ੍ਫ਼ਤਾਰ ਕਰ ਲਿਆ ਜਾਵੇਗਾ।
ਪਿਛਲੀ ਖ਼ਬਰ 300 ਰੁਪਏ ਕਿੱਲੋ ਮਹਿੰਗੀ ਹੋਈ ਛੋਟੀ ਇਲਾਇਚੀ ਅਮਰੀਕਾ-ਈਰਾਨ ਜੰਗ ਰੁਕਣ ਤੋਂ ਬਾਅਦ ਵੀ ਕਰਿਆਨੇ ਦੀਆਂ ਕਈ ਚੀਜ਼ਾਂ ਵਿਚ ਤੇਜ਼... ਅਗਲੀ ਖ਼ਬਰ ਐਸ.ਆਈ.ਆਰ. ਨੂੰ ਲੈ ਕੇ ਡਿਪਟੀ ਚੋਣ ਕਮਿਸ਼ਨਰ ਵਲੋਂ ਅਧਿਕਾਰੀਆਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।