20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

300 ਰੁਪਏ ਕਿੱਲੋ ਮਹਿੰਗੀ ਹੋਈ ਛੋਟੀ ਇਲਾਇਚੀ ਅਮਰੀਕਾ-ਈਰਾਨ ਜੰਗ ਰੁਕਣ ਤੋਂ ਬਾਅਦ ਵੀ ਕਰਿਆਨੇ ਦੀਆਂ ਕਈ ਚੀਜ਼ਾਂ ਵਿਚ ਤੇਜ਼ੀ

ਅਜੀਤ ਡੈਸਕ 18-06-2026
ਸ਼ਿਵ ਸ਼ਰਮਾ

ਜਲੰਧਰ, 17 ਜੂਨ-ਅਮਰੀਕਾ-ਈਰਾਨ ਜੰਗ ਖ਼ਤਮ ਹੋਣ ਤੋਂ ਬਾਅਦ ਜਿੱਥੇ ਕੀਮਤਾਂ ਵਿਚ ਕਮੀ ਆਉਣੀ ਚਾਹੀਦੀ ਸੀ ਪਰ ਉੱਥੇ ਹੁਣ ਕਰਿਆਨੇ ਸਮੇਤ ਕਈ ਚੀਜ਼ਾਂ ਦੀਆਂ ਕੀਮਤਾਂ ਵਿਚ ਤੇਜ਼ੀ ਆ ਗਈ ਹੈ ਜਿਸ ਨਾਲ ਲੋਕਾਂ ਦੇ ਰਸੋਈ ਦਾ ਬਜਟ ਵਿਗੜ ਸਕਦਾ ਹੈ। ਜਿੱਥੇ ਲੋਕ ਹੁਣ ਜੰਗ ਦੇ ਖ਼ਤਮ ਹੋਣ ‘ਤੇ ਰਾਹਤ ਮਹਿਸੂਸ ਕਰ ਰਹੇ ਹਨ ਪਰ ਹੁਣ ਕਈ ਚੀਜ਼ਾਂ ਦੀਆਂ ਕੀਮਤਾਂ ਵਧਣ ਨਾਲ ਲੋਕਾਂ ਨੂੰ ਝਟਕਾ ਲੱਗਾ ਹੈ। ਜਿਹੜੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਹਨ। ਉਨ੍ਹਾਂ ਵਿਚ ਆਮ ਲੋਕਾਂ ਦੇ ਕੰਮ ਆਉਣ ਵਾਲੀ ਛੋਟੀ ਇਲਾਇਚੀ ਹੈ। ਕੁੱਝ ਦਿਨ ਵਿਚ ਹੀ ਇਸ ਦੀ ਕੀਮਤ 300 ਰੁਪਏ ਪ੍ਰਤੀ ਕਿੱਲੋ ਮਹਿੰਗੀ ਹੋਈ ਹੈ। ਛੋਟੀ ਇਲਾਇਚੀ ਪਹਿਲਾਂ 3400 ਰੁਪਏ ਕਿੱਲੋ ਸੀ ਤੇ ਹੁਣ ਇਹ 3700 ਰੁਪਏ ਕਿੱਲੋ ਪੁੱਜ ਗਈ ਹੈ। ਛੋਟੀ ਇਲਾਇਚੀ 300 ਰੁਪਏ ਕਿੱਲੋ ਮਹਿੰਗੀ ਹੋਣ ਨੂੰ ਕਾਰੋਬਾਰੀ ਵੱਡੀ ਗੱਲ ਨਹੀਂ ਮੰਨ ਰਹੇ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਐਨੀ ਕੀਮਤ ਤਾਂ ਕਈ ਵਾਰ ਘਟਦੀ ਵਧਦੀ ਰਹਿੰਦੀ ਹੈ ਪਰ ਦੋ ਦਿਨ ਵਿਚ ਛੋਟੀ ਇਲਾਇਚੀ 300 ਰੁਪਏ ਕਿੱਲੋ ਮਹਿੰਗੀ ਹੋਣ ਨਾਲ ਲੋਕਾਂ ਨੂੰ ਜ਼ਰੂਰ ਪ੍ਰੇਸ਼ਾਨੀ ਹੋਣ ਵਾਲੀ ਹੈ। ਕਰਿਆਨੇ ਦੀਆਂ ਹੋਰ ਜਿਹੜੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਹਨ। ਉਨਾਂ ਵਿਚ ਜ਼ੀਰਾ 230 ਰੁਪਏ ਕਿੱਲੋ ਤੋਂ 250 ਰੁਪਏ ਮਹਿੰਗਾ ਹੋ ਗਿਆ ਹੈ। ਧਨੀਆ 142 ਰੁਪਏ ਕਿੱਲੋ ਤੋਂ 162 ਰੁਪਏ ਕਿੱਲੋ ਹੋ ਗਿਆ ਹੈ। ਸੌਂਫ 180 ਰੁਪਏ ਕਿੱਲੋ ਤੋਂ 190 ਰੁਪਏ ਕਿੱਲੋ ਮਹਿੰਗੀ ਹੋਈ ਹੈ । ਇਹ ਤੇਜ਼ੀ ਥੋਕ ਬਾਜ਼ਾਰ ਵਿਚ ਦਰਜ ਕੀਤੀ ਗਈ ਹੈ ਜਦਕਿ ਪਰਚੂਨ ਬਾਜ਼ਾਰ ਵਿਚ ਇਹ ਚੀਜ਼ਾਂ ਹੋਰ ਮਹਿੰਗੀਆਂ ਹੋਣ ਵਾਲੀਆਂ ਹਨ । ਕਰਿਆਨੇ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਧਣ ਤੋਂ ਲੋਕ ਵੀ ਹੈਰਾਨ ਹਨ ਕਿ ਇਕ ਪਾਸੇ ਤਾਂ ਪੱਛਮੀ ਏਸ਼ੀਆ ਦਾ ਸੰਕਟ ਹੱਲ ਹੋ ਗਿਆ ਹੈ ਪਰ ਦੂਜੇ ਪਾਸੇ ਕੀਮਤਾਂ ਵਧ ਗਈਆਂ ਹਨ । ਕਾਰੋਬਾਰੀ ਹਲਕਿਆਂ ਦਾ ਕਹਿਣਾ ਹੈ ਕਿ ਇਨ੍ਹਾਂ ਚੀਜ਼ਾਂ ਦੀ ਕੀਮਤਾਂ ਇਸ ਕਰਕੇ ਵਧੀਆ ਹਨ ਕਿਉਂਕਿ ਫਰਵਰੀ ਮਹੀਨੇ ਤੋਂ ਜੰਗ ਕਾਰਨ ਚੀਜ਼ਾਂ ਦੀ ਬਰਾਮਦ ਬੰਦ ਹੋ ਗਈ ਸੀ ਤੇ ਹੁਣ ਜੰਗ ਖ਼ਤਮ ਹੋਣ ਤੋਂ ਬਾਅਦ ਚੀਜ਼ਾਂ ਦੀ ਬਰਾਮਦ ਖੁੱਲਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ। ਅਮਰੀਕਾ ਤੇ ਈਰਾਨ ਵਿਚਕਾਰ ਜੰਗ ਸ਼ੁਰੂ ਹੋਣ ਵੇਲੇ ਬਰਾਮਦ ਬੰਦ ਹੋਣ ਨਾਲ ਤੋਂ ਬਾਅਦ ਜਦੋਂ ਬਾਸਮਤੀ ਚੌਲਾਂ ਦੀਆਂ ਕੀਮਤਾਂ 20 ਰੁਪਏ ਕਿੱਲੋ ਤੋਂ ਜ਼ਿਆਦਾ ਡਿਗ ਗਈਆਂ ਸੀ ਪਰ ਹੁਣ ਜੰਗ ਬੰਦ ਹੋਣ ਤੋਂ ਬਾਅਦ ਬਾਸਮਤੀ ਦੇ ਬਰਾਮਦਕਾਰਾਂ ਦੇ ਚਿਹਰੇ ਵੀ ਖਿੜੇ ਹਨ।
ਪਿਛਲੀ ਖ਼ਬਰ ਹੜਤਾਲ ਕਾਰਨ ਲਹਿਰਾ ਮੁਹੱਬਤ ਤਾਪ ਘਰ ਦੇ ਇੱਕ ਯੂਨਿਟ ਦਾ ਬਿਜਲੀ ਉਤਪਾਦਨ ਠੱਪ 15 ਜੂਨ ਤੋਂ ਕੋਲੇ ਦੇ ਭਰੇ ਰੇਲ ਦੇ ਡੱਬੇ... ਅਗਲੀ ਖ਼ਬਰ ਜ਼ਮੀਨੀ ਝਗੜੇ ਨੂੰ ਲੈ ਕੇ ਚੱਲੀ ਗੋਲੀ ਨਾਲ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।