20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਹੜਤਾਲ ਕਾਰਨ ਲਹਿਰਾ ਮੁਹੱਬਤ ਤਾਪ ਘਰ ਦੇ ਇੱਕ ਯੂਨਿਟ ਦਾ ਬਿਜਲੀ ਉਤਪਾਦਨ ਠੱਪ 15 ਜੂਨ ਤੋਂ ਕੋਲੇ ਦੇ ਭਰੇ ਰੇਲ ਦੇ ਡੱਬੇ ਖ਼ਾਲੀ ਨਾ ਹੋਣ ਕਾਰਨ ਪਾਵਰਕਾਮ ਨੂੰ ਜੁਰਮਾਨਾ ਪੈਣ ਲੱਗਾ

ਅਜੀਤ ਡੈਸਕ 18-06-2026
ਲਹਿਰਾ ਮੁਹੱਬਤ, 17 ਜੂਨ (ਸੁਖਪਾਲ ਸਿੰਘ ਸੁੱਖੀ): ਸੂਬੇ ਦੇ 3 ਸਰਕਾਰੀ ਤਾਪ ਬਿਜਲੀ ਘਰਾਂ ਦੇ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਦੀ ਮੁਕੰਮਲ ਹੜਤਾਲ ਕਾਰਨ ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਦੇ 210 ਮੈਗਾਵਾਟ ਦੇ ਇੱਕ ਯੂਨਿਟ ਦਾ ਬਿਜਲੀ ਉਤਪਾਦਨ ਠੱਪ ਹੋ ਗਿਆ ਤੇ ਕੋਲ ਪਲਾਂਟ ਲਹਿਰਾ ਮੁਹੱਬਤ ‘ਚ 15 ਜੂਨ ਤੋਂ ਕੋਲੇ ਦੇ ਭਰੇ ਰੇਲਵੇ ਰੈਕ ਖ਼ਾਲੀ ਨਾ ਹੋਣ ਕਾਰਨ ਪਾਵਰਕਾਮ ਨੂੰ ਕਰੀਬ 1.50 ਲੱਖ ਜੁਰਮਾਨਾ ਪੈਣ ਦਾ ਪਤਾ ਲੱਗਾ ਹੈ। ਹੁਣ ਠੇਕਾ ਮੁਲਾਜ਼ਮਾਂ ਦੀ ਹੜਤਾਲ ਦਾ ਪ੍ਰਭਾਵ ਸ਼ੁਰੂ ਹੋ ਗਿਆ ਤੇ ਜਿਸ ਨੂੰ ਮੈਨੇਜਮੈਂਟ ਵਲੋਂ ਲਕੋਇਆ ਜਾ ਰਿਹਾ ਹੈ। ਇਸ ਸਮੇਂ ਰੋਪੜ ਥਰਮਲ ਦੇ 3 ਯੂਨਿਟ ਬਿਜਲੀ ਉਤਪਾਦਨ ਕਰ ਰਹੇ ਹਨ ਤੇ ਇੱਕ ਯੂਨਿਟ ਬੋਆਇਲਰ ਲੀਕੇਜ਼ ਕਾਰਨ ਬੰਦ ਸੀ। ਪਤਾ ਲੱਗਾ ਹੈ ਕਿ ਜਿਸ ਨੂੰ ਠੀਕ ਕਰਨ ਮਗਰੋਂ ਠੇਕਾ ਮੁਲਾਜ਼ਮਾਂ ਦੀ ਕਮੀ ਕਾਰਨ ਮੁੜ ਚਾਲੂ ਨਹੀਂ ਕੀਤਾ ਜਾ ਸਕਿਆ ਤੇ ਗੋਇੰਦਵਾਲ ਥਰਮਲ ਦਾ ਇੱਕ ਯੂਨਿਟ ਉਤਪਾਦਨ ਕਰ ਰਿਹਾ ਹੈ ਤੇ ਇੱਕ ਯੂਨਿਟ ਬੰਦ ਹੈ। ਪੈਡੀ ਸੀਜ਼ਨ ਤੇ ਗਰਮੀ ਕਾਰਨ ਅੱਜ ਸੂਬੇ ‘ਚ ਬਿਜਲੀ ਦੀ ਮੰਗ 15717.84 ਮੈਗਾਵਾਟ ਨੂੰ ਪੂਰਾ ਕਰਨ ਲਈ ਜਿੱਥੇ ਪਾਵਰਕਾਮ ਦੇ ਆਪਣੇ 3 ਤੇ 2 ਨਿੱਜੀ ਤਾਪ ਘਰਾਂ ਤੋਂ ਇਲਾਵਾ ਪਣ-ਬਿਜਲੀ ਘਰਾਂ ਨਵਿਆਉਣ ਤੇ ਨਾ ਨਵਿਆਉਣਯੋਗ ਸਰੋਤਾਂ ਤੋਂ 5117 ਮੈਗਾਵਾਟ ਬਿਜਲੀ ਉਤਪਾਦਨ ਸੀ। ਉਥੇ ਬਾਹਰੋਂ 10000 ਹਜ਼ਾਰ ਮੈਗਾਵਾਟ ਤੋਂ ਵਧੇਰੇ ਬਿਜਲੀ ਪ੍ਰਾਪਤ ਕਰਕੇ ਡੰਗ ਟਪਾਇਆ ਜਾ ਰਿਹਾ ਹੈ। ਇਸ ਸੰਬੰਧੀ ਯੂਨਿਟ ‘ਚ ਆਈ ਤਕਨੀਕੀ ਖ਼ਰਾਬੀ ਬਾਰੇ ਪੁਖ਼ਤਾ ਜਾਣਕਾਰੀ ਦੇਣ ਤੋਂ ਪਾਵਰਕਾਮ ਦੀ ਮੈਨੇਜਮੈਂਟ ਭੱਜਣ ਲੱਗੀ ਹੈ। ਕੋਈ ਜ਼ਿੰਮੇਵਾਰ ਅਧਿਕਾਰੀ ਫ਼ੋਨ ਨਹੀਂ ਚੁੱਕ ਰਿਹਾ, ਕਿਉਂਕਿ ਇਸ ਸਥਿਤੀ ਵਿਚ ਸਰਕਾਰੀ ਮਸ਼ੀਨਰੀ ਦਾ ਵੱਡਾ ਨੁਕਸਾਨ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਦੀ ਇਸ ਅੜੀਅਲ ਨੀਤੀ ਕਾਰਨ ਹੋ ਰਿਹਾ ਹੈ। ਦੂਜੇ ਪਾਸੇ ਥਰਮਲਾਂ ਦੇ ਸਮੂਹ ਆਊਟ ਸੋਰਸਡ ਠੇਕਾ ਮੁਲਾਜ਼ਮ ਮੈਨੇਜਮੈਂਟ ਤੇ ਸਰਕਾਰ ਨਾਲ ਹੋਏ ਵਾਅਦੇ ਅਨੁਸਾਰ ਨੋਟੀਫ਼ਿਕੇਸ਼ਨ ਜਾਰੀ ਤੇ ਨਿਯੁਕਤੀ ਪੱਤਰ ਦੇਣ ਦੀ ਮੰਗ ਨੂੰ ਲੈ ਕੇ ਹੜਤਾਲ ‘ਤੇ ਆ ਚੁੱਕੇ ਹਨ।
ਪਿਛਲੀ ਖ਼ਬਰ ਪੰਜਾਬ ਅੰਦਰ ਮੌਨਸੂਨ ਦੀ ਆਮਦ ਤੋਂ ਪਹਿਲਾਂ ਮੁੜ ਹੜ੍ਹਾਂ ਦਾ ਡਰ, ਭਾਖੜਾ ਬੰਨ੍ਹ ਦੇ ਪਾਣੀ ਦਾ ਪੱਧਰ ਖ਼ਤਰੇ ਵੱਲ ਨੂੰ ਵਧਿਆ... ਅਗਲੀ ਖ਼ਬਰ 300 ਰੁਪਏ ਕਿੱਲੋ ਮਹਿੰਗੀ ਹੋਈ ਛੋਟੀ ਇਲਾਇਚੀ ਅਮਰੀਕਾ-ਈਰਾਨ ਜੰਗ ਰੁਕਣ ਤੋਂ ਬਾਅਦ ਵੀ ਕਰਿਆਨੇ ਦੀਆਂ ਕਈ ਚੀਜ਼ਾਂ ਵਿਚ ਤੇਜ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।