20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਜੋਆਲੂਕਾਸ ਨੇ ਦੇਸ਼ ਭਰ ’ਚ ਖੂਨਦਾਨ ਕੈਂਪਾਂ ਨਾਲ ਵਿਸ਼ਵ ਖੂਨਦਾਨ ਦਿਵਸ ਮਨਾਇਆ

ਅਜੀਤ ਡੈਸਕ 18-06-2026
ਥ੍ਰਿਸੂਰ, 17 ਜੂਨ (ਅ.ਬ.)-ਜੋਆਲੂਕਾਸ ਗਰੁੱਪ ਨੇ ਬੁੱਧਵਾਰ ਨੂੰ ਵਿਸ਼ਵ ਖੂਨਦਾਨ ਦਿਵਸ ਮਨਾਉਣ ਲਈ ਦੇਸ਼ ਭਰ ‘ਚ ਆਪਣੇ ਸ਼ੋਅਰੂਮਾਂ ਵਿਚ ਖੂਨਦਾਨ ਕੈਂਪ ਲਗਾਏ| ਦੇਸ਼ ਵਿਆਪੀ ਖੂਨਦਾਨ ਮੁਹਿੰਮ ਦੀ ਅਗਵਾਈ ਜੋਆਲੂਕਾਸ ਫਾਊਂਡੇਸ਼ਨ ਦੁਆਰਾ ਕੀਤੀ ਗਈ, ਜੋ ਕਿ ਗਰੁੱਪ ਦੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਸ਼ਾਖਾ ਹੈ ਤੇ ਇਸ ‘ਚ ਕਰਮਚਾਰੀਆਂ ਦੀ ਭਾਗੀਦਾਰੀ ਦੇਖਣ ਨੂੰ ਮਿਲੀ| ਥ੍ਰਿਸੂਰ ਵਿਚ ਜੋਆਲੂਕਾਸ ਕਾਰਪੋਰੇਟ ਦਫਤਰ ਵਿਖੇ ਲਗਾਏ ਖੂਨਦਾਨ ਕੈਂਪ ਦਾ ਉਦਘਾਟਨ ਜੋਆਲੂਕਾਸ ਗਰੁੱਪ ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਡਾ. ਜੋਆਲੂਕਾਸ ਨੇ ਕੀਤਾ| ਇਸ ਮੌਕੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਮਾਨਵਤਾਵਾਦੀ ਕੰਮਾਂ ‘ਚੋਂ ਇਕ ਹੈ, ਜੋ ਜਾਨਾਂ ਬਚਾਉਣ ਦੇ ਸਮਰੱਥ ਹੈ| ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਕਿ ਗਰੁੱਪ ਭਾਰਤ ਭਰ ਵਿਚ ਕੈਂਪ ਲਗਾਉਣ ਦੇ ਯੋਗ ਹੋਇਆ ਹੈ, ਜਿਸ ਨਾਲ ਸਵੈ-ਇੱਛਤ ਖੂਨਦਾਨ ਰਾਹੀਂ ਹਜ਼ਾਰਾਂ ਲੋਕਾਂ ਨੂੰ ਲਾਭ ਪਹੁੰਚਿਆ ਹੈ| ਇੰਡੀਅਨ ਮੈਡੀਕਲ ਐਸੋਸੀਏਸ਼ਨ ਬਲੱਡ ਬੈਂਕ ਦੇ ਡਾਇਰੈਕਟਰ ਡਾ. ਗੋਪੀਨਾਥ; ਆਈਐਮਏ ਜ਼ਿਲ੍ਹਾ ਕਨਵੀਨਰ ਡਾ. ਜੋਸਫ਼ ਜਾਰਜ; ਜੋਆਲੂਕਾਸ ਗਰੁੱਪ ਦੇ ਡਾਇਰੈਕਟਰ ਜੌਲੀ ਜੋਆਲੂਕਾਸ ਤੇ ਸਮੂਹ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ|
ਪਿਛਲੀ ਖ਼ਬਰ ਡਾ. ਰਾਜੂ ਨੇ ਭਗਵੰਤ ਮਾਨ ਮਾਮਲੇ ਦੀ ਸੀ.ਬੀ.ਆਈ. ਜਾਂਚ ਲਈ ਰਾਜਪਾਲ ਨੂੰ ਲਿਖਿਆ ਪੱਤਰ ਅਗਲੀ ਖ਼ਬਰ ਪੰਜਾਬ ਅੰਦਰ ਮੌਨਸੂਨ ਦੀ ਆਮਦ ਤੋਂ ਪਹਿਲਾਂ ਮੁੜ ਹੜ੍ਹਾਂ ਦਾ ਡਰ, ਭਾਖੜਾ ਬੰਨ੍ਹ ਦੇ ਪਾਣੀ ਦਾ ਪੱਧਰ ਖ਼ਤਰੇ ਵੱਲ ਨੂੰ ਵਧਿਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।