21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਅਮਰਿੰਦਰ ਪਾਲ ਸਿੰਘ ਦੀ ਏਸ਼ੀਅਨ ਵਾਲੀਬਾਲ ਕਨਫੈਡਰੇਸ਼ਨ ਕੱਪ ਲਈ ਚੋਣ ਹੋਈ

ਅਜੀਤ ਡੈਸਕ 18-06-2026
ਪਟਿਆਲਾ, 17 ਜੂਨ (ਕੁਲਵੀਰ ਸਿੰਘ ਧਾਲੀਵਾਲ)-ਨੌਜਵਾਨ ਖਿਡਾਰੀ ਅਮਰਿੰਦਰ ਪਾਲ ਸਿੰਘ ਦੀ 20 ਜੂਨ ਤੋਂ 28 ਜੂਨ ਤੱਕ ਅਹਿਮਦਾਬਾਦ ਗੁਜਰਾਤ ਵਿਖੇ ਹੋਣ ਵਾਲੇ ਏਸ਼ੀਅਨ ਵਾਲੀਬਾਲ ਕਨਫੈਡਰੇਸ਼ਨ (ਏ.ਵੀ.ਸੀ.) ਕੱਪ ਲਈ ਦੇਸ਼ ਦੀ ਨੁਮਾਇੰਦਗੀ ਕਰਨ ਵਾਲੀ ਭਾਰਤੀ ਟੀਮ ਵਿਚ ਚੋਣ ਹੋਈ ਹੈ। ਅਮਰਿੰਦਰ ਪਾਲ ਸਿੰਘ ਦੀ ਖਿਡਾਰੀ ਵਜੋਂ ਯਾਤਰਾ ਦੀ ਸ਼ੁਰੂਆਤ ਸਾਲ 2015 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੋਈ ਸੀ। ਅਮਰਿੰਦਰ ਸਿੰਘ ਨੇ ਆਪਣੇ ਕੋਚ ਅਤੇ ਸਾਬਕਾ ਅਸਿਸਟੈਂਟ ਡਾਇਰੈਕਟਰ ਸਪੋਰਟਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਲ ਸਿੰਘ ਬਰਾੜ ਦੀ ਕੋਚਿੰਗ ਸਦਕਾ ਆਪਣੀ ਖੇਡ ਨੂੰ ਨਿਖਾਰਿਆ । ਪਿੰਡ ਲਹਿਲ ਖੁਰਦ ਜ਼ਿਲ੍ਹਾ ਸੰਗਰੂਰ ਦੇ ਅਮਰਿੰਦਰ ਪਾਲ ਸਿੰਘ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਟੂਰਨਾਮੈਂਟ ਵਿਚ ਸਾਲ 2016, 2017 ਅਤੇ 2018 ਵਿਚ ਲਗਾਤਾਰ ਆਪਣੀ ਸੰਸਥਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਨੁਮਾਇੰਦਗੀ ਕੀਤੀ ਅਤੇ ਉੱਚਤਮ ਪ੍ਰਦਰਸ਼ਨ ਕੀਤਾ। ਇਸ ਉਪਰੰਤ ਅਮਰਿੰਦਰ ਸਿੰਘ ਦੋ ਸਾਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਲੋਂ ਖੇਡਿਆ। ਇਸ ਉਪਰੰਤ ਅਮਰਿੰਦਰ ਸਿੰਘ ਨੂੰ ਸੀਨੀਅਰ ਰਾਸ਼ਟਰੀ ਬਾਲੀਵਾਲ ਚੈਂਪੀਅਨਸ਼ਿਪ ਵਿਚ ਆਪਣੇ ਰਾਜ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ। ਜਨਵਰੀ 26 ਵਿੱਚ ਰਾਸ਼ਟਰੀ ਵਾਲੀਬਾਲ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਮਰਿੰਦਰ ਸਿੰਘ ਨੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਰਾਸ਼ਟਰੀ ਖੇਡਾਂ ਵਿਚ ਸਫਲਤਾ ਤੋਂ ਬਾਅਦ ਹੁਣ ਅਮਰਿੰਦਰ ਸਿੰਘ ਨੂੰ ਏਸ਼ੀਅਨ ਵਾਲੀਬਾਲ ਕਨਫੈਡਰੇਸ਼ਨ (ਏ.ਵੀ.ਸੀ.) ਕੱਪ ਵਿਚ ਭਾਗ ਲੈਣ ਵਾਲੀ ਭਾਰਤੀ ਟੀਮ ਵਿਚ ਦੇਸ਼ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ ਹੈ।
ਪਿਛਲੀ ਖ਼ਬਰ ਅੰਮ੍ਰਿਤਸਰ ਰੇਲਵੇ ਸਟੇਸ਼ਨ ਚੈਰੀ ਵਰਗੇ ਨਾਸ਼ਵਾਨ ਫਲਾਂ ਦੀ ਬੁਕਿੰਗ ਲਈ ਇਕ ਪ੍ਰਮੁੱਖ ਹੱਬ ਵਜੋਂ ਉਭਰਿਆ ਅਗਲੀ ਖ਼ਬਰ ਉਦਾਸੀਨ ਆਸ਼ਰਮ ਗੋਪਾਲ ਨਗਰ ਵਿਖੇ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।