21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਉਦਾਸੀਨ ਆਸ਼ਰਮ ਗੋਪਾਲ ਨਗਰ ਵਿਖੇ ਗੁਰਮਤਿ ਸਮਾਗਮ ਕਰਵਾਇਆ

ਅਜੀਤ ਡੈਸਕ 18-06-2026
ਜਲੰਧਰ, 17 ਜੂਨ (ਐੱਮ. ਐੱਸ. ਲੋਹੀਆ) - ਬ੍ਰਹਮਲੀਨ ਸੁਆਮੀ ਈਸ਼ਵਰ ਦਾਸ ਸ਼ਾਸਤਰੀ ਜੀ ਦੇ 81ਵੇਂ ਜਨਮ ਦਿਹਾੜੇ ਮੌਕੇ ਉਦਾਸੀਨ ਆਸ਼ਰਮ, ਪ੍ਰੀਤਮ ਭਵਨ, ਗੋਪਾਲ ਨਗਰ, ਜਲੰਧਰ ਵਿਖੇ ਰਾਤਰੀ ਦੇ ਵਿਸ਼ੇਸ਼ ਦੀਵਾਨ ਸਜਾਏ ਗਏ। ਆਸ਼ਰਮ ਪ੍ਰਬੰਧਕ ਮਹਾਂਮੰਡਲੇਸ਼ਵਰ ਸੁਆਮੀ ਸ਼ਾਂਤਾਨੰਦ ਉਦਾਸੀਨ ਦੇ ਉਪਰਾਲੇ ਸਦਕਾ ਕਰਵਾਏ ਗਏ ਇਨ੍ਹਾਂ ਗੁਰਮਤਿ ਸਮਾਗਮਾਂ ਦੌਰਾਨ ਭਾਈ ਸਿਮਰਪ੍ਰੀਤ ਸਿੰਘ (ਹਜ਼ੂਰੀ ਰਾਗੀ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ) ਨੇ ਕੀਰਤਨ ਦੀ ਛਹਿਬਰ ਲਗਾਈ। ਸੁਆਮੀ ਸ਼ਾਂਤਾਨੰਦ ਸ਼ਾਸਤਰੀ ਜੀ ਨੇ ਸੁਆਮੀ ਈਸ਼ਵਰ ਦਾਸ ਸ਼ਾਸਤਰੀ ਜੀ ਦੇ ਜੀਵਨ ਦੀਆਂ ਘਟਨਾਵਾਂ ਅਤੇ ਅਧਿਆਤਮਿਕ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਸਮਾਗਮ ਦੌਰਾਨ ਭਾਈ ਬ੍ਰਹਮਜੋਤ ਸਿੰਘ ਦੇ ਜਥੇ ਵਲੋਂ ਵੀ ਕੀਰਤਨ ਦੀ ਹਾਜ਼ਰੀ ਭਰੀ ਗਈ। ਪ੍ਰਸਿੱਧ ਕਥਾਵਚਾਕ ਗਿਆਨੀ ਗੁਰਮੀਤ ਸਿੰਘ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ। ਉਨ੍ਹਾਂ ਸੰਗਤ ਨੂੰ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਬਸਤੀ ਸ਼ੇਖ ’ਚ ਚੱਲ ਰਹੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਬਾਰੇ ਜਾਣੂ ਕਰਵਾਇਆ ਅਤੇ ਪ੍ਰਧਾਨ ਗੁਰਕਿ੍ਰਪਾਲ ਸਿੰਘ ਵਲੋਂ ਸੰਗਤ ਨੂੰ ਸਮਾਗਮਾਂ ’ਚ ਹਾਜ਼ਰੀ ਭਰਨ ਦੀ ਬੇਨਤੀ ਕੀਤੀ। ਸੁਆਮੀ ਸ਼ਾਂਤਾਨੰਦ ਸ਼ਾਸਤਰੀ ਨੇ ਸਮਾਗਮ ’ਚ ਦੂਰੋਂ ਨੇੜਿਉਂ ਚੱਲ ਕੇ ਆਈ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਬਾਬਾ ਰਾਮ ਦਾਸ, ਬਾਬਾ ਚਰਨ ਦਾਸ, ਦਵਿੰਦਰ ਸਿੰਘ ਰਹੇਜਾ, ਸਤਿੰਦਰਪਾਲ ਸਿੰਘ ਛਾਬੜਾ, ਗੁਰਸ਼ਰਨ ਸਿੰਘ, ਅਮਰਜੀਤ ਸਿੰਘ ਅਮਰੀ, ਸੁਰਿੰਦਰ ਸੈਣੀ, ਗੁਰਦੀਪ ਸਿੰਘ ਕਾਲੜਾ, ਚਰਨਜੀਤ ਸਿੰਘ ਮਿੰਟਾ, ਗੁਰਿੰਦਰ ਪਾਲ ਸਿੰਘ ਮਝੈਲ, ਅਮਰਜੀਤ ਸਿੰਘ ਮੱਕੜ, ਬਿੱਟੂ ਵਧਵਾ, ਬਾਬੂ ਹਰਬੰਸ ਲਾਲ, ਅਵਤਾਰ ਸਿੰਘ, ਜਸਬੀਰ ਸਿੰਘ (ਗੋਪਾਲ ਨਗਰ), ਦਲਜੀਤ ਸਿੰਘ ਬੇਦੀ, ਹਰਪ੍ਰੀਤ ਸਿੰਘ (ਅੰਮਿ੍ਤ ਕੰਪਿਊਟਰ) ਅਤੇ ਸ਼ਹਿਰ ਦੇ ਹੋਰ ਪਤਵੰਤੇ ਵੱਡੀ ਗਿਣਤੀ ’ਚ ਪਹੁੰਚੇ ਹੋਏ ਸਨ।
ਪਿਛਲੀ ਖ਼ਬਰ ਅਮਰਿੰਦਰ ਪਾਲ ਸਿੰਘ ਦੀ ਏਸ਼ੀਅਨ ਵਾਲੀਬਾਲ ਕਨਫੈਡਰੇਸ਼ਨ ਕੱਪ ਲਈ ਚੋਣ ਹੋਈ ਅਗਲੀ ਖ਼ਬਰ ਟ੍ਰੈਫਿਕ ਪੁਲਿਸ ਵਲੋਂ 52 ਦੇ ਕਰੀਬ ਜ਼ਬਤ ਥ੍ਰੀ-ਵ੍ਹੀਲਰਾਂ ਦੀ 4.50 ਲੱਖ ’ਚ ਹੋਈ ਨਿਲਾਮੀ ਕਮਿਸ਼ਨਰੇਟ ਪੁਲਿਸ ਦੀ 6 ਮੈਂਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।