ਅੰਮ੍ਰਿਤਸਰ, 17 ਜੂਨ (ਸੁਰਿੰਦਰ ਕੋਛੜ)-ਅਮਰੀਕਾ-ਈਰਾਨ ਸਮਝੌਤੇ ਬਾਰੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਐਲਾਨ ਕੀਤਾ ਹੈ ਕਿ ਪਾਕਿ ਦੀ ਵਿਚੋਲਗੀ ਨਾਲ ਦੋਵਾਂ ਮੁਲਕਾਂ ‘ਚ ਸੰਭਵ ਹੋਏ ਸ਼ਾਂਤੀ ਸਮਝੌਤੇ ਦੇ ਨਤੀਜੇ ਵਜੋਂ ਵਿਸ਼ਵ-ਵਿਆਪੀ ਆਰਥਿਕ ਸਥਿਰਤਾ ਦਾ ਲਾਭ ਹਰੇਕ ਪਾਕਿਸਤਾਨੀ ਨਾਗਰਿਕ ਨੂੰ ਮਿਲੇਗਾ । ਈਰਾਨ-ਅਮਰੀਕਾ ਵਿਚਕਾਰ ਸ਼ਾਂਤੀ ਸਮਝੌਤੇ ਬਾਰੇ ਪਾਕਿ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਐਲਾਨ ਕੀਤਾ ਹੈ ਕਿ ਪਾਕਿ 19 ਜੂਨ ਨੂੰ ਸਵਿਟਜ਼ਰਲੈਂਡ ‘ਚ ਸ਼ਾਂਤੀ ਸਮਝੌਤੇ ‘ਤੇ ਦਸਤਖ਼ਤ ਸਮਾਰੋਹ ਦੀ ਮੇਜ਼ਬਾਨੀ ਕਰੇਗਾ । ਦੂਜੇ ਪਾਸੇ, ਕਿਹਾ ਜਾ ਰਿਹਾ ਹੈ ਕਿ ਪਾਕਿ ਨੇ ਹਾਲ ਹੀ ਦੇ ਦਿਨਾਂ ‘ਚ ਕੂਟਨੀਤਕ ਪਹੁੰਚ ਜ਼ਰੂਰ ਪ੍ਰਾਪਤ ਕੀਤੀ ਹੈ, ਪਰ ਇਹ ਕਹਿਣਾ ਅਸੰਭਵ ਹੈ ਕਿ ਉਸ ਨੂੰ ਸਥਾਈ ‘ਸ਼ਾਂਤੀ ਨਿਰਮਾਤਾ’ ਦਾ ਦਰਜਾ ਮਿਲੇਗਾ। ਅਸਲ ਮੁੱਦਾ ਪ੍ਰਮਾਣੂ ਗੱਲਬਾਤ ਹੈ ਤੇ ਇਹ ਬਹੁਤ ਗੁੰਝਲਦਾਰ ਹੈ। ਪਾਕਿਸਤਾਨੀ ਜਾਣਕਾਰਾਂ ਦਾ ਕਹਿਣਾ ਹੈ ਕਿ ਪਾਕਿ ਨੂੰ ਕੂਟਨੀਤਕ ਸਫਲਤਾ ਤੋਂ ਇਲਾਵਾ ਵਿਚੋਲੇ ਦੀ ਭੂਮਿਕਾ ਨਿਭਾਉਣ ਕਰਕੇ ਮਹੱਤਵਪੂਰਨ ਆਰਥਿਕ ਲਾਭ ਵੀ ਮਿਲਣਗੇ।