21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਚੋਣਾਂ ਕਰਕੇ ਜਲਦੀ ਹੀ ਲੋਕਾਂ ਦੇ ਮਨ ਟਟੋਲਦੀਆਂ ਨਜ਼ਰ ਆਉਣਗੀਆਂ ਸਰਵੇਖਣ ਕਰਨ ਵਾਲੀਆਂ ਕੰਪਨੀਆਂ ਸਰਵੇਖਣਾਂ ਦੀਆਂ ਰਿਪੋਰਟਾਂ ਤੋਂ ਬਾਅਦ ਹੀ ਚਾਹਵਾਨਾਂ ਨੂੰ ਟਿਕਟਾਂ ਦੇਣ ’ਤੇ ਰਣਨੀਤੀਆਂ ਬਣਾਉਣ ਦਾ ਕੀਤਾ ਜਾਂਦਾ ਫ਼ੈਸਲਾ

ਅਜੀਤ ਡੈਸਕ 18-06-2026
ਸ਼ਿਵ ਸ਼ਰਮਾ

ਜਲੰਧਰ, 17 ਜੂਨ -ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣ ਕਈ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਹਨ। ਉਂਜ ਵਿਧਾਨ ਸਭਾ ਅਗਲੇ ਸਾਲ ਕਰਵਾਈਆਂ ਜਾਣੀਆਂ ਹਨ ਪਰ ਕੁੱਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਤਾਂ ਇੱਕ ਰੋਡ ਸ਼ੋਅ ਦੌਰਾਨ ਇਹ ਵੀ ਸੰਭਾਵਨਾ ਜ਼ਾਹਿਰ ਕੀਤੀ ਸੀ ਕਿ ਪੰਜਾਬ ਵਿਚ ਨਵੰਬਰ ਮਹੀਨੇ ਵਿਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ ਤਾਂ ਇਸ ਸੰਭਾਵਿਤ ਚੋਣਾਂ ਦੇ ਐਲਾਨ ਨੂੰ ਲੈ ਕੇ ਤਾਂ ਸਿਆਸੀ ਪਾਰਟੀਆਂ ਦੇ ਕੰਨ ਖੜੇ ਹੋ ਗਏ ਲੱਗਦੇ ਹਨ ਜਿਸ ਕਰਕੇ ਪਹਿਲਾਂ ਭਾਜਪਾ ਤੇ ਹੁਣ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਨੂੰ ਦਿੱਲੀ ਸੱਦਿਆ ਗਿਆ ਹੈ। ਇਹ ਸਰਗਰਮੀਆਂ ਆਉਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਬਾਰੇ ਸੰਕੇਤ ਤਾਂ ਦੇ ਰਹੀਆਂ ਹਨ। ਸਿਆਸੀ ਪਾਰਟੀਆਂ ਵਲੋਂ ਚੋਣਾਂ ਤੋਂ ਪਹਿਲਾਂ ਨਾ ਸਿਰਫ਼ ਟਿਕਟਾਂ ਦੇ ਸਹੀ ਹੱਕਦਾਰਾਂ ਬਾਰੇ ਪਤਾ ਕਰਵਾਉਣ ਲਈ ਸਰਵੇਖਣ ਕਰਵਾਏ ਜਾਂਦੇ ਹਨ ਸਗੋਂ ਫ਼ੀਲਡ ਵਿਚ ਆਪਣੀ ਸਰਕਾਰ ਬਾਰੇ ਵੀ ਜਾਣਕਾਰੀ ਲਈ ਜਾਂਦੀ ਹੈ। ਸਰਵੇਖਣ ਕਰਨ ਵਾਲੀਆਂ ਕੰਪਨੀਆਂ ਦੀਆਂ ਰਿਪੋਰਟਾਂ ਦੇ ਆਧਾਰ ‘ਤੇ ਹੀ ਸਿਆਸੀ ਪਾਰਟੀਆਂ ਵਲੋਂ ਟਿਕਟਾਂ ਦਿੱਤੀਆਂ ਜਾਂਦੀਆਂ ਹਨ। ਸਿਆਸੀ ਪਾਰਟੀਆਂ ਲਈ ਜਿਹੜੇ ਕਮਜ਼ੋਰ ਹਲਕੇ ਹੁੰਦੇ ਹਨ ਜਾਂ ਪਾਰਟੀ ਦਾ ਕੋਈ ਸਿਆਸੀ ਨੁਕਸਾਨ ਹੁੰਦਾ ਹੋਵੇ ਤਾਂ ਉਸ ਬਾਰੇ ਵੀ ਰਿਪੋਰਟਾਂ ਲੈ ਕੇ ਪਾਰਟੀਆਂ ਵਲੋਂ ਨੁਕਸਾਨ ਨੂੰ ਠੀਕ ਕਰਨ ਲਈ ਕੰਮ ਕੀਤੇ ਜਾਂਦੇ ਹਨ। ਆਉਣ ਵਾਲੇ ਸਮੇਂ ਵਿਚ ਸੂਬੇ ਵਿਚ ਇਸ ਤਰਾਂ ਦੀਆਂ ਸਰਵੇਖਣ ਕਰਨ ਵਾਲੀਆਂ ਕੰਪਨੀਆਂ ਦੀਆਂ ਸਰਗਰਮੀਆਂ ਦੇਖੀਆਂ ਜਾ ਸਕਦੀਆਂ ਹਨ। ਸਿਆਸੀ ਪਾਰਟੀਆਂ ਦੀ ਲੋਕਾਂ ਵਿਚ ਸਾਖ ਹੋਣ ਤੋਂ ਲੈ ਕੇ ਚਾਹਵਾਨਾਂ ਨੂੰ ਟਿਕਟਾਂ ਦੇਣ ਤੱਕ ਸਰਵੇਖਣ ਕਰਨ ਵਾਲੀਆਂ ਕੰਪਨੀਆਂ ਦੀ ਭੂਮਿਕਾ ਕਾਫ਼ੀ ਅਹਿਮ ਹੁੰਦੀ ਹੈ। ਕੁੱਝ ਸਿਆਸੀ ਪਾਰਟੀਆਂ ਤਾਂ ਇਸ ਬਾਰੇ ਪਹਿਲਾਂ ਹੀ ਕੁੱਝ ਗੇੜ ਸਰਵੇਖਣ ਦਾ ਕਰਵਾ ਚੁੱਕੀਆਂ ਹਨ ਤੇ ਇਸ ਤਰਾਂ ਦੇ ਸਰਵੇਖਣ ਆਉਣ ਵਾਲੇ ਸਮੇਂ ਵਿਚ ਹੋਰ ਵੀ ਚੱਲਦੇ ਰਹਿਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ। ਉੱਧਰ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਵੀ ਆਉਣ ਵਾਲੇ ਸਮੇਂ ਵਿਚ ਪੰਜਾਬ ਦੌਰੇ ਲਗਾਤਾਰ ਹੋਣਗੇ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਤਾਂ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੌਰੇ ‘ਤੇ ਆ ਰਹੇ ਹਨ ਜਦਕਿ ਇਸ ਤੋਂ ਪਹਿਲਾਂ ਦੂਜੀਆਂ ਪਾਰਟੀਆਂ ਦੇ ਆਗੂ ਵੀ ਪੰਜਾਬ ਦੌਰੇ ‘ਤੇ ਆਉਦੇ ਰਹੇ ਹਨ। ਆਮ ਆਦਮੀ ਪਾਰਟੀ ਹਾਈਕਮਾਨ ਦੇ ਸੀਨੀਅਰ ਆਗੂ ਪੰਜਾਬ ਵਿਚ ਪਹਿਲਾਂ ਹੀ ਸਰਗਰਮ ਹਨ ਤਾਂ ਉਨ੍ਹਾਂ ਵਲੋਂ ਕਈ ਸਫਲ ਪ੍ਰੋਗਰਾਮ ਕੀਤੇ ਗਏ ਹਨ। ਦੂਜੀਆਂ ਸਿਆਸੀ ਪਾਰਟੀਆਂ ਵਲੋਂ ਵੀ ਆਉਣ ਵਾਲੇ ਸਮੇਂ ਵਿਚ ਆਪਣੀਆਂ ਸਰਗਰਮੀਆਂ ਨੂੰ ਤੇਜ਼ ਕੀਤੇ ਜਾਣ ਦੀ ਸੰਭਾਵਨਾ ਹੈ। ਪੰਜਾਬ ਭਾਜਪਾ ਵਲੋਂ ਇਸ ਵਾਰ ਪੰਜਾਬ ਦੀਆਂ 117 ਵਿਧਾਨ ਸਭਾ ਹਲਕਿਆਂ ‘ਤੇ ਇਕੱਲਿਆਂ ਚੋਣਾਂ ਲੜਨ ਦੇ ਫ਼ੈਸਲੇ ਤੋਂ ਬਾਅਦ ਸਿਆਸੀ ਪਾਰਟੀਆਂ ਨੂੰ ਵੀ ਆਪਣੀਆਂ ਰਣਨੀਤੀਆਂ ਬਦਲਣ ਲਈ ਮਜ਼ਬੂਰ ਹੋਣਾ ਪਏਗਾ ਕਿਉਂਕਿ ਹੁਣ ਭਾਜਪਾ ਵਲੋਂ ਪੰਜਾਬ ਵਿਚ ਆਪਣੀ ਸਰਕਾਰ ਬਣਾਉਣ ਦੇ ਦਾਅਵੇ ਨੂੰ ਕੋਈ ਹਲਕੇ ਵਿਚ ਨਹੀਂ ਲੈ ਰਿਹਾ ਹੈ।
ਪਿਛਲੀ ਖ਼ਬਰ ਪੰਜਾਬ ਕਾਂਗਰਸ ਲੀਡਰਸ਼ਿਪ ’ਚ ਤਬਦੀਲੀ ਨੂੰ ਲੈ ਕੇ ਨਿਗਰਾਨਾਂ ਵਲੋਂ ਦਿੱਲੀ ਵਿਚ ਦੂਜੇ ਦਿਨ ਮੀਟਿੰਗਾਂ ਪੰਜਾਬ ਕਾਂਗਰਸ ਦੇ... ਅਗਲੀ ਖ਼ਬਰ ਹਰੇਕ ਪਾਕਿਸਤਾਨੀ ਨੂੰ ਮਿਲੇਗਾ ਵਿਸ਼ਵ-ਵਿਆਪੀ ਆਰਥਿਕ ਸਥਿਰਤਾ ਦਾ ਲਾਭ : ਸ਼ਾਹਬਾਜ਼ ਸ਼ਰੀਫ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।