21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਪੰਜਾਬ ਕਾਂਗਰਸ ਲੀਡਰਸ਼ਿਪ ’ਚ ਤਬਦੀਲੀ ਨੂੰ ਲੈ ਕੇ ਨਿਗਰਾਨਾਂ ਵਲੋਂ ਦਿੱਲੀ ਵਿਚ ਦੂਜੇ ਦਿਨ ਮੀਟਿੰਗਾਂ ਪੰਜਾਬ ਕਾਂਗਰਸ ਦੇ ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਕੀਤਾ ਵਿਚਾਰ ਵਟਾਂਦਰਾ

ਅਜੀਤ ਡੈਸਕ 18-06-2026
ਚੰਡੀਗੜ੍ਹ, 17 ਜੂਨ (ਵਿਕਰਮਜੀਤ ਸਿੰਘ ਮਾਨ)- ਕਾਂਗਰਸ ਹਾਈਕਮਾਨ ਵਲੋਂ ਪੰਜਾਬ ਕਾਂਗਰਸੀ ਦੀ ਲੀਡਰਸ਼ਿਪ ਵਿਚ ਸੰਭਾਵਿਤ ਤਬਦੀਲੀ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਬਣਾਈ ਤਿੰਨ ਨਿਗਰਾਨਾਂ ਦੀ ਕਮੇਟੀ ਵਲੋਂ ਅੱਜ ਦਿੱਲੀ ਵਿਖੇ ਪੰਜਾਬ ਕਾਂਗਰਸ ਆਗੂਆਂ ਨਾਲ ਮੀਟਿੰਗਾਂ ਦਾ ਆਗਾਜ਼ ਬੀਤੇ ਕੱਲ੍ਹ ਕਰ ਦਿੱਤਾ ਗਿਆ ਸੀ, ਜੋ ਅੱਜ ਵੀ ਇੰਦਰਾ ਭਵਨ ਵਿਖੇ ਜਾਰੀ ਰਿਹਾ।ਦੂਜੇ ਦਿਨ ਪੰਜਾਬ ਕਾਂਗਰਸ ਦੇ ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਤਿੰਨ ਮੈਂਬਰੀ ਨਿਗਰਾਨ ਕਮੇਟੀ ਵਲੋਂ ਵਿਚਾਰ ਵਟਾਂਦਰਾ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਅੱਜ ਅਜੈ ਮਾਕਨ, ਮੀਨਾਕਸ਼ੀ ਨਟਰਾਜਨ ਅਤੇ ਭਜਨ ਲਾਲ ਯਾਦਵ ਦੀ ਤਿੰਨ ਮੈਂਬਰੀ ਨਿਗਰਾਨ ਕਮੇਟੀ ਵਲੋਂ 70 ਦੇ ਕਰੀਬ ਕਾਂਗਰਸ ਆਗੂਆਂ ਨਾਲ ਵੱਖੋ ਵੱਖਰੇ ਤੌਰ ‘ਤੇ ਗੱਲ ਕਰਦਿਆਂ ਫੀਡਬੈਕ ਲਈ ਗਈ। ਉੱਚ ਪੱਧਰੀ ਸੂਤਰਾਂ ਅਨੁਸਾਰ ਬੀਤੇ ਕੱਲ੍ਹ ਹੋਈ ਮੀਟਿੰਗ ਅਤੇ ਅੱਜ ਹੋਈ ਮੀਟਿੰਗ ਦੌਰਾਨ ਇਹ ਕਾਂਗਰਸ ਦੇ ਸਾਬਕਾ ਪ੍ਰਧਾਨ ਸੰਸਦ ਮੈਂਬਰਾਂ ਅਤੇ ਅੱਜ ਵਿਧਾਇਕਾਂ ਸਾਬਕਾ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਵਲੋਂ ਦਿੱਤੀ ਰਾਏ ਦੇ ਅਧਾਰ ‘ਤੇ ਪੰਜਾਬ ਵਿਚਲੀ ਲੀਡਰਸ਼ਿਪ ਵਿਚ ਵੱਡੀ ਬਦਲਾਅ ਦੀ ਆਹਟ ਸੁਣੀ ਜਾ ਰਹੀ ਹੈ ਅਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਣ ਦੀ ਸੰਭਾਵਨਾ ਦੇ ਚੱਲਦਿਆਂ ਲੀਡਰਸ਼ਿਪ ਵਿਚ ਫੇਰਬਦਲ ਦੇ ਸੰਕੇਤ ਵੀ ਮਿਲੇ ਹਨ। ਅੱਜ ਪੰਜਾਬ ਵਿਚਲੇ ਕਾਂਗਰਸ ਦੇ ਮੌਜੂਦਾ ਅਤੇ ਸਾਬਕਾ ਵਿਧਾਇਕਾਂ ਵਲੋਂ ਆਪੋ-ਆਪਣੀ ਰਾਏ ਤਿੰਨੋ ਨਿਗਰਾਨਾਂ ਅੱਗੇ ਰੱਖ ਦਿੱਤੀ ਗਈ ਹੈ, ਜਿਸ ਵਿਚ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਜਿੱਥੇ ਬਹੁਤੇ ਆਗੂਆਂ ਨੇ ਲੀਡਰਸ਼ਿਪ ਵਿਚ ਤਬਦੀਲੀ ਨੂੰ ਲੈ ਕੇ ਹਾਮੀ ਭਰੀ ਹੈ, ਉੱਥੇ ਕੁੱਝ ਇਕਾ-ਦੁਕਾ ਆਗੂਆਂ ਨੇ ਇਹ ਗੱਲ ਵੀ ਕਮੇਟੀ ਅੱਗੇ ਰੱਖੀ ਹੈ ਕਿ ਲੀਡਰਸ਼ਿਪ ਵਿਚ ਤਬਦੀਲੀ ਕਰਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੇਲੇ ਕੀਤੀ ਤਬਦੀਲੀ ਤੋਂ ਬਾਅਦ ਦੇ ਨਤੀਜਿਆਂ ਨੂੰ ਵੀ ਧਿਆਨ ਵਿਚ ਰੱਖਿਆ ਜਾਵੇ। ਮੀਟਿੰਗ ਤੋਂ ਬਾਅਦ ਸਾਬਕਾ ਉਪ ਮੁੱਖ ਮੰਤਰੀ �.ਪੀ. ਸੋਨੀ ਨੇ ਕਿਹਾ ਕਿ ਪੰਜਾਬ ਵਿਚ ਚੋਣਾਂ ਜਲਦੀ ਹੋਣ ਜਾ ਰਹੀਆਂ ਹਨ। ਸੁਖਵਿੰਦਰ ਸਿੰਘ ਡੈਨੀ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਲੋਕ-ਕਾਹਲੇ ਹਨ । ਦੂਜੇ ਪਾਸੇ ਕੁੱਝ ਸੀਨੀਅਰ ਆਗੂਆਂ ਨੇ ਤਿੰਨ ਮੈਂਬਰੀ ਨਿਗਰਾਨ ਕਮੇਟੀ ਨੂੰ ਇਹ ਰਾਏ ਵੀ ਦਿੱਤੀ ਹੈ ਕਿ ਟਕਸਾਲੀ ਸੀਨੀਅਰ ਕਾਂਗਰਸੀ ਆਗੂਆਂ ਦੀ ਇਕ ਕਮੇਟੀ ਬਣਾਈ ਜਾਵੇ, ਜਿਨ੍ਹਾਂ ਦੀ ਅਗਵਾਈ ਵਿਚ ਉਨ੍ਹਾਂ ਦੇ ਤਜਰਬੇ ਦਾ ਫ਼ਾਇਦਾ ਲੈਂਦੇ ਹੋਏ ਪਾਰਟੀ ਸੂਬੇ ਵਿਚ ਚੋਣਾਂ ਲੜੇ। ਕੁੱਝ ਆਗੂਆਂ ਨੇ ਦਲਿਤ, ਜੱਟ ਸਿੱਖ ਅਤੇ ਹਿੰਦੂ ਚਿਹਰਿਆਂ ਵਿਚ ਸੰਤੁਲਨ ਬਣਾਉਣ ਵਾਲੀਆਂ ਕਮੇਟੀਆਂ ਬਣਾਉਣ ਦੀ ਰਾਏ ਵੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਵੀਰਵਾਰ ਨੂੰ ਵੀ ਤਿੰਨ ਮੈਂਬਰੀ ਨਿਗਰਾਨ ਕਮੇਟੀ ਪੰਜਾਬ ਦੇ ਬਾਕੀ ਰਹਿੰਦੇ ਆਗੂਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀ ਰਾਏ ਲਵੇਗੀ, ਜਿਸ ਮਗਰੋਂ ਕਮੇਟੀ ਵਲੋਂ ਆਪਣੀ ਰਿਪੋਰਟ ਕਾਂਗਰਸ ਹਾਈ ਕਮਾਨ ਨੂੰ ਸੌਂਪ ਦਿੱਤੀ ਜਾਵੇਗੀ। ਦੂਜੇ ਪਾਸੇ ਅੱਜ ਕਮੇਟੀ ਵਲੋਂ ਕਾਂਗਰਸ ਆਗੂਆਂ ਨਾਲ ਕੀਤੀਆਂ ਮੀਟਿੰਗਾਂ ਤੋਂ ਬਾਅਦ ਕੁਝ ਆਗੂਆਂ ਦੇ ਨਾਮ ਨਾਲ ਚਰਚਾ ਵੀ ਛਿੜੀ ਰਹੀ ਕਿ ਉਨ੍ਹਾਂ ਨੂੰ ਪੰਜਾਬ ਕਾਂਗਰਸ ਦੀ ਕਮਾਨ ਮਿਲ ਸਕਦੀ ਹੈ ਅਤੇ ਇਸ ਦੌਰਾਨ ਇਕ ਆਗੂ ਵਲੋਂ ਆਪਣੇ ਹਲਕੇ ਵਿਚ ਫ਼ੋਨ ਵੀ ਖੜਕਾ ਦਿੱਤਾ ਗਿਆ ਕਿ ‘ਤਿਆਰੀ ਕਰ ਲਿ�, ਮੇਰਾ ਨਾਲ ਜਲਦੀ ਐਲਾਨਿਆ ਜਾ ਰਿਹਾ ਹੈ’, ਪਰ ਸੂਚਨਾ ਅਨੁਸਾਰ ਕਾਂਗਰਸ ਹਾਈ ਕਮਾਨ ਅਜੇ ਕੋਈ ਵੀ ਫ਼ੈਸਲਾ ਕਾਹਲੀ ਵਿਚ ਲੈਣ ਦੇ ਰੋਅ ਵਿਚ ਦਿਖਾਈ ਨਹੀਂ ਦੇ ਰਹੀ ਅਤੇ ਕਮੇਟੀ ਵਲੋਂ ਆਪਣੀ ਰਿਪੋਰਟ ਸੌਂਪੇ ਜਾਣ ਤੋਂ ਬਾਅਦ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਹੀ ਕਾਂਗਰਸ ਹਾਈ ਕਮਾਨ ਕੋਈ ਫ਼ੈਸਲਾ ਲਵੇਗੀ ।
ਪਿਛਲੀ ਖ਼ਬਰ ਲਾਲੜੂ ਦੇ ਪਿੰਡ ਘੋਲੂਮਾਜਰਾ ਵਿਖੇ ਭਤੀਜੇ ਨੇ ਚਾਚੇ ਨੂੰ ਮਾਰੀਆਂ ਗੋਲੀਆਂ ਅਗਲੀ ਖ਼ਬਰ ਚੋਣਾਂ ਕਰਕੇ ਜਲਦੀ ਹੀ ਲੋਕਾਂ ਦੇ ਮਨ ਟਟੋਲਦੀਆਂ ਨਜ਼ਰ ਆਉਣਗੀਆਂ ਸਰਵੇਖਣ ਕਰਨ ਵਾਲੀਆਂ ਕੰਪਨੀਆਂ ਸਰਵੇਖਣਾਂ ਦੀਆਂ ਰਿਪੋਰਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।