21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਲਾਲੜੂ ਦੇ ਪਿੰਡ ਘੋਲੂਮਾਜਰਾ ਵਿਖੇ ਭਤੀਜੇ ਨੇ ਚਾਚੇ ਨੂੰ ਮਾਰੀਆਂ ਗੋਲੀਆਂ

ਅਜੀਤ ਡੈਸਕ 18-06-2026
ਡੇਰਾਬੱਸੀ, 17 ਜੂਨ (ਗੁਰਮੀਤ ਸਿੰਘ)-ਲਾਲੜੂ ਦੇ ਪਿੰਡ ਘੋਲੂਮਾਜਰਾ ਵਿਖੇ ਇਕ ਭਤੀਜੇ ਵਲੋਂ ਚਾਚੇ ਨੂੰ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਮਗਰੋਂ ਭਤੀਜਾ ਸਾਹਿਲ ਆਪਣੇ ਜ਼ਖ਼ਮੀ ਚਾਚੇ ਨੂੰ ਉਨ੍ਹਾਂ ਦੀ ਹੀ ਸਫਾਰੀ ਗੱਡੀ ‘ਚ ਲੈ ਕੇ ਫ਼ਰਾਰ ਹੋ ਗਿਆ। ਜ਼ਖ਼ਮੀ ਨੂੰ 5 ਗੋਲੀਆਂ ਲੱਗੀਆਂ ਹਨ। ਸੂਚਨਾ ਮਿਲਣ ‘ਤੇ ਲਾਲੜੂ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖ਼ਮੀ ਦੀ ਪਛਾਣ ਰਾਹੁਲ ਮਲਿਕ ਵਾਸੀ ਐਸ. ਬੀ. ਪੀ. ਹਾਊਸਿੰਗ ਸੁਸਾਇਟੀ ਡੇਰਾਬੱਸੀ ਵਜੋਂ ਹੋਈ ਹੈ। ਰਾਹੁਲ ਮਲਿਕ ਦਾ ਭਤੀਜਾ ਪਾਣੀਪਤ ਦਾ ਰਹਿਣਾ ਵਾਲਾ ਹੈ। ਰਾਹੁਲ ਮਲਿਕ ਦੇ ਘੋਲੂਮਾਜਰਾ ਸਥਿਤ ਸੁਰਕੱਸ਼ਾ ਇਨਕਲੇਵ ਕਾਲੋਨੀ ਵਿਚਲੇ ਦਫ਼ਤਰ ਵਿਖੇ ਸਾਹਿਲ ਨੇ ਸ਼ਾਮ ਦੇ ਕਰੀਬ 7 ਵਜੇ ਗੋਲੀਆਂ ਮਾਰੀਆਂ। ਮੌਕੇ ‘ਤੇ ਭਾਰੀ ਮਾਤਰਾ ਵਿਚ ਖ਼ੂਨ ਡਿੱਗਿਆ ਮਿਲਿਆ, ਜਦਕਿ ਦਫ਼ਤਰ ਦੇ ਸ਼ੀਸ਼ੇ ‘ਤੇ ਵੀ ਗੋਲੀ ਦਾ ਨਿਸ਼ਾਨ ਮਿਲਿਆ ਹੈ। ਸੂਚਨਾ ਮਿਲਣ ‘ਤੇ ਥਾਣਾ ਲਾਲੜੂ ਦੇ ਮੁਖੀ ਯੋਗੇਸ਼ ਕੁਮਾਰ ਤੇ ਲੈਹਲੀ ਚੌਕੀ ਇੰਚਾਰਜ ਐਸ. ਆਈ. ਗੁਰਵਿੰਦਰ ਸਿੰਘ ਵੀ ਮੌਕੇ ‘ਤੇ ਪਹੁੰਚ ਗਏ ਸਨ । ਜਾਂਚ ਕਰਨ ‘ਤੇ ਪਤਾ ਚੱਲਿਆ ਕਿ ਸਾਹਿਲ ਆਪਣੇ ਚਾਚੇ ਨੂੰ ਲੈ ਕੇ ਅੰਬਾਲਾ, ਪਾਣੀਪਤ ਵੱਲ ਫ਼ਰਾਰ ਹੋ ਗਿਆ ਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ ।
ਪਿਛਲੀ ਖ਼ਬਰ ਪਲਾਸਟਿਕ ਕਰੰਸੀ ਨੂੰ ਲੈ ਕੇ ਦੇਸ਼ ਵਿਚ ਚਰਚਾ ਤੇਜ਼ ਆਰ.ਬੀ.ਆਈ. ਨੇ ਅਫ਼ਵਾਹਾਂ ਦਾ ਕੀਤਾ ਖੰਡਨ, ਪਾਲੀਮਰ ਨੋਟਾਂ ਬਾਰੇ ਪ੍ਰਸ... ਅਗਲੀ ਖ਼ਬਰ ਪੰਜਾਬ ਕਾਂਗਰਸ ਲੀਡਰਸ਼ਿਪ ’ਚ ਤਬਦੀਲੀ ਨੂੰ ਲੈ ਕੇ ਨਿਗਰਾਨਾਂ ਵਲੋਂ ਦਿੱਲੀ ਵਿਚ ਦੂਜੇ ਦਿਨ ਮੀਟਿੰਗਾਂ ਪੰਜਾਬ ਕਾਂਗਰਸ ਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।