22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਪਲਾਸਟਿਕ ਕਰੰਸੀ ਨੂੰ ਲੈ ਕੇ ਦੇਸ਼ ਵਿਚ ਚਰਚਾ ਤੇਜ਼ ਆਰ.ਬੀ.ਆਈ. ਨੇ ਅਫ਼ਵਾਹਾਂ ਦਾ ਕੀਤਾ ਖੰਡਨ, ਪਾਲੀਮਰ ਨੋਟਾਂ ਬਾਰੇ ਪ੍ਰਸਤਾਵ ਹਾਲੇ ਵਿਚਾਰ ਅਧੀਨ

ਅਜੀਤ ਡੈਸਕ 18-06-2026
ਮੂਨਕ, 17 ਜੂਨ (ਕੇਵਲ ਸਿੰਗਲਾ) - ਦੇਸ਼ ਵਿਚ ਇੱਕ ਵਾਰ ਫਿਰ ਪਲਾਸਟਿਕ ਜਾਂ ਪਾਲੀਮਰ ਕਰੰਸੀ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਸੋਸ਼ਲ ਮੀਡੀਆ ‘ਤੇ ਪਿਛਲੇ ਕੁਝ ਦਿਨਾਂ ਤੋਂ ਇਹ ਦਾਅਵੇ ਕੀਤੇ ਜਾ ਰਹੇ ਸਨ ਕਿ 30 ਜੂਨ 2026 ਤੋਂ ਭਾਰਤ ਵਿਚ ਕਾਗ਼ਜ਼ੀ ਨੋਟਾਂ ਦੀ ਥਾਂ ਪਲਾਸਟਿਕ ਨੋਟ ਲਾਗੂ ਕਰ ਦਿੱਤੇ ਜਾਣਗੇ। ਇਨ੍ਹਾਂ ਦਾਅਵਿਆਂ ਕਾਰਨ ਆਮ ਲੋਕਾਂ ਵਿਚ ਚਿੰਤਾ ਅਤੇ ਉਲਝਣ ਦਾ ਮਾਹੌਲ ਬਣ ਗਿਆ ਸੀ। ਹਾਲਾਂਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਅਤੇ ਸਰਕਾਰ ਦੀ ਫੈਕਟ-ਚੈੱਕ ਏਜੰਸੀ ਨੇ ਅਜਿਹੀਆਂ ਖ਼ਬਰਾਂ ਨੂੰ ਪੂਰੀ ਤਰ੍ਹਾਂ ਗਲਤ ਕਰਾਰ ਦਿੱਤਾ ਹੈ। ਆਰ.ਬੀ.ਆਈ. ਦੇ ਗਵਰਨਰ ਸੰਜੇ ਮਲਹੋਤਰਾ ਨੇ ਸਪਸ਼ਟ ਕੀਤਾ ਹੈ ਕਿ ਪਾਲੀਮਰ ਕਰੰਸੀ ਦਾ ਮਾਮਲਾ ਹਾਲੇ ਸਿਰਫ਼ ਵਿਚਾਰ ਅਧੀਨ ਹੈ ਅਤੇ ਇਸ ਸਬੰਧੀ ਕੋਈ ਅੰਤਿਮ ਫ਼ੈਸਲਾ ਨਹੀਂ ਕੀਤਾ ਗਿਆ।
ਕੀ ਹੁੰਦੀ ਹੈ ਪਾਲੀਮਰ ਕਰੰਸੀ?
ਪਾਲੀਮਰ ਕਰੰਸੀ ਇੱਕ ਵਿਸ਼ੇਸ਼ ਕਿਸਮ ਦੇ ਮਜ਼ਬੂਤ ਅਤੇ ਲਚਕੀਲੇ ਪਲਾਸਟਿਕ ਸਮੱਗਰੀ ਤੋਂ ਬਣਾਈ ਜਾਂਦੀ ਹੈ। ਇਹ ਰਵਾਇਤੀ ਕਾਗ਼ਜ਼ੀ ਨੋਟਾਂ ਨਾਲੋਂ ਕਾਫ਼ੀ ਟਿਕਾਊ ਹੁੰਦੀ ਹੈ ਅਤੇ ਇਸ ਵਿਚ ਪਾਰਦਰਸ਼ੀ ਵਿੰਡੋ, ਹੋਲੋਗ੍ਰਾਮ, ਮਾਈਕ੍ਰੋ ਪ੍ਰਿੰਟਿੰਗ ਅਤੇ ਹੋਰ ਉੱਚ ਪੱਧਰੀ ਸੁਰੱਖਿਆ ਵਿਸ਼ੇਸ਼ਤਾਵਾਂ ਸ਼ਾਮਿਲ ਕੀਤੀਆਂ ਜਾ ਸਕਦੀਆਂ ਹਨ। ਇਸ ਕਾਰਨ ਅਜਿਹੇ ਨੋਟਾਂ ਦੀ ਨਕਲ ਕਰਨਾ ਬਹੁਤ ਮੁਸ਼ਕਲ ਮੰਨਿਆ ਜਾਂਦਾ ਹੈ ਅਤੇ ਜਾਲੀ ਕਰੰਸੀ ਦੇ ਕਾਰੋਬਾਰ ‘ਤੇ ਵੱਡੀ ਰੋਕ ਲੱਗ ਸਕਦੀ ਹੈ। ਆਰ. ਬੀ. ਆਈ. ਨੇ ਪਹਿਲਾਂ ਵੀ 2007 ਵਿਚ ਇਸ ਸਬੰਧੀ ਪ੍ਰਸਤਾਵ ਰੱਖਿਆ ਸੀ। ਉਸ ਵੇਲੇ ਕੁਝ ਸ਼ਹਿਰਾਂ ਵਿਚ ਪਾਇਲਟ ਪ੍ਰਾਜੈਕਟ ਤਹਿਤ ਪਾਲੀਮਰ ਨੋਟਾਂ ਦੀ ਵਰਤੋਂ ਦੀ ਯੋਜਨਾ ਬਣਾਈ ਗਈ ਸੀ। ਬਾਅਦ ਵਿਚ 2016 ਵਿਚ ਕੇਂਦਰ ਸਰਕਾਰ ਨੇ ਸੰਸਦ ਵਿਚ ਜਾਣਕਾਰੀ ਦਿੱਤੀ ਸੀ ਕਿ ਪਾਲੀਮਰ ਨੋਟਾਂ ਦੀ ਖ਼ਰੀਦ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ, ਪਰ ਇਹ ਯੋਜਨਾ ਅਮਲੀ ਰੂਪ ਨਹੀਂ ਲੈ ਸਕੀ।
ਦੁਨੀਆ ਦੇ ਕਈ ਦੇਸ਼ ਕਰ ਰਹੇ ਹਨ ਵਰਤੋਂ
ਆਸਟਰੇਲੀਆ, ਕੈਨੇਡਾ, ਸਿੰਗਾਪੁਰ, ਨਿਊਜ਼ੀਲੈਂਡ, ਵੀਅਤਨਾਮ, ਰੋਮਾਨੀਆ ਅਤੇ ਬਰੂਨੇਈ ਸਮੇਤ ਦੁਨੀਆ ਦੇ ਲਗਭਗ 60 ਦੇਸ਼ ਕਿਸੇ ਨਾ ਕਿਸੇ ਰੂਪ ਵਿਚ ਪਾਲੀਮਰ ਕਰੰਸੀ ਦੀ ਵਰਤੋਂ ਕਰ ਰਹੇ ਹਨ।
ਪਾਲੀਮਰ ਕਰੰਸੀ ਦੇ ਮੁੱਖ ਫ਼ਾਇਦੇ
ਵਿੱਤੀ ਮਾਹਿਰਾਂ ਅਨੁਸਾਰ ਪਾਲੀਮਰ ਨੋਟਾਂ ਦੇ ਕਈ ਲਾਭ ਹਨ: ਨਕਲੀ ਨੋਟਾਂ ‘ਤੇ ਪ੍ਰਭਾਵਸ਼ਾਲੀ ਰੋਕ, ਕਾਗ਼ਜ਼ੀ ਨੋਟਾਂ ਨਾਲੋਂ 2 ਤੋਂ 4 ਗੁਣਾ ਵੱਧ ਉਮਰ, ਪਾਣੀ, ਨਮੀ ਅਤੇ ਧੂੜ ਤੋਂ ਵੱਧ ਸੁਰੱਖਿਆ, ਲੰਬੇ ਸਮੇਂ ਵਿਚ ਛਪਾਈ ਅਤੇ ਬਦਲੀ ਦਾ ਘੱਟ ਖਰਚ, ਕਰੰਸੀ ਪ੍ਰਬੰਧਨ ਵਿਚ ਵੱਧ ਕੁਸ਼ਲਤਾ ਤੇ , ਵਾਤਾਵਰਣ ‘ਤੇ ਘੱਟ ਦਬਾਅ।
ਸ਼ੁਰੂਆਤੀ ਖ਼ਰਚ ਹੋ ਸਕਦਾ ਹੈ ਭਾਰੀ
ਮਾਹਿਰਾਂ ਦਾ ਮੰਨਣਾ ਹੈ ਕਿ ਪਾਲੀਮਰ ਨੋਟਾਂ ਦੀ ਛਪਾਈ ਦੀ ਲਾਗਤ ਆਮ ਨੋਟਾਂ ਨਾਲੋਂ 50 ਤੋਂ 100 ਫ਼ੀਸਦੀ ਤੱਕ ਵੱਧ ਹੋ ਸਕਦੀ ਹੈ। ਜੇਕਰ ਭਾਰਤ ਆਪਣੀ ਪੂਰੀ ਕਰੰਸੀ ਪ੍ਰਣਾਲੀ ਨੂੰ ਪਾਲੀਮਰ ਵਿਚ ਤਬਦੀਲ ਕਰਦਾ ਹੈ ਤਾਂ ਸ਼ੁਰੂਆਤੀ ਪੜਾਅ ਵਿਚ ਹਜ਼ਾਰਾਂ ਕਰੋੜ ਰੁਪਏ ਦਾ ਵਾਧੂ ਨਿਵੇਸ਼ ਕਰਨਾ ਪੈ ਸਕਦਾ ਹੈ। ਹਾਲਾਂਕਿ ਵਿਸ਼ੇਸ਼ ਗਿਆਨੀ ਮੰਨਦੇ ਹਨ ਕਿ ਲੰਬੇ ਸਮੇਂ ਵਿਚ ਇਹ ਖ਼ਰਚ ਵਾਪਸ ਨਿਕਲ ਸਕਦਾ ਹੈ ਕਿਉਂਕਿ ਨੋਟਾਂ ਨੂੰ ਵਾਰ-ਵਾਰ ਛਾਪਣ ਦੀ ਲੋੜ ਘੱਟ ਪਵੇਗੀ।
ਪਿਛਲੀ ਖ਼ਬਰ ਅਕਾਲੀ ਵਰਕਰਾਂ ਵਲੋਂ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਲਾਲੜੂ ਦੇ ਪਿੰਡ ਘੋਲੂਮਾਜਰਾ ਵਿਖੇ ਭਤੀਜੇ ਨੇ ਚਾਚੇ ਨੂੰ ਮਾਰੀਆਂ ਗੋਲੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।