ਕਰਤਾਰਪੁਰ,17 ਜੂਨ (ਜਨਕ ਰਾਜ ਗਿੱਲ)-ਪਿਛਲੇ 70 ਸਾਲਾ ’ਚ ਸੂਬੇ ਦੇ ਕਿਸੇ ਵੀ ਮੁੱਖ ਮੰਤਰੀ ਵਲੋਂ ਅੱਜ ਤਾਈਂ ਸਿੱਖ ਪੰਥ ’ਤੇ ਗੁਰੂ ਸਿਧਾਂਤਾ ਤੇ ਗੁਰੂ ਘਰਾਂ ਨਾਲ ਮੱਥਾ ਲਗਾਉਂਣ ਦੀ ਕਦੇ ਵੀ ਹਿਮਾਕਤ ਨਹੀਂ ਕੀਤੀ ਹੈ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪਿਛਲੇ ਸਾਢੇ ਚਾਰ ਸਾਲਾਂ ਤੋਂ ਸਿੱਖ ਪੰਥ ਅਤੇ ਗੁਰੂ ਘਰਾਂ ਨਾਲ ਜਿੱਥੇ ਆਢਾ ਲੈ ਰਿਹਾ ਸੀ ਅਤੇ ਨਾਲ ਹੀ ਪੰਥ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਅਤੇ ਕੌਮ ਦੇ ਜਥੇਦਾਰਾਂ ਨੂੰ ਵੰਗਾਰ ਰਿਹਾ ਸੀ ਜੋ ਅੱਜ ਗੁਰੂ ਸਾਹਿਬਾਨਾ ਦੀ ਕਿਰਪਾ ਨਾਲ ਖੁਦ ਦੋਖੀ ਬਣ ਕੌਮ ਦੇ ਸਾਹਮਣੇ ਹੈ।ਇਨਾਂ ਸ਼ਬਦਾ ਦਾ ਪ੍ਰਗਟਾਵਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਤੇ ਸ਼੍ਰੋਮਣੀ ਅਕਾਲੀ ਬਾਦਲ ਦੇ ਸਰਗਰਮ ਆਗੂ ਜਥੇ: ਰਣਜੀਤ ਸਿੰਘ ਕਾਹਲੋਂ ਵਲੋਂ ਸਿੱਖ ਪੰਥ ਵਲੋਂ ਪਤਿਤ ਕਰਾਰ ਦਿੱਤੇ ਗਏ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਕਥਿਤ ਵੀਡੀੳ ਨੂੰ ਲੈ ਕੇ ਰੋਸ ਜਾਹਿਰ ਕਰਦਿਆਂ ਦਰਜਨਾਂ ਅਕਾਲੀ ਵਰਕਰਾਂ ਨਾਲ ਭਗਵੰਤ ਮਾਨ ਦਾ ਪੁਤਲਾ ਫੂਕ ਰੋਸ ਪ੍ਰਦਰਸ਼ਨ ਕਰਦੇ ਹੋਏ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਜਥੇ: ਰਣਜੀਤ ਸਿੰਘ ਕਾਹਲੋਂ ਨਾਲ ਸ਼ਹਿਰੀ ਪ੍ਰਧਾਨ ਸੇਵਾ ਸਿੰਘ ਸਰਕਲ ਮਕਸੂਦਾਂ ਜਥੇ: ਸਤਨਾਮ ਸਿੰਘ ਮਿੰਟੂ ,ਜਥੇ: ਰਤਨ ਸਿੰਘ ਰਹੀਮਪੁਰ ਤੇ ਸੀਨੀਅਰ ਅਕਾਲੀ ਆਗੂ ਭਾਈ ਬਲਵਿੰਦਰ ਸਿੰਘ ਤਿੰਮੋਵਾਲ ਨੇ ਆਖਿਆ ਕਿ ‘ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ਰਾਬ ਦੇ ਨਸ਼ੇ ’ਚ ਬਨਾਈ ਗਈ ਕਥਿਤ ਵੀਡੀੳ ’ਚ ਸਿੱਖ ਗੁਰੂ ਸਾਹਿਬਾਨ ਦੀਆਂ ਤਸਵੀਰ ਤੇ ਸ਼ਰਾਬ ਛਿੱਟੇ ਮਾਰਦੇ ਹੋਏ ਇਹ ਸਾਬਤ ਕਰ ਰਿਹਾ ਹੈ ਕਿ ਉਹ ਗੁਰੂ ਦੋਖੀ ਤੇ ਪੰਥ ਵਿਰੋਧੀ ਮਾਨਸਿਕਤਾ ਰੱਖਣ ਵਾਲੇ ਵਿਅਕਤੀ ਹੈ। ਇਸ ਮੌਕੇ ਤੇ ਭਗਵੰਤ ਮਾਨ ਖਿਲਾਫ਼ ਰੋਸ ਜਾਹਿਰ ਕਰਦਿਆਂ ਅਕਾਲੀ ਆਗੂਆਂ ਦਾ ਇਹ ਵੀ ਕਹਿਣਾ ਸੀ ਕਿ ‘ਮਾਨ ਸਰਕਾਰ ਦੇ ਜਿਆਦਾਤਰ ਵਿਧਾਇਕ ਅਤੇ ਮੰਤਰੀ ਪਹਿਲਾਂ ਹੀ ਕਈ ਮਾਮਲਿਆਂ ’ਚ ਲਿਪਤ ਹੀ ਸਨ ਅਤੇ ‘ਆਪ’ ਸਰਕਾਰ ਦੇ ਮੁਖੀ ਵਲੋਂ ਸੂਬੇ ਜਬਰੀ ਪਾਸ ਕੀਤੇ ਗਏ ਬੇਅਦਬੀ ਕਾਨੂੰਨ ’ਚ ਪਹਿਲੇ ਦੋਸ਼ੀ ਵੀ ਭਗਵੰਤ ਮਾਨ ਹੀ ਹੋਣਗੇ ।ਇਸ ਮੌਕੇ ਆਗੂਆਂ ਨੇ ‘ਆਪ’ ਹਾਈ ਕਮਾਨ ਨੂੰ ਅਪੀਲ ਕੀਤੀ ਗਈ ਕਿ ਫੌਰੀ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਨੈਤਿਕਤਾ ਦੇ ਅਧਾਰ ਤੇ ਅਸਤੀਫਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਸੂਬੇ ਭਰ ’ਚ ਤਿੱਖੇ ਸੰਘਰਸ਼ ਸਿੱਖ ਸੰਗਤਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਵਿੱਡੇ ਜਾਣਗੇ ਤੇ ਇਹ ਸੰਘਰਸ਼ ਉਦੋ ਤਾਈ ਜਾਰੀ ਰਹਿਣਗੇ ਜਦੋਂ ਤੱਕ ਭਗਵੰਤ ਮਾਨ ਆਪਣੀ ਗਲਤੀ ਦਾ ਅਹਿਸਾਸ ਤੇ ਕੀਤੇ ਗਏ ਕਥਿਤ ਗੁਨਾਹ ਦੀ ਮੁਆਫੀ ਨਹੀ ਮੰਗਣਗੇ । ਇਸ ਮੌਕੇ ਹਰਵਿੰਦਰ ਸਿੰਘ ਰਿੰਕੂ,ਸਰਦੂਲ ਸਿੰਘ ਬੂਟਾ, ਪ੍ਰਧਾਨ ਅਜੀਤ ਸਿੰਘ ਸਰਾਏ, ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਲੁੱਡੀ, ਮੋਹਣ ਸਿੰਘ ਕਾਹਲੋਂ , ਅਜੀਤ ਸਿੰਘ ਕਾਹਲੋਂ, ਨਿਰਮਲ ਸਿੰਘ ਕਾਹਲੋਂ, ਰਾਜਿੰਦਰ ਸਿੰਘ, ਸੁਖਦੇਵ ਸਿੰਘ ਆਲਮਪੁਰ ਬੱਕਾ,ਸਤਵਿੰਦਰ ਸਿੰਘ,ਸੂਚਾ ਸਿੰਘ ਭੁੱਲਰ, ਭਜਨ ਸਿੰਘ, ਅਮਰੀਕ ਸਿੰਘ ਤਲਵੰਡੀ ਆਦਿ ਹਾਜ਼ਰ ਸਨ।