30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਕੀ ਪੰਜਾਬ ਕਾਂਗਰਸ ਨੇ ਚੰਡੀਗੜ੍ਹ ’ਤੇ ਪੰਜਾਬ ਦਾ ਦਾਅਵਾ ਛੱਡ ਦਿੱਤਾ ਹੈ?, ਸੂਬੇ ਸੰਬੰਧੀ ਸਲਾਹ-ਮਸ਼ਵਰਿਆਂ ਲਈ ਸਥਾਨਕ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਨਹੀਂ ਦਿੱਤਾ ਸੱਦਾ

ਅਜੀਤ ਡੈਸਕ 20-06-2026

ਚੰਡੀਗੜ੍ਹ, 18 ਜੂਨ (ਅਜੀਤ ਬਿਊਰੋ): ਪੰਜਾਬ ਦਾ ਚੰਡੀਗੜ੍ਹ ‘ਤੇ ਇਤਿਹਾਸਕ ਹੱਕ ਹੈ, ਕਿਉਂਕਿ ਚੰਡੀਗੜ੍ਹ ਦੀ ਕਲਪਨਾ ਪੂਰਬੀ ਪੰਜਾਬ ਦੀ ਰਾਜਧਾਨੀ ਵਜੋਂ ਕੀਤੀ ਗਈ ਸੀ, ਜਦੋਂ ਕਿ ਪੰਜਾਬ ਦੀ ਮੂਲ ਰਾਜਧਾਨੀ ਲਾਹੌਰ ਵੰਡ ਤੋਂ ਬਾਅਦ ਪਾਕਿਸਤਾਨ ਵਿਚ ਚਲੀ ਗਈ ਸੀ। ਇਸ ਲੜੀ ਹੇਠ, 1966 ਵਿਚ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਵੀ ਪੰਜਾਬ ਨੇ ਹਮੇਸ਼ਾਂ ਇਸ ਗੱਲ ਦੀ ਜ਼ੋਰਦਾਰ ਵਕਾਲਤ ਕੀਤੀ ਹੈ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ। ਪੰਜਾਬ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਸਮੇਂ-ਸਮੇਂ ਸਿਰ ਇਸ ਦਾਅਵੇ ਨੂੰ ਮਜਬੂਤੀ ਨਾਲ ਪੇਸ਼ ਵੀ ਕੀਤਾ ਗਿਆ ਹੈ। ਲੇਕਿਨ ਮੌਜੂਦਾ ਹਾਲਾਤ ਕਾਂਗਰਸ ਪਾਰਟੀ ਦੇ ਚੰਡੀਗੜ੍ਹ ਪ੍ਰਤੀ ਵਿਚਾਰ ਉੱਪਰ ਸਵਾਲ ਖੜ੍ਹੇ ਕਰਦੇ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਨੂੰ 10 ਸਾਲਾਂ ਦੇ ਵਿਰਾਮ ਤੋਂ ਬਾਅਦ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਮਿਲਿਆ ਸੀ। ਮਨੀਸ਼ ਤਿਵਾੜੀ ਨੇ ਸਖ਼ਤ ਚੋਣ ਮੁਕਾਬਲੇ ਤੋਂ ਬਾਅਦ ਇਹ ਸੀਟ ਭਾਜਪਾ ਤੋਂ ਜਿੱਤੀ ਸੀ। ਇਸ ਤੋਂ ਇਲਾਵਾ, ਉਨ੍ਹਾਂ ਦੇ ਪਿਤਾ ਸਵਰਗਵਾਸੀ ਡਾ. ਵੀ.ਐਨ. ਤਿਵਾੜੀ ਨਾਮਜ਼ਦ ਸੰਸਦ ਮੈਂਬਰ ਸਨ। ਸੀਨੀਅਰ ਸਿਆਸੀ ਆਗੂ ਮਨੀਸ਼ ਤਿਵਾੜੀ ਨੂੰ ਪੰਜਾਬ ਸਬੰਧੀ ਵਿਚਾਰ-ਵਟਾਂਦਰੇ ਲਈ ਨਾ ਸੱਦਣਾ, ਜਾਂ ਪੰਜਾਬ ਦੀ ਚੋਣ ਲੜਾਈ ਦੀਆਂ ਤਿਆਰੀਆਂ ਵਿਚ ਸ਼ਾਮਲ ਨਾ ਕਰਨਾ ਸਿਆਸੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਪਿਛਲੀ ਖ਼ਬਰ ਸ਼ਾਂਤੀ ਮਨੁੱਖ ਦੀ ਸੁੱਖਦਾਈ ਤੇ ਸੁਭਾਵਿਕ ਸਥਿਤੀ ਹੈ, ਯੁੱਧ ਉਸ ਦਾ ਪਤਨ ਹੈ ਅਤੇ ਉਸ ਦਾ ਕਲੰਕ ਵੀ ਹੈ। -ਮਾਰਟਿਨ ਲੂਥਰ ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।