02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਸੁਖਬੀਰ ਵਲੋਂ ਐਸ. ਓ. ਆਈ. ਦੇ ਜਥੇਬੰਦਕ ਢਾਂਚੇ ਦਾ ਵਿਸਥਾਰ

ਅਜੀਤ ਡੈਸਕ 21-06-2026

11 ਜ਼ਿਲ੍ਹਿਆਂ ਦੇ ਪ੍ਰਧਾਨਾਂ ਦਾ ਕੀਤਾ ਐਲਾਨ
ਚੰਡੀਗੜ੍ਹ, 20 ਜੂਨ (ਪ੍ਰੋ. ਅਵਤਾਰ ਸਿੰਘ) -ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਵਿਦਿਆਰਥੀ ਵਿੰਗ (ਐਸ.ਓ.ਆਈ) ਦੇ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ 11 ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਐਸ.ਓ.ਆਈ. ਦੇ ਜਿਨ੍ਹਾਂ ਵਿਦਿਆਰਥੀ ਆਗੂਆਂ ਨੂੰ ਵੱਖ-ਵੱਖ 11 ਜ਼ਿਲ੍ਹਿਆਂ ਦਾ ਪ੍ਰਧਾਨ ਲਗਾਇਆ ਗਿਆ ਹੈ, ਉਨ੍ਹਾਂ ਵਿਚ ਹਰਪ੍ਰੀਤ ਸਿੰਘ ਬੰਟੀ ਜਵੰਦਾ ਨੂੰ ਜ਼ਿਲ੍ਹਾ ਬਰਨਾਲਾ, ਜਸ਼ਨ ਦੁੱਗਲ ਨੂੰ ਫ਼ਰੀਦਕੋਟ, ਸਹਿਜਪ੍ਰੀਤ ਸਿੰਘ ਧਾਲੀਵਾਲ ਨੂੰ ਫ਼ਤਿਹਗੜ੍ਹ ਸਾਹਿਬ, ਗੁਰਸਿਮਰ ਸਿੰਘ ਨੂੰ ਕਪੂਰਥਲਾ, ਹਰਪ੍ਰੀਤ ਸਿੰਘ ਹੰਸ ਨੂੰ ਲੁਧਿਆਣਾ (ਸ਼ਹਿਰੀ), ਗੱਜਣ ਸਿੰਘ ਭੱਟੀ ਨੂੰ ਰੂਪਨਗਰ, ਅਨਹਦ ਪ੍ਰਭਾਕਰ ਨੂੰ ਪਠਾਨਕੋਟ (ਸ਼ਹਿਰੀ), ਵਰਿੰਦਰ ਸਿੰਘ ਨਾਭਾ ਨੂੰ ਪਟਿਆਲਾ (ਦਿਹਾਤੀ), ਸਹਿਜਪ੍ਰੀਤ ਸਿੰਘ ਸਾਹਨੀ ਨੂੰ ਪਟਿਆਲਾ (ਸ਼ਹਿਰੀ) ਅਤੇ ਭਰਤਵੀਰ ਭੁੰਬਲਾ ਨੂੰ ਸ਼ਹੀਦ ਭਗਤ ਸਿੰਘ ਨਗਰ ਦੇ ਨਾਅ ਸ਼ਾਮਿਲ ਹਨ।

ਪਿਛਲੀ ਖ਼ਬਰ ਸਰਕਾਰ ਵਲੋਂ ਬਣਾਏ ਬੇਅਦਬੀ ਕਾਨੂੰਨ ਤਹਿਤ ਪਹਿਲਾ ਮੁਕੱਦਮਾ ਮੁੱਖ ਮੰਤਰੀ ਖ਼ਿਲਾਫ਼ ਦਰਜ ਕੀਤਾ ਜਾਵੇ-ਖਹਿਰਾ ਅਗਲੀ ਖ਼ਬਰ ਭਾਜਪਾ ਦਫ਼ਤਰਾਂ ਅਤੇ ਵੱਡੇ ਆਗੂਆਂ ਦੇ ਘਰਾਂ ਅੱਗੇ 24 ਨੂੰ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ-ਕਿਸਾਨ ਮਜ਼ਦੂਰ ਮੋਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।