03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਸਰਕਾਰ ਵਲੋਂ ਬਣਾਏ ਬੇਅਦਬੀ ਕਾਨੂੰਨ ਤਹਿਤ ਪਹਿਲਾ ਮੁਕੱਦਮਾ ਮੁੱਖ ਮੰਤਰੀ ਖ਼ਿਲਾਫ਼ ਦਰਜ ਕੀਤਾ ਜਾਵੇ-ਖਹਿਰਾ

ਅਜੀਤ ਡੈਸਕ 21-06-2026

ਨਡਾਲਾ ’ਚ ਕਾਂਗਰਸੀ ਵਰਕਰਾਂ ਵਲੋਂ ਰੋਸ ਪ੍ਰਦਰਸ਼ਨ
ਨਡਾਲਾ (ਕਪੂਰਥਲਾ), 20 ਜੂਨ (ਰਘਬਿੰਦਰ ਸਿੰਘ)-ਕਸਬਾ ਨਡਾਲਾ ਵਿਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਮੁੱਖ ਮੰਤਰੀ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਖਹਿਰਾ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਚੁਣੌਤੀ ਦਿੰਦੇ ਹਨ ਕਿ 24 ਘੰਟਿਆਂ ਦੇ ਅੰਦਰ ਉਹ ਉਨ੍ਹਾਂ ਲੈਬਾਂ ਦੇ ਨਾਂਅ ਜਨਤਕ ਕਰਨ ਜਿਨ੍ਹਾਂ ਨੇ ਭਗਵੰਤ ਮਾਨ ਨੂੰ ਕਲੀਨ ਚਿੱਟ ਦੇਣ ਲਈ ਕਥਿਤ ਤੌਰ ‘ਤੇ ਰਿਪੋਰਟ ਦਿੱਤੀ ਹੈ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਸ ਰਿਪੋਰਟ ਲਈ ਅਦਾ ਕੀਤੀ ਗਈ ਰਕਮ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ | ਖਹਿਰਾ ਨੇ ਕਿਹਾ ਕਿ ਸਚਾਈ ਲੋਕਾਂ ਸਾਹਮਣੇ ਆਉਣੀ ਚਾਹੀਦੀ ਹੈ | ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਨੂੰ ਚਾਹੀਦਾ ਸੀ ਕਿ ਅਕਾਲ ਤਖ਼ਤ ਸਾਹਿਬ ਦੇ ਅੱਗੇ ਪੇਸ਼ ਹੋ ਕੇ ਮੁਆਫ਼ੀ ਮੰਗਦੇ ਪਰ ਇਹ ਤਾਂ ਅਕਾਲ ਤਖ਼ਤ ਸਾਹਿਬ ਨੂੰ ਚੁਨੌਤੀ ਦੇ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਭਗਵੰਤ ਮਾਨ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜੋ ਬੇਅਦਬੀਆਂ ਖ਼ਿਲਾਫ਼ ਹੁਣ ਕਾਨੂੰਨ ਬਣਾਇਆ ਗਿਆ ਹੈ ਇਸ ਦੇ ਚੱਲਦਿਆਂ ਪਹਿਲਾ ਪਰਚਾ ਭਗਵੰਤ ਮਾਨ ਦੇ ਖ਼ਿਲਾਫ਼ ਦਰਜ ਕੀਤਾ ਜਾਵੇ | ਇਸ ਮੌਕੇ ਬਾਬਾ ਹਰਜੀਤ ਗਿਰੀ ਮਕਸੂਦਪੁਰ, ਅਵਤਾਰ ਸਿੰਘ ਵਾਲੀਆ, ਲਖਵਿੰਦਰ ਸਿੰਘ ਹਮੀਰਾ, ਜਗਜੀਤ ਸਿੰਘ ਸਰਪੰਚ ਮੁੱਦੋਵਾਲ, ਪਰਮਜੀਤ ਸਿੰਘ ਕੰਗ, ਸੰਦੀਪ ਪਸਰੀਚਾ, ਰਾਮ ਸਿੰਘ ਨਡਾਲਾ, ਸੁਲੱਖਣ ਸਿੰਘ, ਜੋਗਾ ਸਿੰਘ ਇਬਰਾਹੀਮਵਾਲ, ਨਿਰਮਲ ਸਿੰਘ ਮੰਡ, ਗੁਰਵਿੰਦਰ ਸਿੰਘ ਤੂਰ ਮਕਸੂਦਪੁਰ, ਜਸਵਿੰਦਰ ਸਿੰਘ ਕੂਕਾ, ਗੁਰਪ੍ਰੀਤ ਸਿੰਘ ਵਾਲੀਆ, ਪ੍ਰਦੀਪ ਘਈ ਭੁਲੱਥ,ਮਨਜੀਤ ਕੌਰ ਲਾਲੀਆ, ਹਰਵਿੰਦਰ ਸਿੰਘ ਜੈਦ, ਗੁਰਪ੍ਰੀਤ ਸਿੰਘ ਪੱਡਾ, ਨਸੀਬ ਸ਼ਰਮਾ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਮੁਅੱਤਲ ਡੀ.ਆਈ.ਜੀ. ਐਚ.ਐੱਸ. ਭੁੱਲਰ ਵਲੋਂ ਮੁੜ ਹਾਈ ਕੋਰਟ ਤੋਂ ਨਿਯਮਿਤ ਜ਼ਮਾਨਤ ਦੀ ਮੰਗ ਅਗਲੀ ਖ਼ਬਰ ਸੁਖਬੀਰ ਵਲੋਂ ਐਸ. ਓ. ਆਈ. ਦੇ ਜਥੇਬੰਦਕ ਢਾਂਚੇ ਦਾ ਵਿਸਥਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।