03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਵਿਦੇਸ਼ੀ ਵੀ ਆ ਰਹੇ ਹਨ ਸਟਿੱਚਲੈੱਸ ਐਂਡੋਸਕੋਪਿਕ ਸਪਾਈਨ ਸਰਜਰੀ ਲਈ-ਡਾ. ਤ੍ਰਿਵੇਦੀ

ਅਜੀਤ ਡੈਸਕ 21-06-2026

ਜਲੰਧਰ, 20 ਜੂਨ (ਐੱਮ. ਐੱਸ. ਲੋਹੀਆ) - ਬਰਮਿੰਘਮ, ਇੰਗਲੈਂਡ ਦਾ 36 ਸਾਲਾ ਵਿਅਕਤੀ ‘ਨਜ਼ਾਰੀ’ ਪਿੱਠ ਦਰਦ ਅਤੇ ਤੁਰਨ ’ਚ ਮੁਸ਼ਕਲ ਨਾਲ ਪੀੜਤ ਸੀ, ਜਿਸ ਲਈ ਉਸ ਦਾ ਇੰਗਲੈਂਡ ’ਚ ਦੋ ਵਾਰ ਆਪ੍ਰੇਸ਼ਨ ਵੀ ਕੀਤਾ ਗਿਆ, ਪਰ ਉਹ ਠੀਕ ਨਹੀਂ ਹੋ ਸਕਿਆ। ਉਹ ਸੱਜੀ ਲੱਤ ਦੇ ਦਰਦ ਨਾਲ 5 ਮਿੰਟ ਤੋਂ ਵੱਧ ਖੜ੍ਹਾ ਨਹੀਂ ਹੋ ਸਕਦਾ ਸੀ, ਇੰਗਲੈਂਡ ਦੇ ਡਾਕਟਰਾਂ ਦੁਆਰਾ ਉਸ ਨੂੰ ਸਲਾਹ ਦਿੱਤੀ ਗਈ ਕਿ ਉਹ ਫਿਊਜ਼ਨ ਸਰਜਰੀ ਕਰਵਾਏ, ਪਰ ਉਸ ਨੇ ਇਲਾਜ ਦੇ ਹੋਰ ਬਿਹਤਰ ਵਿਕਲਪਾਂ ਦੀ ਭਾਲ ਕੀਤੀ ਅਤੇ ਆਖਿਰ ਵਾਸਲ ਹਸਪਤਾਲ, ਜਲੰਧਰ ਦੇ ਸਪਾਈਨ ਮਾਸਟਰਜ਼ ਯੂਨਿਟ ਦੇ ਸੀਨੀਅਰ ਐਂਡੋਸਕੋਪਿਕ ਬ੍ਰੇਨ ਅਤੇ ਸਪਾਈਨ ਸਰਜਨ ਡਾ. ਪੰਕਜ ਤ੍ਰਿਵੇਦੀ ਨਾਲ ਸੰਪਰਕ ਕੀਤਾ। ਡਾ. ਤ੍ਰਿਵੇਦੀ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਮਰੀਜ਼ ਦੀ ਸਥਾਨਕ ਅਨੱਸਥੀਸੀਆ ਦੇ ਤਹਿਤ ਐਂਡੋਸਕੋਪਿਕ ਸਪਾਈਨ ਸਰਜਰੀ ਕੀਤੀ, ਜੋ ਕੇਵਲ 10-15 ਮਿੰਟ ਲਈ ਸੀ, ਜਿਸ ’ਚ 7 ਐੱਮ.ਐੱਮ. ਕੱਟ ਲਗਾਇਆ ਗਿਆ ਅਤੇ ਸਿਰਫ਼ 1 ਘੰਟੇ ਬਾਅਦ ਉਸ ਨੂੰ ਤੁਰਨ ਦੀ ਇਜਾਜ਼ਤ ਦਿੱਤੀ ਗਈ, ਉਸ ਨੂੰ 24 ਘੰਟੇ ਬਾਅਦ ਛੁੱਟੀ ਦੇ ਦਿੱਤੀ ਗਈ। ਨਜ਼ਰੀ ਨੇ ਦੱਸਿਆ ਕਿ ਲਗਭਗ 10 ਸਾਲਾਂ ਬਾਅਦ, ਉਹ ਪਹਿਲੀ ਵਾਰ ਸੱਜੇ ਪੈਰ ’ਚ ਦਰਦ ਤੋਂ ਬਿਨਾਂ ਲੰਬੇ ਸਮੇਂ ਤੱਕ ਖੜ੍ਹੇ ਰਹਿਣ ਦੇ ਯੋਗ ਹੋਇਆ ਹੈ ਅਤੇ ਵਧੀਆ ਢੰਗ ਨਾਲ ਤੁਰਿਆ ਹੈ। ਉਸਨੇ ਦੱਸਿਆ ਕਿ ਭਾਰਤ ’ਚ ਸਰਜਰੀ ਦੀ ਲਾਗਤ ਯੂਰਪ ਅਤੇ ਅਮਰੀਕਾ ਦੇ ਮੁਕਾਬਲੇ ਬਹੁਤ ਘੱਟ ਹੈ। ਡਾ. ਤ੍ਰਿਵੇਦੀ ਨੇ ਦੱਸਿਆ ਕਿ ਘੱਟ ਲਾਗਤ ਅਤੇ ਵਧੀਆ ਇਲਾਜ ਦੇ ਕਾਰਨ ਪੂਰੇ ਭਾਰਤ ਅਤੇ ਦੁਨੀਆ ਦੇ ਲਗਭਗ ਸਾਰੇ ਪ੍ਰਮੁੱਖ ਦੇਸ਼ਾਂ ਤੋਂ ਮਰੀਜ਼ ਜਲੰਧਰ ਆ ਰਹੇ ਹਨ।

ਪਿਛਲੀ ਖ਼ਬਰ ਅਮਰਇੰਦਰ ਸਿੰਘ ਲਿਬੜਾ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ’ਚ ਸ਼ਾਮਿਲ ਅਗਲੀ ਖ਼ਬਰ ਕੇਂਦਰ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੇ ਸਿੱਖਿਆਵਾਂ ਨੂੰ ਦੇਸ਼ ਭਰ ’ਚ ਪ੍ਰਚਾਰਨ ਲਈ ਪ੍ਰਾਜੈਕਟ ਸੀ.ਸੀ.ਆਰ.ਟੀ. ਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।