14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਪੈਸਿਆਂ ਦੇ ਲੈਣ-ਦੇਣ ਕਾਰਨ ਨੌਜਵਾਨ ਦਾ ਕਤਲ

ਅਜੀਤ ਡੈਸਕ 23-06-2026

ਅੰਮ੍ਰਿਤਸਰ, 22 ਜੂਨ (ਰੇਸ਼ਮ ਸਿੰਘ)-ਆਪਣੇ ਦੋਸਤਾਂ ਨਾਲ ਇਥੇ ਖਾਣ ਪੀਣ ਲਈ ਰੇਲਵੇ ਸਟੇਸ਼ਨ ਨੇੜੇ ਆਏ ਇਕ ਨੌਜਵਾਨ ਦਾ ਉਥੇ ਕੁਝ ਨੌਜਵਾਨਾਂ ਨਾਲ ਤਕਰਾਰ ਹੋ ਗਿਆ ਜਿਸ ਉਪਰੰਤ ਇਸ ਨੌਜਵਾਨ ਦਾ ਦੂਜੀ ਧਿਰ ਦੇ ਨੌਜਵਾਨਾਂ ਨੇ ਛੁਰੇ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ । ਮ੍ਰਿਤਕ ਨੌਜਵਾਨ ਦੀ ਸ਼ਨਾਖਤ ਅਮਰਦੀਪ ਸਿੰਘ (27) ਵਾਸੀ ਜੰਗਦਬੇ ਕਲੋਨੀ ਮਜੀਠਾ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ। ਮਿਲੇ ਵੇਰਵਿਆਂ ਅਨੁਸਾਰ ਬੀਤੀ ਅੱਧੀ ਰਾਤ ਤੋਂ ਬਾਅਦ ਕੁਝ ਨੌਜਵਾਨ ਪਾਰਟੀ ਕਰਨ ਦੇ ਮਕਸਦ ਨਾਲ ਇਕਠੇ ਹੋਏ ਸਨ ਜੋ ਇਥੇ ਸ਼ਰਾਬ ਪੀਣ ਲਈ ਆਏ ਸਨ। ਇਥੇ ਦੂਜੀ ਧਿਰ ਦੇ ਨੌਜਵਾਨ ਵੀ ਮੌਜੂਦ ਸਨ ਅਤੇ ਕਿਸੇ ਗਲੋਂ ਇਨ੍ਹਾਂ ਦਾ ਆਪਸੀ ਤਰਕਾਰ ਹੋ ਗਿਆ ਜੋ ਖ਼ੂਨੀ ਰੂਪ ਧਾਰਨ ਕਰ ਗਿਆ ਅਤੇ ਅਮਰਦੀਪ ਦੀ ਮੌਤ ਹੋ ਗਈ। ਅੱਜ ਤੜਕ ਸਾਰ ਵਾਪਰੀ ਇਸ ਵਾਰਦਾਤ ਉਪਰੰਤ ਘਟਨਾ ਸਥਾਨ ’ਤੇ ਪੁੱਜੇ ਥਾਣਾ ਸਿਵਲ ਲਾਈਨ ਦੇ ਮੁਖੀ ਇੰਸ: ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਤਲ ਦੀ ਵਜ੍ਹਾ ਪੈਸਿਆਂ ਦਾ ਲੈਣ ਦੇਣ ਦਸਿਆ ਜਾ ਰਿਹਾ ਹੈ। ਪੁਲਿਸ ਵਲੋਂ ਮ੍ਰਿਤਕ ਨੌਜਵਾਨ ਅਮਰਦੀਪ ਸਿੰਘ ਦੇ ਪਿਤਾ ਰਛਪਾਲ ਸਿੰਘ ਦੇ ਬਿਆਨਾਂ ‘ਤੇ ਥਾਣਾ ਸਿਵਲ ਲਾਈਨ ਵਿਖੇ ਕਤਲ ਦਾ ਪਰਚਾ ਦਰਜ ਕਰ ਲਿਆ ਗਿਆ ਹੈ। ਦੂਜੇ ਪਾਸੇ ਏ.ਸੀ.ਪੀ. ਉਤਰੀ ਗਗਨਦੀਪ ਸਿੰਘ ਨੇ ਦਸਿਆ ਕਿ ਇਸ ਮਾਮਲੇ ‘ਚ ਦੋਸ਼ੀ ਦਿਨੇਸ਼ ਕੁਮਾਰ ਉਰਫ ਤੇਜੀ ਵਾਸੀ ਤੁੰਗਪਾਈ ਬਟਾਲਾ ਰੋਡ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਪ੍ਰੋਗਰਾਮਾਂ ਵਿਚ ਹੋਣਗੇ ਸ਼ਾਮਿਲ-ਦੀਪ... ਅਗਲੀ ਖ਼ਬਰ ਧਾਮੀ, ਬਡੂੰਗਰ ਤੇ ਸੁਖਬੀਰ ਨੂੰ ਵੀ ਤਲਬ ਕਰਨ ਜਥੇਦਾਰ-ਗੁਰਪ੍ਰਤਾਪ ਸਿੰਘ ਵਡਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।