22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਰਿਪਬਲਿਕਨ ਸੈਨੇਟਰਾਂ ਨੇ ਜੇ. ਡੀ. ਵੈਂਸ ਦੇ ਪਾਕਿ ਪ੍ਰਤੀ ਪਿਆਰ ਜ਼ਾਹਿਰ ਕਰਨ ’ਤੇ ਕੀਤੀ ਆਲੋਚਨਾ

ਅਜੀਤ ਡੈਸਕ 24-06-2026

ਅੰਮ੍ਰਿਤਸਰ, 23 ਜੂਨ (ਸੁਰਿੰਦਰ ਕੋਛੜ)-ਈਰਾਨ ਅਮਰੀਕਾ ਵਿਚਾਲੇ ਟਕਰਾਅ ਨੂੰ ਖ਼ਤਮ ਕਰਵਾਉਣ ਲਈ ਵਿਚੋਲੇ ਦੀ ਭੂਮਿਕਾ ਨਿਭਾਉਣ ਵਾਲੇ ਪਾਕਿਸਤਾਨ ਪ੍ਰਤੀ ਅਮਰੀਕੀ ਉਪ ਰਾਸ਼ਟਰਪਤੀ ਜੇ. ਡੀ. ਵੈਂਸ ਵਲੋਂ ਆਪਣਾ ਪਿਆਰ ਜ਼ਾਹਿਰ ਕਰਨ ‘ਤੇ ਉਨ੍ਹਾਂ ਦੀ ਆਪਣੀ ਪਾਰਟੀ ਦੇ ਆਗੂਆਂ ਨੇ ਆਲੋਚਨਾ ਕੀਤੀ ਹੈ। ਦੋ ਰਿਪਬਲਿਕਨ ਸੈਨੇਟਰਾਂ ਨੇ ਵੈਂਸ ਨੂੰ ਪਾਕਿ ਪ੍ਰਤੀ ਵਿਸ਼ਵਾਸ ਪ੍ਰਗਟ ਕਰਨ ‘ਤੇ ਪਾਕਿਸਤਾਨ ਵਲੋਂ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਇਤਿਹਾਸ ਦੀ ਯਾਦ ਦਿਵਾਈ । ਅਮਰੀਕੀ ਸੈਨੇਟਰ ਰਿਕ ਸਕਾਟ ਨੇ ਕਿਹਾ ਕਿ ਹੁਣ ਤੱਕ ਸਾਰਿਆਂ ਨੂੰ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਸਾਡੇ ਅਸਲ ਦੋਸਤ ਕੌਣ ਹਨ । ਮੋਟਾਨਾ ਤੋਂ ਰਿਪਬਲਿਕਨ ਕਾਂਗਰਸਮੈਨ ਟਿਮ ਸ਼ੀਹੇ ਨੇ ਵੀ ਵੈਂਸ ਦੇ ਪਾਕਿ ਪ੍ਰਤੀ ਪਿਆਰ ਦੀ ਆਲੋਚਨਾ ਕੀਤੀ।

ਪਿਛਲੀ ਖ਼ਬਰ ਨਾਰਕੋਟਿਕਸ ਐਨੋਨੀਮਸ ਮੀਟਿੰਗਾਂ ਭਗਵੰਤ ਮਾਨ ਸਰਕਾਰ ਦੇ ‘ਯੁੱਧ ਨਸ਼ਿਆਂ ਵਿਰੁੱਧ’ ਦਾ ਮੁੱਖ ਥੰਮ੍ਹ ਬਣੀਆਂ ਅਗਲੀ ਖ਼ਬਰ ਓਪਨ ਸਕੂਲ ਦੇ 10ਵੀਂ ਅਤੇ 12ਵੀਂ ਦੇ ਪ੍ਰੀਖਿਆਰਥੀਆਂ ਨੂੰ ਰੀ-ਅਪੀਅਰ/ ਕੰਪਾਰਟਮੈਂਟ ਤੇ ਕਾਰਗੁਜ਼ਾਰੀ ਸੁਧਾਰ ਪ੍ਰੀਖਿਆ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।